ਕੋਟਕਪੂਰਾ, 26 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਜਲ ਸ਼ਕਤੀ ਅਭਿਆਨ ਅਤੇ ਪਾਣੀ ਬਚਾਉ ਮੁਹਿੰਮ ਦੇ ਮੱਦੇਨਜ਼ਰ ਸਕੂਲ ਪ੍ਰਿੰਸੀਪਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜਲ ਪਖਵਾੜਾ ਨੂੰ ਸਮਰਪਿਤ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਗਤੀਵਿਧੀ ਵਿੱਚ ਵਿਦਿਆਰਥੀਆਂ ਦੀ ਉਤਸ਼ਾਹੀ ਸ਼ਮੂਲੀਅਤ ਦੇਖਣ ਨੂੰ ਮਿਲੀ, ਜਿੰਨਾਂ ਨੇ ਆਪਣੇ ਕਲਾਤਮਿਕ ਹੁਨਰ ਅਤੇ ਸਿਰਜਣਾਤਮਿਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਸਮਾਗਮ ਆਪਣੇ ਵਿਦਿਆਰਥੀਆਂ ਵਿੱਚ ਕਲਾਤਮਿਕ ਪ੍ਰਗਟਾਵੇ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ, ਪਾਣੀ ਦੀ ਸੁਚੱਜੀ ਵਰਤੋ, ਕੁਦਰਤੀ ਸੌਮਿਆਂ ਦੀ ਸਾਂਭ-ਸੰਭਾਲ ਨਾਲ ਸਬੰਧਤ ਸੀ। ਇਸ ਦੌਰਾਨ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆ ਨੇ ਆਪਣੀ ਸੂਖਮ ਕਲਾ ਦੇ ਜੌਹਰ ਵਿਖਾਏ। ਵਿਦਿਆਰਥੀਆਂ ਵੱਲੋ ਆਪਣੇ ਪੋਸਟਰਾ ਜ਼ਰੀਏ ਜਲ ਪਖਵਾੜਾ ਅਭਿਆਨ ਨੂੰ ਬੜ੍ਹਾਵਾ ਦਿੱਤਾ ਤੇ ਆਪਣੀ ਕਲਾਕਾਰੀ ਨੂੰ ਵਿਅਕਤ ਕਰਨ ਲਈ ਵਿਦਿਆਰਥੀਆਂ ਦੁਆਰਾ ਪੇਸ਼ ਨਵੀਨਤਾਕਾਰੀ ਡਿਜ਼ਾਈਨ, ਰੰਗਾਂ ਅਤੇ ਸੰਦੇਸ਼ਾਂ ਤੋਂ ਇਸ ਮੁਕਾਬਲੇ ਦੇ ਜੱਜ ਬਹੁਤ ਪ੍ਰਭਾਵਿਤ ਹੋਏ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਖਦੀਪ ਕੌਰ ਨੇ ਜੇਤੂਆਂ/ਭਾਗੀਦਾਰਾਂ ਨੂੰ ਵਧਾਈ ਦਿੱਤੀ ਅਤੇ ਸਾਰੇ ਭਾਗੀਦਾਰਾਂ ਨੂੰ ਆਪਣੀ ਰਚਨਾਤਮਿਕ ਸਮਰੱਥਾ ਦੀ ਖੋਜ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਯਤਨਾਂ ਅਤੇ ਪ੍ਰਤਿਭਾ ਦੀ ਬਹੁਤ ਸਿਫ਼ਤ ਕੀਤੀ।
