ਫ਼ਰੀਦਕੋਟ 4 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਬਿਸਮਿਲ ਫ਼ਰੀਦਕੋਟੀ ਯਾਦਗਾਰੀ ਸਮਾਗਮ ਮਿਤੀ 2 ਫ਼ਰਵਰੀ 2025 ਨੂੰ ਬਾਬਾ ਫਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸ. ਸਿਮਰਜੀਤ ਸਿੰਘ ਸੇਖੋਂ ( ਐਡਵੋਕੇਟ) ਚੇਅਰਮੈਨ ਬਾਬਾ ਫਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਸਨ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਸਿੱਧ ਕਵੀ ,ਸ਼੍ਰੀ ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ) ਅਤੇ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਅਤੇ ਬੁਲਾਰੇ ਸ੍ਰੀ ਹਰਮੀਤ ਵਿਦਿਆਰਥੀ ਫਿਰੋਜਪੁਰ ਨੇ ਕੀਤੀ।
ਪ੍ਰਧਾਨਗੀ ਮੰਡਲ ਵਿੱਚ ਕਰਨਲ ਬਲਬੀਰ ਸਿੰਘ ਸਰਾਂ, ਪ੍ਰੋ ਪਾਲ ਸਿੰਘ ਪਾਲ , ਮਨਜੀਤ ਪੁਰੀ ਜ਼ਿਲ੍ਹਾ ਭਾਸ਼ਾ ਅਫਸਰ ਫਰੀਦਕੋਟ, ਸ਼੍ਰੀ ਪੰਕਜ ਕੁਮਾਰ ਗਰਗ, ਪ੍ਰਿੰਸੀਪਲ ਲਾਅ ਕਾਲਜ ਫਰੀਦਕੋਟ ਸੁਸ਼ੋਭਿਤ ਹੋਏ। ਬਿਸਮਿਲ ਫਰੀਦਕੋਟੀ ਯਾਦਗਾਰੀ ਐਵਾਰਡ 2024 ਪ੍ਰਸਿੱਧ ਕਵੀ ਸ੍ਰੀ ਗਰਦਾਸਰੀਣ ਕੋਟਕਪੂਰਵੀ ਅਤੇ ਵਿਸ਼ੇਸ਼ ਸਨਮਾਨ ਸ੍ਰੀ ਦਿਆਲ ਸਿੰਘ ਸਾਕੀ ਉਰਫ ਸਾਕੀ ਦੇ ਕੇ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਨਮਾਨ ਪੱਤਰ, ਇੱਕ ਲੋਈ ਅਤੇ ਇੱਕ ਮਮੈਟੋ ਅਤੇ ਨਾਲ ਸੇਵਾ ਫ਼ਲ ਰਾਸ਼ੀ ਵੀ ਭੇਟ ਕੀਤੀ ਗਈ , ਇਹ ਸਾਰੀ ਰਸਮ ਸਿਮਰਜੀਤ ਸਿੰਘ ਸੇਖੋਂ, ਪਵਨ ਹਰਚੰਦਪੁਰੀ , ਪ੍ਰਿੰਸੀਪਲ ਪੰਕਜ ਕੁਮਾਰ ਗਰਗ , ਮਨਜੀਤ ਪੁਰੀ, ਪ੍ਰੋਫੈਸਰ ਪਾਲ ਸਿੰਘ ਪਾਲ , ਕਰਨਲ ਬਲਬੀਰ ਸਿੰਘ ਸਰਾਂ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਹੋਰਾਂ ਨੇ ਆਪਣੇ ਕਰ ਕਮਲਾਂ ਨਾਲ ਨਿਭਾਈ। ਇਸ ਸਮਾਗਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਪਹਿਲੇ ਪੜਾਅ ਵਿੱਚ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੁਰਿੰਦਰਪਾਲ ਸ਼ਰਮਾ ਭਲੂਰ ਨੇ ਨਿਭਾਈ ਜਿਸ ਵਿੱਚ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਨੇ ਬਿਸਮਿਲ ਅਤੇ ਉਸ ਦੀ ਕਾਵਿ ਕਲਾ ਤੇ ਚਾਨਣਾ ਪਾਇਆ ਅਤੇ ਸਮਾਗਮ ਵਿੱਚ ਤਸ਼ਰੀਫ਼ ਲਿਆਉਣ ਤੇ ਸਭ ਦਾ ਧੰਨਵਾਦ ਕੀਤਾ। ਦੂਜੇ ਪੜਾਅ ਦੀ ਜਿੰਮੇਵਾਰੀ ਸਟੇਜ ਸਕੱਤਰ ਦੇ ਤੌਰ ਤੇ ਪ੍ਰਸਿੱਧ ਕਵੀ ਇਕਬਾਲ ਨੇ ਨਿਭਾਈ ਅਤੇ ਉਸ ਨੇ ਬਿਸਮਿਲ ਫਰੀਦਕੋਟੀ ਦੀ ਪ੍ਰਸਿੱਧ ਕਵਿਤਾ “ਆਰਜ਼ੂ “ ਨੂੰ ਤਰੰਨਮ ‘ਚ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ ਅਤੇ ਵਾਹ ਵਾਹ ਖੱਟੀ। ਉਸ ਤੋਂ ਬਾਅਦ ਉਨ੍ਹਾਂ ਨੇ ਕਵੀ ਦਰਬਾਰ ਦਾ ਆਗਾਜ਼ ਕੀਤਾ ਅਤੇ ਦੂਰੋਂ ਨੇੜਿਓਂ ਆਈਆਂ ਸਾਹਿਤ ਸਭਾਵਾਂ ਵਿੱਚ ਸਾਹਿਤ ਸਭਾ ਨਿਹਾਲ ਸਿੰਘ ਵਾਲਾ, ਸਾਹਿਤ ਸਭਾ ਕੋਟਕਪੂਰਾ, ਸਾਹਿਤ ਸਭਾ ਘੁਗਿਆਣਾ , ਸਾਹਿਤ ਸਭਾ ਸਾਦਿਕ, ਸਾਹਿਤ ਸਭਾ ਜੈਤੋਂ, ਸਾਹਿਤ ਸਭਾ “ ਕਲਮਾਂ ਦੇ ਰੰਗ “ ਨੇ ਭਰਵੀਂ ਹਾਜ਼ਰੀ ਲਗਵਾਈ। ਸਾਰੀਆਂ ਸਭਾਵਾਂ ਦੇ ਕਵੀ ਸੱਜਣ ਅਤੇ ਬੁਲਾਰੇ ਜਿਨ੍ਹਾਂ ਵਿੱਚ ਜੰਗਪਾਲ ਸਿੰਘ ਬਰਾੜ, ਬਲਜਿੰਦਰ ਭਾਰਤੀ, ਇਕਬਾਲ ਸਿੰਘ ਬਰਾੜ, ਗੁਰਾਦਿੱਤਾ ਸੰਧੂ ( ਕਹਾਣੀਕਾਰ) ਜਗਦੀਪ ਹਸਰਤ , ਜਸਵੰਤ ਰਾਊਕੇ , ਅਮਰੀਕ ਸੈਦੋਕੇ, ਨਛੱਤਰ ਸਿੰਘ, ਵਤਨਵੀਰ ਜ਼ਖਮੀ,ਸਾਧੂ ਸਿੰਘ ਚਮੇਲੀ , ਧਰਮ ਪ੍ਰਵਾਨਾ, ਇੰਦਰਜੀਤ ਖੀਵਾ, ਰਾਜ ਧਾਲੀਵਾਲ, ਸੁਖਦੇਵ ਸਿੰਘ ਔਲਖ , ਕਾਮਰੇਡ ਰਮੇਸ਼ ਜੈਨ, ਗੁਰਸੇਵਕ ਸਿੰਘ, ਲਾਲ ਸਿੰਘ ਕਲਸੀ, ਜਗਰਾਜ ਸ਼ਰਮਾ, ਜਤਿੰਦਰਪ੍ਰੀਤ ਕੌਰ, ਗੁਰਤੇਜ ਪੱਖੀ, ਬਸੰਤ ਸਿੰਘ, ਬੂਟਾ ਸਿੰਘ, ਜਗਵਿੰਦਰ ਸਿੰਘ, ਬਲਵਿੰਦਰ ਸਿੰਘ, ਕਾਮਰੇਡ ਪ੍ਰੇਮ ਕੁਮਾਰ, ਜੋਗਿੰਦਰ ਸਿੰਘ ਸਿੱਧੂ , ਪਰਮਜੀਤ ਸਿੰਘ, ਬਲਕਾਰ ਸਿੰਘ, ਨੇਕ ਸਿੰਘ ਮਾਹੀ, ਮਨਜੀਤ ਪੁਰੀ, ਹਰਮੀਤ ਵਿਦਿਆਰਥੀ, ਪ੍ਰਿੰਸੀਪਲ ਪੰਕਜ ਕੁਮਾਰ ਗਰਗ, ਤਜਿੰਦਰ ਸਿੰਘ ਘੁੱਦੂਵਾਲਾ , ਜਸਵੰਤ ਸਿੰਘ ਸਰਾਂ, ਕੁਲਦੀਪ ਮਾਣੂੰਕੇ, ਬੀ. ਕੇ . ਅਰੋੜਾ, ਹਰਦੀਪ ਸਿੰਘ, ਸਾਹਿਲ , ਪਵਨ ਕੁਮਾਰ, ਜਗਦੀਸ਼ ਰੂਪ, ਦਲਜੀਤ ਸਿੰਘ, ਕੰਵਰਜੀਤ ਸਿੰਘ ਸਿੱਧੂ, ਨਿਮਰਤਪਾਲ, ਜਤਿੰਦਰਪਾਲ ਟੈਕਨੋ , ਮੁਖਤਿਆਰ ਸਿੰਘ ਵੰਗੜ, ਪ੍ਰਦੀਪ ਸਿੰਘ, ਸਿਕੰਦਰ ਚੰਦਭਾਨ , ਸ਼ਿਵਨਾਥ ਦਰਦੀ, ਪ੍ਰੋ ਬੀਰਇੰਦਰ , ਡਾ. ਨਿਰਮਲ ਕੌਸ਼ਿਕ , ਮਹਿੰਦਰ ਗਰੋਵਰ , ਸੁਰਜੀਤ ਸਿੰਘ ਸਾਕੀ, ਹਰਭਗਤ ਸਿੰਘ, ਬਲਵਿੰਦਰ ਕੌਰ, ਦੀਪਿਕਾ, , ਨਰਿੰਦਰ ਸਿੰਘ ਗਿੱਲ, ਪ੍ਰੋ ਤਰਸੇਮ ਨਰੂਲਾ , ਆਦਿ ਕਵੀ ਅਤੇ ਕਾਵਿ ਪ੍ਰੇਮੀਆਂ ਨੇ ਭਾਗ ਲਿਆ। ਕਰਨਲ ਬਲਬੀਰ ਸਿੰਘ ਸਰਾਂ, ਇਕਬਾਲ ਘਾਰੂ, ਵਤਨਵੀਰ ਜ਼ਖ਼ਮੀ, ਸੁਰਿੰਦਰ ਪਾਲ ਸ਼ਰਮਾ ਭਲੂਰ , ਇੰਜੀਨੀਅਰ ਦਰਸ਼ਨ ਰੋਮਾਣਾ, ਇੰਜੀਨੀਅਰ ਲਾਲ ਸਿੰਘ ਕਲਸੀ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਨੇ ਸਮਾਗਮ ਤੇ ਕੀਤੀ ਗਈ ਅਣਥੱਕ ਮਿਹਨਤ ਦਾ ਇਜ਼ਹਾਰ ਕੀਤਾ। ਬੁਲਾਰਿਆਂ ਵਿੱਚ ਸਿਮਰਜੀਤ ਸਿੰਘ ਸੇਖੋਂ, ਪਵਨ ਹਰਚੰਦਪੁਰੀ , ਹਰਮੀਤ ਵਿਦਿਆਰਥੀ ਅਤੇ ਮਨਜੀਤ ਪੁਰੀ ਨੇ ਆਪਣੇ ਭਾਸ਼ਣ ਵਿੱਚ ਸਮਾਗਮ ਦੀ ਸਫਲਤਾ ਅਤੇ ਭਰਵੇਂ ਇਕੱਠ ਨੂੰ ਦੇਖਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅਤੇ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਨੂੰ ਵਧਾਈ ਦਾ ਪਾਤਰ ਕਿਹਾ, ਅਖੀਰ ਵਿੱਚ ਸਭਾ ਦੇ ਪ੍ਰਧਾਨ ਕਰਨਲ ਬਲਬੀਰ ਸਿੰਘ ਸਰਾਂ ਨੇ ਸਭ ਦਾ ਧੰਨਵਾਦ ਕੀਤਾ।