
ਸੰਗਰੂਰ 20 ਦਸੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਆਡੀਟੋਰੀਅਮ ਵਿੱਚ ,ਸੀ ਸੀ ਏ ਪੰਜ਼ਾਬ ਵੱਲੋਂ ਬੀਐਸਐਨਐਲ ਪੈਨਸ਼ਨਰਜ਼ ਦੀ ਇੱਕ ਪੈਨਸ਼ਨ ਅਦਾਲਤ ਕਮ ਲਾਈਫ ਸਰਟੀਫੀਕੇਟ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀ ਸੀ ਏ ਆਫ਼ਿਸ ਚੰਡੀਗੜ੍ਹ ਤੋਂ ਉੱਚ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ।ਕੈਂਪ ਦੀ ਸ਼ੁਰੁਆਤ ਵਿੱਚ ਸੀ ਸੀ ਏ ਆਫ਼ਿਸ ਵੱਲੋਂ ਪੈਨਸ਼ਨਰਾਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਇਕ ਸਲਾਈਡ ਸ਼ੋਅ ਰਾਹੀਂ ਵਿਆਖਿਆ ਕੀਤੀ ਗਈ।
ਮੈਡਮ ਪੂਜਾ ਨੇ ਐਲਡਰ ਹੈਲਪ ਲਾਈਨ ਰਾਹੀਂ ਵਰਿਸ਼ਟ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ।ਹੇਲਪੇਜ ਇੰਡੀਆ ਵੱਲੋਂ ਰਾਜੂ ਸਿੰਘ ਨੇ ਮਜ਼ਬੂਤ ਪਾਸਵਰਡ, ਏ ਟੀ ਐਮ ਪਾਸਵਰਡ, ਓ ਟੀ ਪੀ,ਡਿਜੀਟਲ ਅਰੈਸਟ, ਸੰਚਾਰ ਸਾਥੀ ਐਪ, ਯੂਪੀਆਈ ਭੁਗਤਾਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਤਕਨੀਕ ਨਾਲ ਹੋਣ ਵਾਲੀਆਂ ਠੱਗੀਆਂ ਬਾਰੇ ਬਹੁਤ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਡਾਕਟਰ ਸ਼ਿਵਦੀਪ ਗੁਪਤਾ ਵੱਲੋਂ ਅਜੋਕੀ ਜੀਵਨ ਸ਼ੈਲੀ ਵਿੱਚ ਵਡੇਰੀ ਉਮਰ ਵਿੱਚ ਸਿਹਤਮੰਦ ਰਹਿਣ ਲਈ ਬਹੁਤ ਹੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਸਿਹਤ ਸਬੰਧੀ ਪੈਨਸ਼ਨਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ । ਉਨ੍ਹਾਂ ਨੇ ਇਸ ਉਮਰ ਵਿੱਚ ਸਮੇਂ ਸਿਰ ਸਰੀਰ ਦੀ ਚੈੱਕ ਅੱਪ ਕਰਾਉਣ ਦੀ ਲੋੜ ਬਾਰੇ ਦੱਸਿਆ।
ਬੀਐਸਐਨਐਲ ਵੱਲੋਂ DGM OA ਸ਼੍ਰੀ ਰਾਜਪਾਲ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਕਾਰੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ BSNL ਨਾਲ ਸਬੰਧਤ ਸ਼ਿਕਾਇਤਾਂ ਨੋਟ ਕੀਤੀਆਂ ਅਤੇ ਉਨ੍ਹਾਂ ਦੇ ਨਿਪਟਾਰੇ ਲਈ ਭਰੋਸਾ ਦਿੱਤਾ।ਸ਼੍ਰੀ PK ਗਰਗ ਨੇ ਬੜੇ ਸੁੰਦਰ ਸ਼ਬਦਾਂ ਵਿੱਚ ਸਰੀਰਕ ਤੰਦਰੁਸਤੀ ਲਈ ਯੋਗਾ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ।ਜੁਆਇੰਟ ਸੀ ਸੀ ਏ ਡਾਕਟਰ ਮਨਦੀਪ ਸਿੰਘ ਵੱਲੋਂ ਪੈਨਸ਼ਨ ਅਦਾਲਤ ਦੌਰਾਨ ਆਏ ਕੇਸਾਂ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੰਪੰਨ ਐਪ ਅਤੇ CCA ਦੇ 25 ਵਰ੍ਹਿਆਂ ਦੀ ਕਾਰਗੁਜ਼ਾਰੀ ਬਾਰੇ ਦੱਸਿਆ,ਸੰਗਰੂਰ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਦਿੱਤੇ ਸਹਿਯੋਗ ਦੀ ਪ੍ਰਸ਼ੰਸ਼ਾ ਕੀਤੀ, ਪੁੱਛੇ ਗਏ ਸਵਾਲਾਂ ਦਾ ਜਵਾਬ ਸੰਜੀਦਗੀ ਨਾਲ ਦਿੱਤਾ ।