ਫ਼ਰੀਦਕੋਟ , 22 ਮਈ (ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵੱਲੋਂ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆਵਾਂ 2024-25 ਵਿੱਚ 90 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਫ਼ਰੀਦ-ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਸਾਇੰਸ, ਕਾਮਰਸ ਅਤੇ ਆਰਟਸ ਸਟਰੀਮਾਂ ਵਿੱਚ ਟੌਪ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ (31000/-, 21000/- ਤੇ 11000/-), ਟਰਾਫੀਆਂ ਅਤੇ ਸਰਟੀਫਿਕੇਟਸ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਦੇ ਨਾਂ ਕ੍ਰਮਵਾਰ ਸਾਇੰਸ ਸਟਰੀਮ:ਅਰਮਾਨ ਸਿੰਘ (95.4%)– ਪਹਿਲਾ ਦਰਜਾ, ਕੁਲਜੀਤ ਕੌਰ (95%)– ਦੂਜਾ, ਅਰਸ਼ਨੂਰ ਸਿੰਘ ਤੇ ਮਾਨਵਜੀਤ ਕੌਰ (92.6%)–ਤੀਜਾ ਦਰਜਾ, ਕਾਮਰਸ ਸਟਰੀਮ ਵਿੱਚੋਂ ਰਿਤਿਕਾ ਵਰਮਾ (95.6%)– ਪਹਿਲਾ, ਐਸ਼ਪ੍ਰੀਤ ਸਿੰਘ (93.6%)–ਦੂਜਾ, ਬੇਅੰਤ ਕੌਰ (93.2%)–ਤੀਜਾ ਦਰਜਾ, ਆਰਟਸ ਸਟਰੀਮ ਵਿੱਚੋਂ ਮਹਿਕਜੋਤ ਕੌਰ (95.2%)–ਪਹਿਲਾ, ਸੁਖਦੀਪ ਕੌਰ (94.8%)–ਦੂਜਾ, ਪਵਨਜੋਤਕੌਰ (91%)–ਤੀਜਾ ਦਰਜਾ, 10ਵੀਂ ਜਮਾਤ: ਜਸਮੀਨ ਕੌਰ ਬਰਾੜ (98.2%)– ਪਹਿਲਾ, ਹਰਸਿਮਰਨ ਕੌਰ (98%)–ਦੂਜਾ, ਖੁਸ਼ਪ੍ਰੀਤ ਕੌਰ ਤੇ ਜੀਆ ਕੱਕੜ (97.4%) ਨੇ ਤੀਜਾ ਦਰਜਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦੇ ਨਾਂ ਨੂੰ ਚਾਰ ਚੰਨ ਲਾਏ। ਫਿਰ 90% ਤੋਂ ਉੱਪਰ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਹਰ ਵਿਸ਼ੇ ਵਿੱਚੋਂ 100/100 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਅਤੇ ਸ਼੍ਰੀਮਤੀ ਰਾਜਪਾਲ ਕੌਰ ਸੇਖੋ ਤੇ ਸਮੂਹ ਕਮੇਟੀ ਚਰਨਜੀਤ ਸਿੰਘ ਸੇਖੋ, ਗੁਰਜਾਪ ਸਿੰਘ ਸੇਖੋ, ਡਾ. ਗੁਰਇੰਦਰ ਮੋਹਨ ਸਿੰਘ, ਦੀਪਇੰਦਰ ਸਿੰਘ ਸੇਖੋ, ਸੁਰਿੰਦਰ ਸਿੰਘ ਰੋਮਾਣਾ, ਨਰਿੰਦਰਪਾਲ ਸਿੰਘ ਬਰਾੜ ਵਲੋ ਅਧਿਆਪਕਾਂ ਨੂੰ ਵੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਅਵੱਲ ਦਰਜੇ ਦਾ ਨਤੀਜਾ ਲਿਆਉਣ ਵਾਲੇ ਅਧਿਆਪਕਾਂ ਨੂੰ 5100/- ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋ ਨੇ ਦੱਸਿਆ ਕਿ ਮਰਹੂਮ ਇੰਦਰਜੀਤ ਸਿੰਘ ਖਾਲਸਾ ਦੀ ਯਾਦ ਵਿਚ ਬਣਾਈ ਸਕਾਲਰਸ਼ਿਪ ਸਕੀਮ ਤਹਿਤ 10ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਲਈ ਅਗਲੇ ਦੋ ਸਾਲਾਂ ਦੀ ਪੜ੍ਹਾਈ ਮੁਫ਼ਤ ਕੀਤੀ ਗਈ। ਸਮਾਰੋਹ ਦੇ ਅੰਤ ਵਿੱਚ ਕਾ. ਪ੍ਰਿੰਸੀਪਲ ਸ਼੍ਰੀਮਤੀ ਸੁਖਦੀਪ ਕੋਰ ਅਤੇ ਕਾ. ਵਾਈਸ ਪ੍ਰਿੰਸੀਪਲ ਸ਼੍ਰੀਮਤੀ ਹਰਸਿਮਰਨਜੀਤ ਕੋਰ ਵੱਲੋਂ ਸਾਰੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਹੋਰ ਉੱਚੀਆਂ ਉਡਾਣਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।