ਕੋਟਕਪੂਰਾ, 16 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫਰੀਦ ਆਗਮਨ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਸਤੰਬਰ ਤੋਂ 23 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਆਗਮਨ ਪੁਰਬ ਮੌਕੇ ਦਿੱਤੇ ਜਾਣ ਵਾਲੇ ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ਅਤੇ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ ਦੇ ਐਲਾਨ ਲਈ ਬਾਬਾ ਫਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ’ ਨਾਲ ਪ੍ਰਿਤਪਾਲ ਸਿੰਘ ਹੰਸਪਾਲ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਨਾਂ ਨੇ ਉਹਨਾਂ ਦੀ ਮਨੁੱਖਤਾ ਪ੍ਰਤੀ ਨਿਸ਼ਕਾਮ ਸੇਵਾ ਨੂੰ ਸਲਾਮ ਕੀਤਾ ਤੇ ਕਿਹਾ ਕਿ ਉਹ ਕਪੂਰਥਲਾ ਦੀ ਹੰਸਪਾਲ ਟਰੇਡਰਜ਼, ਜੋ ਰੇਲ ਗੱਡੀ ਦੇ ਡੱਬਿਆਂ ਦੇ ਪੁਰਜੇ ਬਣਾਉਂਦੀ ਹੈ ਦੇ ਮਾਲਕ ਹਨ ਤੇ ਉਹਨਾਂ ਨੇ ਪੰਜਾਬ ਵਿੱਚ ਬੀਤੇ ਦਿਨੀਂ ਹੜ੍ਹਾਂ ਦੀ ਜੋ ਮਾਰ ਪਈ ਹੈ, ਇਸ ਔਖੀਂ ਘੜ੍ਹੀ ਵਿੱਚ ਆਪਣਾ ਨਿੱਜੀ ਕਾਰੋਬਾਰ ਰੋਕ ਕੇ ਸਾਰਾ ਧਿਆਨ ਕਿਸ਼ਤੀਆਂ ਬਣਾਉਣ ਤੇ ਲਾਇਆ ਹੋਇਆ ਹੈ ਤੇ 100 ਦੇ ਕਰੀਬ ਕਿਸ਼ਤੀਆਂ ਬਣਾ ਕੇ ਇਸ ਔਖੀ ਘੜੀ ਵਿੱਚ ਪੰਜਾਬ ਦੀ ਮਦਦ ਕੀਤੀ। ਜਦੋਂ ਇਹਨਾਂ ਨੂੰ ਕਿਸ਼ਤੀ ਉੱਪਰ ਹੋਏ ਖਰਚੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੋਇਆ ਹੈ। ਮਨੁੱਖਤਾਂ ਦੀ ਇਸ ਅਦੁੱਤੀ ਸੇਵਾ ਭਾਵਨਾ ਲਈ ਖ਼ੁਦ ਪੰਜਾਬ ਦੇ ਮਾਣਯੌਗ ਮੁੱਖ ਮੰਤਰੀ ਸਾਹਿਬ ਨੇ ਵੀ ਉਹਨਾਂ ਨਾਲ ਨਿੱਜੀ ਤੌਰ ’ਤੇ ਗੱਲਬਾਤ ਕਰ ਕੇ ਉਹਨਾਂ ਦਾ ਧੰਨਵਾਦ ਕੀਤਾ। ਅਤੇ ਨਾਮੀਂ ਪੱਤਰਕਾਰ ਰਵੀਸ਼ ਕੁਮਾਰ ਨੇ ਵੀ ਆਪਣੇ ਯੂ-ਟਿਊਬ ਟੈਨਲ ਅਤੇ 7 ਸਤਬੰਰ ਨੂੰ ਇਕ ਅਖ਼ਬਾਰ ਵਿੱਚ ਅਰਵਿੰਦਰ ਜੋਹਲ ਵੱਲੋਂ ਲਿਖੇ ਗਏ ਆਰਟੀਕਲ ਵਿੱਚ ਉਹਨਾਂ ਦੀ ਭਰਪੂਹ ਸ਼ਲਾਘਾ ਕੀਤੀ । ਇਸੇ ਤਰ੍ਹਾਂ ‘ਸ. ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ’ ਨਾਲ ਸਿਫ਼ਤ ਕੋਰ ਸਮਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਜੋ ਕਿ ਕਲਾ, ਸਾਹਿਤ ਅਤੇ ਖੇਡਾਂ ਆਦਿ ਦੇ ਖੇਤਰ ਵਿੱਚ ਕੀਤੇ ਗਏ ਵਿਲੱਖਣ ਕਾਰਜਾਂ ਹਿੱਤ ਪ੍ਰਦਾਨ ਕੀਤਾ ਜਾਂਦਾ ਹੈ। ਉਹਨਾਂ ਨੇ ਸਿਫ਼ਤ ਕੋਰ ਸਮਰਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਹਨਾਂ ਦੀ ਵਰਲਡ ਆਈ.ਐੱਸ.ਐੱਸ. ਐੱਫ ਰੇਕਿੰਗ 2 ਹੈ ਤੇ ਸਾਲ 2024 ਵਿੱਚ ਉਹ ਪੈਰਿਸ ਵਿਖੇ ਉਲਪਿੰਕ ਵਿੱਚ ਖੇਡੇ, ਵਰਲਡ ਕਪ 2024 ਅਤੇ 2025 ਵਿੱਚ ਵੀ ਉਹਨਾਂ ਨੇ ਮਿਊਨਿਖ ਵਿਖੇ ਬ੍ਰੌਨਜ਼ ਮੈਡਲ ਹਾਸਿਲ ਕੀਤਾ ਹੈ, ਪਿਛਲੇ ਦਿਨੀਂ 2025 ਵਿੱਚ ਆਈ.ਐੱਸ.ਐੱਸ.ਐੱਫ ਵਰਲਡ ਕੱਪ ਅਰਜਨਟੀਨਾ ਵਿਖੇ ਵੀ ਇਹਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹਨਾਂ ਇੰਟਰ-ਨੈਸ਼ਨਲ ਰਾਈਫ਼ਲ ਸ਼ੂਟਰ ਦੇ ਤੌਰ ’ਤੇ ਭਾਰਤ ਵੱਲੋਂ ਏਸ਼ੀਅਨ ਖੇਡਾਂ ਵਿੱਚ ਵੀ ਕਜ਼ਾਕਿਸਤਾਨ ਵਿਖੇ 2 ਗਲੋਡ ਮੈਡਲ ਹਾਸਿਲ ਕੀਤੇ ਹਨ, ਇੰਡੌਨੇਸ਼ੀਆ ਵਿਖੇ ਵੀ ਏਸ਼ੀਅਨ ਸ਼ੂਟਿੰਗ ਚੈਂਮੀਪੀਅਨਸ਼ਿਪ ਵਿੱਚ ਵੀ ਉਹਨਾਂ ਨੇ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕਰਕੇ ਭਾਰਤ ਦੇ ਨਾਂ ਨੂੰ ਚਾਰ ਚੰਨ ਲਾਏ। ਸਾਲ 2023 ਅਤੇ 2022 ਵਿੱਚ ਵੀ ਚਾਈਨਾ, ਕੋਰੀਆਂ ਅਤੇ ਹੋਰ ਕਈ ਦੇਸ਼ਾ ਵਿੱਚ ਉਹਨਾਂ ਦੇ ਪ੍ਰਦਰਸ਼ਨ ਬੇਮਿਸਾਲ ਰਿਹਾ, ਜਿਸ ਵਿੱਚ ਉਹਨਾਂ ਨੇ ਕਈ ਵਾਰ ਭਾਰਤ ਵੱਲੋਂ ਖੇਡਦਿਆ ਬਹੁਤ ਸਾਰੇ ਗੋਲਡ, ਸਿਲਵਰ ਅਤੇ ਬ੍ਰਨੋਜ ਮੈਡਲ ਹਾਸਿਲ ਕੀਤੇ। ਇਸ ਮੌਕੇ ਚਰਨਜੀਤ ਸਿੰਘ ਸੇਖੋ, ਦੀਪਇੰਦਰ ਸਿੰਘ ਸੇਖੋ, ਗੁਰਜਾਪ ਸਿੰਘ ਸੇਖੋ, ਸੁਰਿੰਦਰ ਸਿੰਘ ਰੋਮਾਣਾ, ਡਾ. ਗੁਰਇੰਦਰ ਮੋਹਨ ਸਿੰਘ, ਕੁਲਜੀਤ ਸਿੰਘ ਮੌਗੀਆਂ ਅਤੇ ਨਰਿੰਦਰਪਾਲ ਸਿੰਘ ਬਰਾੜ ਮੈਂਬਰਜ਼ ਵੀ ਸ਼ਾਮਿਲ ਸਨ। ਅੰਤ ਵਿੱਚ ਸ. ਸਿਮਰਜੀਤ ਸਿੰਘ ਸੇਖੋ ਨੇ ਕਿਹਾ ਕਿ ਇਹ ਦੌਨੇ ਐਵਾਰਡ ਬਾਬਾ ਫਰੀਦ ਸੁਸਾਇਟੀ ਵੱਲੋਂ ਬਾਬਾ ਫਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤੰਬਰ ਨੂੰ ਗੁਰਦੁਆਰਾ ਗੌਦੜੀ ਸਾਹਿਬ ਵਿਖੇ ਨਗਰ ਕਰੀਤਨ ਪਹੁੰਚਣ ਉਪਰੰਤ ਸਜੇ ਹੋਏ ਧਾਰਮਿਕ ਦੀਵਾਨਾ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਦਿੱਤੇ ਜਾਣਗੇ। ਜਿਸ ਵਿੱਚ ‘ਬਾਬਾ ਫ਼ਰੀਦ ਐਵਾਰਡ ਫਾਰ ਸਰਵਿਸ ਟੂ ਹਿਊਮੈਂਟੀ ’ਵਿੱਚ ਦੋਸ਼ਾਲਾ, ਸਾਈਟੇਸ਼ਨ ਅਤੇ 2 ਲੱਖ ਨਗਦ ਇਨਾਮ ਅਤੇ ‘ਸ. ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਐਵਾਰਡ’ ਵਿੱਚ ਦੋਸ਼ਾਲਾ, ਸਾਈਟੇਸ਼ਨ ਅਤੇ ਇੱਕ (1) ਲੱਖ ਨਗਦ ਇਨਾਮ ਦੀ ਰਾਸ਼ੀ ਭੇਂਟ ਕੀਤੀ ਜਾਵੇਗੀ।