
ਕੋਟਕਪੂਰਾ, 1 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
29 ਸਤਬੰਰ 2025 ਨੂੰ ਚੰਡੀਗੜ੍ਹ ਵਿਖੇ ਦੋ ਦਿਨਾਂ ਦੇ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਜੋ ਕਿ 26 ਅਤੇ 29 ਨੂੰ ਚੱਲ ਰਿਹਾ ਸੀ, 29 ਸਤਬੰਰ ਵਿਚਲੇ ਵਿਧਾਨ ਸਭਾ ਸੈਸ਼ਨ ਵਿੱਚ ਬਾਬਾ ਫ਼ਰੀਦ ਸਕੂਲ ਫਰੀਦਕੋਟ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤਾ। ਇਹ ਬਾਬਾ ਫ਼ਰੀਦ ਸੰਸਥਾਂ ਦਾ ਬਹੁਤ ਵਧੀਆਂ ਉਪਰਾਲਾ ਹੈ, ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਨੂੰ ਜੋ ਕਿ ਭਵਿੱਖ ਵਿੱਚ ਸਾਡੇ ਨੇਤਾ ਹਨ, ਨੂੰ ਵਿਧਾਨ ਪਾਲਿਕਾ ਵਿੱਚ ਹੋ ਰਹੇ ਮੌਨਸੂਨ ਸੰਬੰਧੀ ਇਜ਼ਲਾਸ ਜੋ ਕਿ ਅਲੱਗ-ਅਲੱਗ ਮੰਤਰੀ ਸਾਹਿਬਾਨਾਂ ਮੁੱਖ ਮਤੰਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੁਆਰਾ ਕੀਤਾ ਜਾ ਰਿਹਾ ਸੀ ਦੇ ਰੂ-ਬੂ-ਰੂ ਹੋਣ ਦਾ ਮੌਕਾ ਪ੍ਰਦਾਨ ਕੀਤਾ। ਵਿਧਾਨ ਸਭਾ ਵਿੱਚ ਪਹੁੰਚਣ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਪੂਰੀ ਕੈਬਨਿਟ ਤੇ ਸਪੀਕਰ ਸਾਹਿਬ ਦੁਆਰਾ ਤਾੜੀਆਂ ਵਜਾ ਕੇ ਸੁਆਗਤ ਕੀਤਾ ਗਿਆ। ਵਿਦਿਆਰਥੀਆਂ ਨੂੰ ਇਸ ਸੈਸ਼ਨ ਵਿੱਚੋਂ ਸਾਡੀ ਲੋਕਤੰਤਰੀ ਪ੍ਰਣਾਲੀ, ਕੈਬਨਿਟ ਦੁਆਰਾ ਲਏ ਜਾਂਦੇ ਫੈਸਲੇ, ਉਹਨਾਂ ਦੁਆਰਾ ਕੀਤੇ ਜਾਂਦੇ ਵਿਚਾਰ-ਵਟਾਂਦਰੇ ਅਤੇ ਹੋਰ ਵੱਖ- ਵੱਖ ਸੈਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਿਲ ਹੋਈ। ਇਸ ਸੈਸ਼ਨ ਦੇ ਦੌਰਾਨ ਸਪੀਕਰ ਸਾਹਿਬ ਨੇ ਵਿਦਿਆਰਥੀਆਂ ਨਾਲ ਉਹਨਾਂ ਦੇ ਭਵਿੱਖ ਦੇ ਸੁਪਨਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇਕਰ ਤੁਸੀ ਜਿੰਦਗੀ ਵਿੱਚ ਕਾਮਯਾਬੀ ਦੀ ਪੌੜੀ ਚੜ੍ਹਨੀ ਹੈ ਤਾਂ ਆਪਣੇ ਮਾਤਾ- ਪਿਤਾ ਅਤੇ ਅਧਿਆਪਕਾਂ ਦੇ ਦਿਖਾਏ ਰਸਤਿਆਂ ‘ਤੇ ਚਲਣਾ ਸਿੱਖੋਂ ਅਤੇ ਉਹਨਾਂ ਦਾ ਆਦਰ ਸਤਿਕਾਰ ਕਰੋ। ਇਸ ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਪੀਕਰ ਸਾਹਿਬ ਦੇ ਘਰ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਸਮੁੱਚੀ ਮੈਂਨਜਮੈਂਟ ਕਮੇਟੀ ਪ੍ਰਿੰਸੀਪਲ ਅਤੇ ਵਾਈਸ-ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਆਪਣੇ ਵਿਸ਼ੇ ਨਾਲ ਜੋੜਣ, ਇੱਕ ਚੰਗੇ ਨਾਗਰਿਕ ਜੋ ਦੇਸ਼ ਨੂੰ ਤਰੱਕੀ ਦੇ ਰਸਤੇ ‘ਤੇ ਲਿਜਾਉਣ ਵਾਲਾ ਇਹ ਉਪਰਾਲਾ ਬਹੁਤ ਹੀ ਸ਼ਲਾਘਾ ਯੋਗ ਹੈ।