
ਫਰੀਦਕੋਟ, 4 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਅੱਜ ਫਰੀਦਕੋਟ ਕੋਰਟ ਕੰਪਲੈਕਸ ਵਿੱਚ ਵਕੀਲ ਸਾਹਿਬਾਨ ਨਾਲ ਹੋਈ ਮਹੱਤਵਪੂਰਨ ਮੁਲਾਕਾਤ ਦੌਰਾਨ ਰਮੇਸ਼ ਕੁਮਾਰ ਗਰੋਵਰ ਜੀ, ਸਾਬਕਾ ਪ੍ਰਧਾਨ, ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮੋਗਾ ਅਤੇ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਦੇ ਉਮੀਦਵਾਰ, ਨੇ ਆਉਣ ਵਾਲੀਆਂ ਬਾਰ ਕੌਂਸਲ ਚੋਣਾਂ ਵਿੱਚ ਆਪਣੇ ਹੱਕ ਵਿੱਚ 1st ਪ੍ਰੈਫਰੈਂਸ ਵੋਟ ਦੇਣ ਲਈ ਨਿਮਰ ਅਪੀਲ ਕੀਤੀ। ਫਰੀਦਕੋਟ ਬਾਰ ਐਸੋਸੀਏਸ਼ਨ ਦੇ ਮਾਣਯੋਗ ਵਕੀਲ ਸਾਹਿਬਾਨ ਵੱਲੋਂ ਰਮੇਸ਼ ਗਰੋਵਰ ਜੀ ਨੂੰ ਦਿੱਤੀ ਗਈ ਪੂਰੀ ਸਹਿਮਤੀ, ਭਰੋਸੇ ਅਤੇ ਸਮਰਥਨ ਲਈ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਅੱਜ ਬਾਰ ਰੂਮ ਅਤੇ ਵੱਖ-ਵੱਖ ਚੈਂਬਰਾਂ ਵਿੱਚ ਮੇਰੇ ਅਤੇ ਰਮੇਸ਼ ਗਰੋਵਰ ਨਾਲ ਮੁਲਾਕਾਤ ਕਰਕੇ ਅਪਣਾ ਕੀਮਤੀ ਸਮਾਂ ਦੇਣ ਵਾਲੇ ਹਰੇਕ ਵਕੀਲ ਸਾਹਿਬ ਦਾ ਮੈਂ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਾ ਹਾਂ। ਵਕੀਲ ਭਾਈਚਾਰੇ ਵੱਲੋਂ ਦਿੱਤਾ ਗਿਆ ਇਹ ਸਹਿਯੋਗ ਨਿਸ਼ਚਤ ਤੌਰ ’ਤੇ ਰਮੇਸ਼ ਗਰੋਵਰ ਜੀ ਲਈ ਇੱਕ ਮਜ਼ਬੂਤ ਤਾਕਤ ਅਤੇ ਨੈਤਿਕ ਸਮਰਥਨ ਹੈ। ਅਰਸ਼ ਸੱਚਰ ਸੋਸ਼ਲ ਵਰਕਰ ਅਤੇ ਸੀਨੀਅਰ ਲੀਡਰ, ਆਮ ਆਦਮੀ ਪਾਰਟੀ ਫਰੀਦਕੋਟ, ਸਾਰੇ ਮਾਣਯੋਗ ਵਕੀਲ ਭਰਾ-ਭੈਣਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੀਆਂ ਬਾਰ ਕੌਂਸਲ ਚੋਣਾਂ ਵਿੱਚ ਰਮੇਸ਼ ਕੁਮਾਰ ਗਰੋਵਰ ਨੂੰ ਫਸਟ ਪ੍ਰੈਫਰੈਂਸ ਵੋਟ ਦੇ ਕੇ ਸਮਰਥਨ ਪ੍ਰਦਾਨ ਕਰੋ, ਕਿਉਂਕਿ ਉਹ ਹਮੇਸ਼ਾ ਵਕੀਲ ਭਾਈਚਾਰੇ ਦੀ ਆਵਾਜ਼ ਬਣੇ ਹਨ ਅਤੇ ਭਵਿੱਖ ਵਿੱਚ ਵੀ ਨਿਆਂ, ਪਾਰਦਰਸ਼ਤਾ ਅਤੇ ਵਕੀਲਾਂ ਦੇ ਹਿੱਤਾਂ ਦੀ ਲੜਾਈ ਜ਼ਿੰਮੇਵਾਰਾਨਾ ਢੰਗ ਨਾਲ ਲੜਣ ਦੇ ਵਚਨਬੱਧ ਹਨ। ਰਮੇਸ਼ ਗਰੋਵਰ ਜੀ ਨੇ ਹਮੇਸ਼ਾਂ ਫਰੀਦਕੋਟ ਦੇ ਵਕੀਲਾਂ ਨਾਲ ਖੜ੍ਹ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਠਾਇਆ ਹੈ ਅਤੇ ਅੱਗੇ ਵੀ ਇਹ ਭਰੋਸਾ ਪੂਰੀ ਨਿਸ਼ਠਾ ਨਾਲ ਕਾਇਮ ਰੱਖਣਗੇ। ਉਹਨਾਂ ਅੱਜ ਦੀ ਮੀਟਿੰਗ ਵਿੱਚ ਹਾਜ਼ਰੀ ਲਗਾਉਣ ਵਾਲੇ ਹਰੇਕ ਵਕੀਲ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਕੀਤਾ।
