ਭਾਰਤੀ ਜਨਤਾ ਪਾਰਟੀ ਦੀ ਜਿੱਤ ’ਤੇ ਰਾਜਨ ਨਾਰੰਗ ਨੇ ਦਿੱਤੀ ਵਧਾਈ
ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਜਿੱਥੇ ਪੂਰੇ ਭਾਰਤ ਦੇਸ਼ ਵਿੱਚ ਵਿਕਾਸ ਕਾਰਜਾਂ ਦੇ ਬਲਬੂਤੇ ’ਤੇ ਸਰਕਾਰਾਂ ਬਣਾਈ ਹੈ, ਉਸੇ ਤਰ੍ਹਾਂ ਬੀਤੇ ਕੱਲ ਬਿਹਾਰ ਦੇ ਵਿਧਾਨ ਸਭਾ ਚੋਣਾ ਦੇ ਨਤੀਜਿਆਂ ਨੇ ਵਿਰੋਧੀ ਪਾਰਟੀਆਂ ਦਾ ਸੂਪੜਾ ਸਾਫ ਕਰ ਦਿੱਤਾ ਹੈ। ਭਾਜਪਾ ਦੀ ਬੰਪਰ ਜਿੱਤ ਨੇ ਦੇਸ਼ ਦੀ ਰਫਤਾਰ ਨੂੰ ਹੋਰ ਵਧਾ ਦਿੱਤਾ ਹੈ, ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਂਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਜਨਤਾ ਪਾਰਟੀ ਜਿਲਾ ਫਰੀਦਕੋਟ ਦੇ ਜਿਲਾ ਮੀਤ ਪ੍ਰਧਾਨ ਰਾਜਨ ਨਾਰੰਗ ਨੇ ਕੀਤਾ। ਇਸ ਮੌਕੇ ਉਹਨਾ ਇਸ ਬੰਪਰ ਜਿੱਤ ਉੱਪਰ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀ ਜਦੋਂ ਭਾਜਪਾ ਹੋਰਨਾਂ ਸੂਬਿਆ ਵਾਂਗ ਪੰਜਾਬ ਵਿੱਚ ਵੀ ਨਿਰੋਲ ਸਰਕਾਰ ਬਣਾਏਗੀ, ਮੋਦੀ ਜੀ ਦੀ ਕੇਂਦਰ ਸਰਕਾਰ ਨੇ ਲੋਕ ਭਲਾਈ ਯੋਜਨਾਵਾਂ ਨੂੰ ਦੇਸ਼ ਦੇ ਅੰਦਰ ਲਾਗੂ ਕਰਵਾਇਆ। ਚਾਹੇ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ, ਅਨ-ਧਨ ਯੋਜਨਾ, ਕਿਸਾਨ ਨਿਧੀ ਯੋਜਨਾ, ਆਯੂਸ਼ਮਾਨ ਭਾਰਤ ਆਦਿ ਤੋਂ ਇਲਾਵਾ ਹੋਰਨਾ ਅਨੇਕਾ ਯੋਜਨਾਵਾਂ ਨੂੰ ਦੇਸ਼ ਦੇ ਗਰੀਬ ਲੋਕਾਂ ਨੂੰ ਮਿਲ ਰਹੀਆਂ ਹਨ। ਰਾਜਨ ਨਾਰੰਗ ਨੇ ਕਿਹਾ ਕਿ ਦੇਸ਼ ਇਸ ਗੱਲ ਦਾ ਸਬੂਤ ਹੈ ਕਿ ਕੇਵਲ ਭਾਰਤੀ ਜਨਤਾ ਪਾਰਟੀ ਹੀ ਦੇਸ਼ ਨੂੰ ਮਜਬੂਤ ਕਰ ਸਕਦੀ ਹੈ, 75 ਸਾਲ ਦੇ ਕਰੀਬ ਦੇਸ਼ ਦੇ ਉੁਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਕੇਬਲ ਆਪਣੇ-ਆਪਣੇ ਪਰਿਵਾਰਾਂ ਨੂੰ ਮਜਬੂਤ ਬਣਾਇਆ ਪਰ ਮੋਦੀ ਜੀ ਨੇ ਅਰਥ ਵਿਵਸਥਾ, ਜੋ ਕਿ 17ਵੇਂ ਨੰਵਬਰ ਉਪਰ ਸੀ, ਉਹ ਅੱਜ ਅਰਥ ਵਿਵਸਥਾ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ 3 ਨੰਬਰ ’ਤੇ ਪਹੁੰਚ ਚੁੱਕੀ ਹੈ, ਜਿੱਥੇ ਦੇਸ਼ ਤਰੱਕੀ ਕਰ ਰਿਹਾ ਹੈ। ਉੱਥੇ ਸੂਬੇ ਵੀ ਤਰੱਕੀ ਕਰ ਰਹੇ ਹਨ। ਬਿਹਾਰ ਦੇ ਲੋਕਾਂ ਨੇ ਹੋਰਨਾ ਸੂਬੇ ਜਿਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਹੈ। ਉੱਥੋਂ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਾਨੂੰ ਹਰ ਇਕ ਨੂੰ ਭਾਜਪਾ ਨੂੰ ਵੋਟ ਦੇਣੀ ਚਾਹੀਦੀ ਹੈ।
