
ਫ਼ਰੀਦਕੋਟ 29 ਦਸੰਬਰ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼)
ਅੱਜ ਬਾਬਾ ਸ੍ਰੀ ਚੰਦ ਸੇਵਾ ਸੋਸਾਇਟੀ ਦੇ ਸਰਪ੍ਰਸਤ ਮਹੰਤ ਬਾਬਾ ਬਲਦੇਵ ਦਾਸ ਜੀ ਗੋਲਡ ਮੈਡਲਿਸਟ ਜੀ ਦੀ ਅਗਵਾਈ ਹੇਠ , ਇਕ ਵਿਸ਼ਾਲ ਖੂਨਦਾਨ ਕੈਂਪ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਦੀ ਬਲੱਡ ਬੈਂਕ ਵਿਚ ਲਗਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਸ੍ਰ ਗੁਰਦਿੱਤ ਸਿੰਘ ਸੇਖੋ ਹਲਕਾ ਵਿਧਾਇਕ ਫ਼ਰੀਦਕੋਟ ਪਹੁੰਚੇ ਤੇ ਓਹਨਾਂ ਨਾਲ ਸ. ਗੁਰਸ਼ਰਨ ਸਿੰਘ ਮੈਬਰ ਜ਼ਿਲਾ ਪ੍ਰੀਸ਼ਦ, ਪ੍ਰੋ ਬੀਰ ਇੰਦਰ ਸਰਾਂ, ਐਡਵੋਕੇਟ ਪ੍ਰਦੀਪ ਅਟਵਾਲ ਅਤੇ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ ਵਿਸੇਸ ਤੌਰ ਤੇ ਪਹੁੰਚੇ। ਇਸ ਸਮੇ ਬੋਲਦਿਆਂ ਰਜਿੰਦਰ ਦਾਸ ਰਿੰਕੂ ਜੀ ਨੇ ਬਲੱਡ ਡੋਨਰ, ਸਮਾਜਸੇਵੀ ਤੇ ਐਨ.ਆਰ.ਆਈ ਵੀਰਾਂ ਜੀ ਵਿਸੇਸ ਤੌਰ ਤੇ ਧੰਨਵਾਦ ਕੀਤਾ। ਇਹ ਕੈਂਪ ਦੌਰਾਨ 72 ਯੂਨਿਟ ਇਕੱਤਰ ਹੋਏ। ਇਸ ਸਮੇ ਯੋਗਦਾਨ ਪਾਉਣ ਵਾਲੇ ਸਹਿਯੋਗੀਆਂ ਦਾ ਵਿਸੇਸ ਸਨਮਾਨ ਚਿੰਨ੍ਹ ਦੇ ਸਨਮਾਨ ਕੀਤਾ ਗਿਆ।
ਇਸ ਤੋ ਇਲਾਵਾ ਕੁਲਵਿੰਦਰ ਗੋਰਾ ਮਚਾਕੀ, ਜਗਮੀਤ ਸਿੰਘ ਸੰਧੂ , ਮਦਨ ਗੋਪਾਲ, ਰਾਕੇਸ਼ ਗਰਗ, ਰਾਜ ਕੁਮਾਰ ਰਾਜੂ ,ਜੋਤ ਕਰਤਾਰ ਸਿੰਘ ਰਾਜ , ਲਵਦੀਪ ਨਿੱਕੂ,ਡਾਂ ਵਿਪਨ ਕੁਮਾਰ, ਸ਼ਰਮਾਂ,ਇਕਬਾਲ ਸਿੰਘ,ਜਗਜੀਤ ਸਿੰਘ ਗਿੱਲ, ਸਰਬਜੀਤ ਸਿੰਘ, ਅਮਨਦੀਪ ਸਿੰਘ, ਰਾਜਦੀਪ ਸਿੰਘ ਸਰਪੰਚ ਮਹਿਮੂਆਣਾ, ਸੁਖਚੈਨ ਸਿੰਘ ਚੈਨਾ, ਪ੍ਰਦੀਪ ਕੁਮਾਰ ਗੁਪਤਾ, ਮਿਸਟਰ ਗੋਲਡੀ , ਬੰਟੀ ਕੁਮਾਰ, ਬਲੱਡ ਬੈਂਕ ਦੀ ਟੀਮ ਡਾਂ. ਹਰਜੋਤ ਕੌਰ, ਡਾਂ. ਰੱਜਤ, ਸਰਵਨ ਸਿੰਘ ਸੇਖੋ , ਵਿਜੈ ਕੁਮਾਰ, ਹਰਿੰਦਰਪਾਲ ਕੌਰ,ਰਘਬੀਰ, ਹਰਵਿੰਦਰ, ਜਸਪਾਲ ਸਿੰਘ ਰੋਹਿਤ ਕੁਮਾਰ ਆਦਿ ਹਾਜ਼ਰ ਸਨ।

