ਅੰਬੇਡਕਰ ਭਵਨ ਵਿਖੇ ਵਿੱਦਿਅਕ ਮੁਕਾਬਲੇ ਦੇ ਸਕੂਲ ਪੱਧਰੀ ਮੈਰਿਟ ਵਿੱਚੋਂ ਟੌਪਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

ਜਗਰਾਉਂ 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ ਪਿਛਲੇ ਦਿਨੀ ਡਾਕਟਰ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਅਧਾਰਿਤ ਪੁਸਤਕ ਪ੍ਰਤੀਯੋਗਤਾ ਦੇ ਟਾਪਰ ਵਿਦਿਆਰਥੀਆਂ ਦੇ ਸਮਾਰੋਹ ਹਿੱਤ ਹਿਤ ਡਾਕਟਰ ਬੀ ਆਰ ਅੰਬੇਡਕਰ ਭਵਨ ਜਗਰਾਉਂ ਵਿਖੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ,ਡਾ.ਸ਼ੁਭਾਸ਼ ਚੌਹਾਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਡਾ. ਰਾਹੁਲ,ਡਾ. ਰਾਜਿੰਦਰ ਥਿੰਦ,ਡਾ.ਸੁਰਜੀਤ ਸਿੰਘ ਦੌਧਰ,ਆਰਟਿਸਟ ਪ੍ਰਿਤਪਾਲ ਸਿੰਘ, ਪ੍ਰਿੰਸੀਪਲ ਰੁਪਿੰਦਰ ਕੌਰ,ਹੈਡ ਮਿਸ.ਪੂਜਾ ਵਰਮਾ,ਪ੍ਰੋ ਕਰਮ ਸਿੰਘ ਸੰਧੂ,ਅਜੀਤ ਪਿਆਸਾ,ਡਾ.ਸੁਰਿੰਦਰ ਸਿੰਘ ਝੱਮਟ,ਪ੍ਰਿੰਸੀਪਲ ਗੁਰਦੇਵ ਕੌਰ ਨੇ ਬੱਚਿਆਂ ਨੂੰ ਇਨਾਮ ਅਤੇ ਸਰਟੀਫਿਕੇਟ ਤਕਸੀਮ ਕੀਤੇ। ਜਗਰਾਉਂ ਤਹਿਸੀਲ ਦੇ ਇਸ ਮੁਕਾਬਲੇ ਦੀ ਪ੍ਰੀਖਿਆ ਵਿੱਚ ਲਗਭਗ ਇੱਕ ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਸ ਸਮੇਂ ਮੁੱਖ ਮਹਿਮਾਨ ਸ਼ੁਭਾਸ਼ ਚੌਹਾਨ ,ਡਾ.ਰਾਜਿੰਦਰ ਥਿੰਦ,ਡਾ.ਰਾਹੁਲ ,ਡਾ.ਸੁਰਜੀਤ ਸਿੰਘ ਦੌਧਰ,ਪ੍ਰਿੰਸੀਪਲ ਰੁਪਿੰਦਰ ਕੌਰ ਹਾਂਸ,ਹੈਡ ਮਿਸ.ਪੂਜਾ ਵਰਮਾ ਅਤੇ ਆਰਟਿਸਟ ਪ੍ਰਿਤਪਾਲ ਸਿੰਘ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਟਰੱਸਟ ਦੇ ਪ੍ਰਧਾਨ ਰਣਜੀਤ ਸਿੰਘ ਹਠੂਰ,ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸਦਰਪੁਰਾ,ਜਨਰਲ ਸਕੱਤਰ ਅਮਰਜੀਤ ਸਿੰਘ ਚੀਮਾ,ਕੈਸ਼ੀਅਰ ਜਸਵੰਤ ਰਾਏ ਕਮਲ, ਸਲਾਹਕਾਰ ਇਕਬਾਲ ਸਿੰਘ ਰਸੂਲਪੁਰ, ਸਲਾਹਕਾਰ ਸਤਨਾਮ ਸਿੰਘ ਹਠੂਰ, ਕੋਆਰਡੀਨੇਟਰ ਡਾ.ਜਸਵੀਰ ਸਿੰਘ, ਕੋਆਰਡੀਨੇਟਰ ਰਜਿੰਦਰ ਸਿੰਘ ਧਾਲੀਵਾਲ, ਸਰਪ੍ਰਸਤ ਘੁਮੰਡਾ ਸਿੰਘ,ਪ੍ਰੈੱਸ ਸਕੱਤਰ ਸਰਬਜੀਤ ਸਿੰਘ ਭੱਟੀ,ਜਗਸੀਰ ਸਿੰਘ ਹਠੂਰ,ਜਗਤਾਰ ਸਿੰਘ ਚੀਮਾ,ਸਰਪ੍ਰਸਤ ਬਲਵਿੰਦਰ ਸਿੰਘ ਚੋਪੜਾ,ਮੈਨੇਜਰ ਸਰੂਪ ਸਿੰਘ, ਕਰਮਜੀਤ ਸਿੰਘ ਢੋਲਣ,ਸਰਪੰਚ ਦਰਸ਼ਨ ਸਿੰਘ ਪੋਨਾ,ਡਾ.ਹਰਬੰਸ ਸਿੰਘ,ਸ਼੍ਰੀ ਅਮਰ ਨਾਥ ਆਦਿ ਮੈਂਬਰ ਹਾਜ਼ਰ ਸਨ
