ਕੋਟਕਪੂਰਾ, 17 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੋਸਾਇਟੀ ਦੀ ਤਰਫੋਂ ਸ਼੍ਰੀ ਦੁਰਗਾ ਅਸ਼ਟਮੀ ਦੇ ਸ਼ੁਭ ਮੌਕੇ ਤੇ ਨਵੀਂ ਅਨਾਜ ਮੰਡੀ ਵਿਖੇ 251 ਲੜਕੀਆਂ ਦਾ ਕੰਜਕ ਪੂਜਨ ਕੀਤਾ ਗਿਆ ਗਈ। ਇਸ ਸਮੇਂ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕਰਨ ਗੋਇਲ ਠੇਕੇਦਾਰ ਅਤੇ ਚੇਅਰਮੈਨ ਦੀਪਕ ਗੋਇਲ ਨੇ ਦੱਸਿਆ ਕਿ ਕਮੇਟੀ ਦੀ ਤਰਫੋਂ ਇਹ ਸਾਡਾ ਦੂਸਰਾ ਕੰਜਕ ਪੂਜਨ ਹੈ ਅਤੇ ਪਿਛਲੇ ਨਵਰਾਤਰੇ ਵਿੱਚ ਵੀ ਸਾਡੀ ਸੁਸਾਇਟੀ ਵੱਲੋਂ ਕੰਜਕ ਪੂਜਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅੱਜ ਝੁੱਗੀਆਂ-ਝੌਂਪੜੀਆਂ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀਆਂ 251 ਲੜਕੀਆਂ ਦਾ ਕੰਜਕ ਪੂਜਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਉਪਹਾਰ ਵਜੋਂ ਕਾਪੀਆਂ, ਪੈਨਸਿਲ, ਇਰੇਜ਼ਰ ਆਦਿ ਸਟੇਸ਼ਨਰੀ ਵੀ ਵੰਡੀ ਗਈ। ਜਥੇਬੰਦੀ ਦੇ ਜਨਰਲ ਸਕੱਤਰ ਸ਼ੁਸ਼ਾਤ ਬਾਂਸਲ, ਸਕੱਤਰ ਸ਼ੁਭਮ ਗਰਗ, ਖਜ਼ਾਨਚੀ ਅਕਾਸ਼ ਗਰਗ ਅਤੇ ਪੀਆਰਓ ਚੰਦਰ ਕੁਮਾਰ ਗਰਗ ਨੇ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਦੌਰਾਨ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਗੋਇਲ, ਕੀਟਨਾਸ਼ਕ ਯੂਨੀਅਨ ਦੇ ਪ੍ਰਧਾਨ ਰਾਜਨ ਗਰਗ, ਸਮਾਜ ਸੇਵਕ ਦਰਪਣ ਚੋਪੜਾ, ਜੈ ਹਨੂੰਮਾਨ ਪ੍ਰਸ਼ਾਦ, ਬ੍ਰਹਮ ਪ੍ਰਕਾਸ਼ ਸ਼ਰਮਾ, ਗਾਬਾ. ਬ੍ਰਦਰਜ਼, ਵਿਸ਼ਾਲ ਚੋਪੜਾ, ਕ੍ਰਿਸ਼ਨਾ ਬਹਿਲ ਨੇ ਬਹੁਤ ਸਹਿਯੋਗ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਲੋਕਾਂ ਦੀ ਸੇਵਾ ਕਰਨਾ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਸਟੇਸ਼ਨਰੀ ਵੰਡਣ ਦਾ ਮਤਲਬ ਹੈ, ਉਨ੍ਹਾਂ ਅੰਦਰ ਪੜ੍ਹਨ ਦੀ ਇੱਛਾ ਪੈਦਾ ਕਰਨਾ। ਸੰਸਥਾ ਦੇ ਸਰਪ੍ਰਸਤ ਪੰਡਿਤ ਰਾਮ ਸ਼ਰਮਾ ਜੀ ਨੇ ਦੱਸਿਆ ਕਿ ਸਾਡੀ ਕਮੇਟੀ ਵੱਲੋਂ ਮਕਰ ਸੰਕ੍ਰਾਂਤੀ ਦੇ ਮੌਕੇ ‘ਤੇ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕਰਵਾਉਣ, ਵੱਖ-ਵੱਖ ਸਮਿਆਂ ‘ਤੇ ਕੈਂਪ ਲਗਾਉਣ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣ, ਹਰ ਮੰਗਲਵਾਰ ਮੁਫ਼ਤ ਭੰਡਾਰਾ ਆਦਿ ਸਮਾਜਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਸਮੇਂ ਸਰਪ੍ਰਸਤ ਪੰਡਿਤ ਰਾਮ ਸ਼ਰਮਾ, ਮੈਂਬਰ ਅਕੇਸ਼ ਸਚਦੇਵਾ, ਅਨਮੋਲ ਸਚਦੇਵਾ, ਪ੍ਰਵੀਨ ਕੁਮਾਰ, ਮੰਗਤ ਰਾਮ ਬੱਤਰਾ ਸੁਖਦੀਪ ਸਿੰਘ ਆਦਿ ਹਾਜ਼ਰ ਸਨ।