ਕੈਂਸਰ, ਟੀ.ਬੀ., ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਰੋਗਾਂ ਦਾ ਮੁਫ਼ਤ ਚੈਕਅਪ ਕੀਤਾ ਗਿਆ
ਫ਼ਰੀਦਕੋਟ, 3 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ,ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖੇਡ ਅਤੇ ਸੱਭਿਆਚਾਰਕ ਮੇਲੇ ਦੀ ਸ਼ੁਰੂਆਤ ਅੱਜ ਬਾਬਾ ਸ਼ੈਦੂ ਸ਼ਾਹ ਜੀ ਦੇ ਅਸਥਾਨ ਤੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਨਾਲ ਕੀਤੀ ਗਈ। ਇਸ ਮੌਕੇ ਹਲਕੇ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਉਨ੍ਹਾਂ ਦੀ ਸੁਪਤਨੀ ਬੀਬਾ ਬੇਅੰਤ ਕੌਰ ਸੇਖੋਂ ਉਚੇਚੇ ਤੌਰ ਤੇ ਮੇਲੇ ’ਚ ਸ਼ਾਮਲ ਹੋਏ। ਇਸ ਮੌਕੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਲੱਬ ਵੱਲੋਂ ਹਰ ਸਾਲ ਖਿਡਾਰੀਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨ ਵਾਸਤੇ ਕਬੱਡੀ, ਵਾਲੀਵਾਲ ਸਮੈਸ਼ਿੰਗ, ਦੌੜਾਂ, ਕਿ੍ਰਕਟ ਅਤੇ ਹੋਰ ਮੁਕਾਬਲੇ ਕਰਾਉਣ ਦੇ ਨਾਲ ਮਾਨਵਤਾ ਭਲਾਈ ਕੈਂਪ ਲਾਉਣ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਮੇਲੇ ਦੇ ਮੁੱਖ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ ਕੈਨੇਡਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ। ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਫ਼ਰੀਦਕੋਟ, ਸਿਵਲ ਸਰਜਨ ਫ਼ਰੀਦਕੋਟ, ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਸਹਿਯੋਗ ਨਾਲ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਹੱਡੀਆਂ ਦੀ ਜਾਂਚ ਦਾ ਕੈਂਪ, ਅੱਖਾਂ ਦੀ ਜਾਂਚ ਦਾ ਕੈਂਪ,ਟੀ.ਬੀ ਦੀ ਜਾਂਚ, ਕੈਂਸਰ ਦੀ ਜਾਂਚ ਦਾ ਕੈਂਪ, ਦੰਦਾਂ ਦੇ ਚੈੱਕਅੱਪ ਦੇ ਕੈਂਪ ਲਗਾਏ ਅਤੇ ਖੂਨਦਾਨ ਕੈਂਪ ਲਗਾਏ ਗਏ। ਇਸ ਮੋਕੇ ਰੋਟਰੀ ਕਲੱਬ ਵੱਲੋਂ 2 ਕਰੋੜ ਦੀ ਲਾਗਤ ਨਾਲ ਤਿਆਰ ਕੀਤੀ ਵਿਸ਼ੇਸ਼ ਕੈਂਸਰ ਵੈਨ ਰਾਹੀਂ ਕੈਂਸਰ ਦਾ ਵਿਸ਼ੇਸ਼ ਤੌਰ ’ਤੇ ਚੈੱਕਅੱਪ ਕੀਤਾ ਗਿਆ। ਕੈਂਸਰ ਦੇ 26, ਹੱਡੀਆਂ ਦੇ 38, ਦੰਦਾਂ ਦੇ 52, ਅੱਖਾਂ ਦੇ 18 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਟੀ.ਬੀ.ਦੇ 20 ਮੁਫ਼ਤ ਟੈਸਟ ਕੀਤੇ ਗਏ। ਅੱਜ ਲਗਾਏ ਖੂਨਦਾਨ ਕੈਂਪ ’ਚ 22 ਵਿਅਕਤੀਆਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ। ਅੱਜ ਦੇ ਕੈਂਪਾਂ ਲਈ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ, ਸਕੱਤਰ ਅਸ਼ਵਨੀ ਬਾਂਸਲ, ਪਿ੍ਰਤਪਾਲ ਸਿੰਘ ਕੋਹਲੀ, ਹੱਡੀਆਂ ਦੇ ਮਾਹਿਰ ਡਾ.ਗਗਨ ਬਜਾਜ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਡਾ.ਬਲਜੀਤ ਸ਼ਰਮਾ ਗੋਲੇਵਾਲਾ, ਐਡਵੋਕੇਟ ਰਾਜਿੰਦਰ ਸ਼ਰਮਾ, ਲਖਵਿੰਦਰ ਸਿੰਘ ਗਿੱਲ, ਪ੍ਰੋਜੈਕਟ ਚੇਅਰਮੈਨ ਜਸਬੀਰ ਸਿੰਘ ਜੱਸੀ ਨੇ ਵੱਡਮੁੱਲਾ ਸਹਿਯੋਗ ਦਿੱਤਾ। ਇਨ੍ਹਾਂ ਕੈਪਾਂ ਦੌਰਾਨ ਡਾ.ਅਮੋਲਕ ਸੰਧੂ ਕੈਂਪ ਇੰਚਾਰਜ਼, ਡਾ.ਸੈਫ਼ਾ, ਡਾ.ਨਵਜੋਤ ਸਿੰਘ, ਡਾ.ਅਨਕਮਿਤਾ, ਡਾ.ਨੂਪਰ, ਡਾ.ਰੂਹੀ, ਡਾ.ਕਪਿਲ ਕਠਪਾਲ, ਡਾ.ਅਨਮੋਲ, ਡਾ.ਬਿੰਦੂ, ਡਾ.ਚੇਤਨਾ, ਡਾ.ਅੰਕੁਸ਼, ਏ.ਐਨ.ਐਮ. ਮਨਦੀਪ ਕੌਰ, ਰੇਡੀਓਲੌਜੀ ਟੈਕਨੀਸ਼ਨ ਲਵਪ੍ਰੀਤ ਕੌਰ, ਡਾ.ਪ੍ਰਾਂਚੀ, ਕਿ੍ਰਤਿਕਾ ਚਾਵਲਾ, ਏਕਤਾ, ਅਰਸ਼ਦੀਪ ਸਿੰਘ, ਸੰਦੀਪ ਕੌਰ, ਸਮਾਈਲ ਸੰਦੀਪ ਕੌਰ, ਸਿਵਲ ਹਸਪਤਾਲ ਦੇ ਡਾ.ਅਕਾਸ਼ ਚੌਹਾਨ, ਡਾ.ਰਾਕੇਸ਼, ਡਾ.ਤਰੁਨ ਨੇ ਆਪਣੀ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਕੇ ਕੈਂਪ ਨੂੰ ਸਫ਼ਲ ਬਣਾਇਆ। ਅੱਜ ਖੇਡ ਮੇਲੇ ਦੇ ਪਹਿਲੇ ਅੰਡਰ-12 ਸਾਲ ਲੜਕੀਆਂ ਦੀਆਂ ਦੌੜਾਂ ’ਚ ਗੁਰਨੂਰ ਕੌਰ ਪੁੱਤਰੀ ਸੁਖਦੀਪ ਕੌਰ ਨੇ ਪਹਿਲਾ, ਹਰਮਿਸਰਤ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ ਦੂਜਾ, ਰੇਸ਼ਮਾ ਪੁੱਤਰੀ ਅੱਛਰੂ ਸਿੰਘ ਨੇ ਤੀਜਾ ਸਥਾਨ ਹਸਲ ਕੀਤਾ। ਲੜਕਿਆਂ ਦੇ ਮੁਕਾਬਲੇ ’ਚ ਏਕਮ ਸਿੰਘ ਪੁੱਤਰ ਹਰਜਿੰਦਰ ਨੇ ਪਹਿਲਾ, ਗੁਰਜੋਤ ਸਿੰਘ ਪੁੱਤਰ ਹਰਦੀਪ ਸਿੰਘ ਨੇ ਦੂਜਾ, ਗੁਰਨਿਵਾਜ ਸਿੰਘ ਪੁੱਤਰ ਗੋਵਿੰਦਾ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੇ 12 ਤੋਂ 16 ਸਾਲ ਉਮਰ ਵਰਗ ਦੀ ਦੌੜ ’ਚ ਜਗਸੀਰ ਸਿੰਘ ਪੁੱਤਰ ਜਸਕਰਨ ਸਿੰਘ ਨੇ ਪਹਿਲਾ, ਅਰਮਾਨਦੀਪ ਸਿੰਘ ਪੁੱਤਰ ਬਿੱਟੂ ਸਿੰਘ ਨੇ ਦੂਜਾ ਅਤੇ ਸੁਖਮੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਤੀਜ ਸਥਾਨ ਹਾਸਲ ਕੀਤਾ। ਸਾਰੇ ਜੇਤੂਆਂ ਨੂੰ ਦਿਲਕਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕ ਬਿਕਰਮਜੀਤ ਮੱਮੂ ਸ਼ਰਮਾ, ਪ੍ਰਧਾਨ ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੇਲੇ ਦੇ ਤੀਜੇ ਅਤੇ ਅੰਤਿਮ ਦਿਨ 4 ਮਾਰਚ ਨੂੰ ਸਵੇਰੇ 11:00 ਵਜੇ ਹਿੱਕ ਦੇ ਜ਼ੋਰ ਤੇ ਸੱਭਿਅਕ ਗੀਤਾਂ ਨੂੰ ਗਾਉਣ ਵਾਲੇ ਪੰਜਾਬ ਦੇ ਨਾਮਵਰ ਲੋਕ ਗਾਇਕ ਪੰਮਾ ਡੂੰਮੇਵਾਲ ਅਤੇ ਪੰਜਾਬ ਦੀ ਹਰਮਿਨਪਿਆਰੀ ਦੋਗਾਣਾ ਜੋੜੀ ਕੁਲਵਿੰਦਰ ਕੈਲੀ-ਗੁਰਲੇਜ਼ ਅਖ਼ਤਰ ਸਰੋਤਿਆਂ ਦਾ ਮੰਨੋਰੰਜਨ ਕਰਨਗੇ। ਇਸ ਖੇਡ ਮੇਲੇ, ਮੈਡੀਕਲ ਕੈਪਾਂ ਦੀ ਸਫ਼ਲਤਾ ਲਈ ਮਨਜੀਤ ਕੌਰ ਸਰਪੰਚ, ਦੇਬਾ ਸੰਧੂ, ਬਿੰਦਾ ਰੋਮਾਣਾ, ਸੇਵਕ ਸਿੰਘ ਮੈਂਬਰ, ਸਰਬਜੀਤ ਸਿੰਘ ਸੰਧੂ, ਸਰਬਜੀਤ ਸ਼ਰਮਾ, ਸਰਬਜੀਤ ਕਿੰਗਰਾ, ਕਮਲਜੀਤ ਸ਼ਰਮਾ, ਅਮਰਜੀਤ ਸੰਧੂ, ਬੌਬੀ ਸੰਧੂ, ਨਛੱਤਰ ਸਿੰਘ ਸੰਧੂ, ਜਗਜੀਤ ਕਿੰਗਰਾ, ਨਾਇਬ ਸਿੰਘ ਠੇਕੇਦਾਰ, ਗੁਰਦੀਪ ਸਿੰਘ ਸੰਧੂ, ਜੱਸਾ ਸੱਧਰ, ਨਵਦੀਪ ਸੱਧਰ, ਸੰਨੀ ਸ਼ਰਮਾ, ਮੰਗਾ ਗਿੱਲ, ਹਰਜੀਤ ਸਿੰਘ ਸੰਧੂ, ਵੀਰਕਰਨ ਸਿੰਘ ਸੰਧੂ, ਲਵੀ ਸੰਧੂ, ਬਲਦੇਵ ਗਾਗਾ, ਸੰਨੀ ਜੌਹਲ, ਸੋਨੀ ਸੰਧੂ, ਜਗਮੀਤ ਸੰਧੂ, ਛਹਿਬਰ ਸੰਧੂ, ਸਰਬੀ ਕੋਚ, ਹੁਸਨਦੀਪ ਸੰਧੂ, ਕੁਲਵਿੰਦਰ ਸ਼ਰਮਾ, ਕੁੱਕਾ ਸੰਧੂ, ਪੰਮਾ ਸੰਧੂ, ਕੁਲਵੰਤ ਸੰਧੂ, ਬਚੀ ਕਿੰਗਰਾ, ਨਿਰਮਲ ਕਿੰਗਰਾ, ਕੁਲਬੀਰ ਗੱਗੀ ਮੇਲੇ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਅਦਾ ਕਰ ਰਹੇ ਹਨ।