ਸੀਨੀਅਰ AO CCA ਸ੍ਰੀ ਰਾਜੀਵ ਰੰਜਨ ਵੱਲੋਂ ਪੈਨਸ਼ਨਰਾਂ ਦੇ ਸਵਾਲਾਂ ਅਤੇ ਕੇਸਾਂ ਸਬੰਧੀ ਤਕਨੀਕੀ ਤੌਰ ਤੇ ਉਨ੍ਹਾਂ ਦੇ ਹੱਲ ਬਾਰੇ ਜਾਣਕਾਰੀ ਦਿੱਤੀ।ਸ਼੍ਰੀ ਓਮ ਪ੍ਰਕਾਸ਼ PRO ਵੱਲੋਂ ਟੋਲ ਫਰੀ ਨੰਬਰ ਅਤੇ CCA ਵੱਲੋਂ ਮੁਹੱਈਆ ਕਾਰਵਾਈਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸੰਗਰੂਰ ਟੀਮ ਦੇ ਪ੍ਰਬੰਧਕਾਂ ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਸੁਰਿੰਦਰ ਪਾਲ ਅਤੇ ਸ਼੍ਰੀ ਨਵਨੀਤ ਕੁਮਾਰ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।ਕਾਮਰੇਡ ਸੁਖਵੀਰ ਧੂਰੀ ਨੇ ਬਜ਼ੁਰਗ ਸਾਥੀਆਂ,ਜੋ ਕਿਤੇ ਆ ਜਾ ਨਹੀਂ ਸਕਦੇ,ਨੂੰ ਸੇਵਾਵਾਂ ਦੇਣ ਦੀ ਲੋੜ ਤੇ ਜ਼ੋਰ ਦਿੱਤਾ।ਸ਼੍ਰੀ ਸਾਧਾ ਸਿੰਘ ਵਿਰਕ ਨੇ ਸੰਗਰੂਰ ਟੀਮ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਅਤੇ CCA ਦੇ ਟੋਲ ਫਰੀ ਨੰਬਰ ਦੇ ਵਿਜ਼ੀ ਰਹਿਣ ਦਾ ਮੁੱਦਾ ਉਠਾਇਆ ਜਿਸ ਬਾਰੇ CCA ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਨਿਕਟ ਭਵਿੱਖ ਵਿੱਚ ਇੱਕ ਹੋਰ ਟੋਲ ਫਰੀ ਨੰਬਰ ਜਾਰੀ ਕੀਤਾ ਜਾਵੇਗਾ ਜੋ 24 ਘੰਟੇ ਕੰਮ ਕਰੇਗਾ। ਉਨ੍ਹਾਂ ਨੇ PRO ਓਮ ਪ੍ਰਕਾਸ਼ ਦੀ ਭਰਪੂਰ ਸ਼ਲਾਘਾ ਕੀਤੀ ਜੋ ਸਮੇਂ ਸਮੇਂ ਤੇ ਹਰ ਕੰਮ ਵਿੱਚ ਮਦਦ ਕਰਦੇ ਹਨ।ਸ਼੍ਰੀ ਸ਼ਿਵ ਨਰਾਇਣ ਨੇ ਪੈਨਸ਼ਨਰਾਂ ਦੇ ਕਈ ਅਹਿਮ ਮੁੱਦੇ ਅਧਿਕਾਰੀਆਂ ਸਾਹਮਣੇ ਪੇਸ਼ ਕੀਤੇ ਜਿਨ੍ਹਾਂ ਨੂੰ ਧਿਆਨ ਨਾਲ ਸੁਣਿਆ ਗਿਆ।ਉਨ੍ਹਾਂ ਦੂਰ ਦੁਰਾਡੇ ਤੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ।CCA ਦੇ ਅਧਿਕਾਰੀਆਂ ਵੱਲੋਂ ਵਾਤਾਵਰਨ ਦੇ ਸਵੱਛਤਾ ਲਈ ਪੈਨਸ਼ਨਰਾਂ ਨੂੰ ਬੂਟੇ ਵੰਡੇ ਗਏ। SEBI ਵੱਲੋਂ ਆਏ ਵਿੱਤੀ ਐਕਸਪਰਟ ਨੇ ਨਿਵੇਸ਼ ਕਰਨ ਲਈ ਭਰੋਸੇਯੋਗ ਅਦਾਰਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਕਾਮਰੇਡ ਸੁਖਵੀਰ ਧੂਰੀ , ਮੋਹਨ ਸਿੰਘ ਧੂਰੀ , ਸੁਖਮਿੰਦਰ ਸਿੰਘ ਸੰਘੇੜਾ, ਗੁਰਮੀਤ ਸਿੰਘ ਕਾਹਲੋ, PK ਗਰਗ, ਸ਼ਿਵਚਰਨ ਦਾਸ , ਰਾਮ ਚੰਦਰ, ਪੀ ਸੀ ਬਾਘਾ ਅਤੇ ਸ਼ਾਮ ਸੁੰਦਰ ਕੱਕੜ ਨੇ CCA ਅਧਿਕਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। CCA ਅਧਿਕਾਰੀਆਂ ਵੱਲੋਂ ਸ਼੍ਰੀ ਅਸ਼ਵਨੀ ਕੁਮਾਰ , ਸ਼੍ਰੀ ਸੁਰਿੰਦਰ ਪਾਲ ਅਤੇ ਸ਼੍ਰੀ ਨਵਨੀਤ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਬੰਧਕਾਂ ਵਲੋਂ ਪ੍ਰੈਸ ਵਿੱਚ ਕਵਰੇਜ਼ ਦੇਣ ਲਈ ਸ਼੍ਰੀ ਨੰਦ ਲਾਲ ਗਾਂਧੀ, ਸ਼੍ਰੀ ਸਤਿਅਮ ਵਰਮਾ, ਅਤੇ ਸ਼੍ਰੀ ਰਾਣਾ ਸਿੰਘ ਰਟੌਲ ਨੂੰ ਸਨਮਾਨਿਤ ਕੀਤਾ ਗਿਆ।
ਇਹ ਬੀਐਸਐਨਐਲ ਪੈਨਸ਼ਨਰਜ਼ ਦਾ ਪੈਨਸ਼ਨ ਅਦਾਲਤ ਕੈਂਪ ਯਾਦਗਾਰੀ ਹੋ ਨਿਬੜਿਆ।

