ਤਰਕਸ਼ੀਲਾਂ ਵੱਲੋਂ ਕਰਵਾਈ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਾਥੀਆਂ ਦਾ ਧੰਨਵਾਦ -ਸੁਰਿੰਦਰ ਪਾਲ

ਸੰਗਰੂਰ 3 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਅੱਜ ਸਥਾਨਕ ਸ਼੍ਰੀ ਨੈਣਾ ਦੇਵੀ ਮੰਦਰ ਧਰਮਸ਼ਾਲਾ ਵਿਖੇ ਹੋਈ।ਮੀਟਿੰਗ ਦੇ ਆਰੰਭ ਵਿੱਚ ਇਸ ਮਹੀਨੇ ਵਿਛੜੇ ਸਾਥੀਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਜਲੀ ਪੇਸ਼ ਕੀਤੀ ਗਈ।
ਜੇਰੇ ਇਲਾਜ਼ ਸਾਥੀ ਸ਼੍ਰੀ ਪੀ ਸੀ ਬਾਘਾ ਜੀ ਦੀ ਸਿਹਤ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੀ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ ਗਈ।
ਕਾਮਰੇਡ ਰਘਵੀਰ ਸਿੰਘ ਛਾਜਲੀ ਨੇ ਤੀਜੇ ਪੀ ਸੀ ਆਰ ਬਾਰੇ ਜਾਣਕਾਰੀ ਦਿੱਤੀ ਅਤੇ ਹਾਲ ਹੀ ਵਿੱਚ ਉੱਚ ਪੁਲੀਸ ਅਧਿਕਾਰੀ ਡੀ ਜੀ ਆਈ ਉਪਰ ਸੀਬੀਆਈ ਦੇ ਸ਼ਿਕੰਜੇ ਨਾਲ ਭ੍ਰਿਸ਼ਟ ਤੰਤਰ ਦੇ ਬੇ -ਨਕਾਬ ਹੋਣ ਤੇ ਪੁਲਿਸ ਤੰਤਰ ਵਿੱਚ ਇਸ ਤਰ੍ਹਾਂ ਦੀ ਪ੍ਰਵਿਰਤੀ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ।
ਸ਼੍ਰੀ ਸੁਰਿੰਦਰ ਪਾਲ ਨੇ ਤਰਕਸ਼ੀਲ ਸੋਸਾਇਟੀ ਸੰਗਰੂਰ ਵੱਲੋਂ ਇਸ ਮਹੀਨੇ ਕਰਵਾਏ ਗਏ ਚੇਤਨਾ ਪਰਖ਼ ਪ੍ਰੀਖਿਆ ਦੌਰਾਨ ਸੇਵਾਵਾਂ ਦੇਣ ਲਈ ਸ਼੍ਰੀ ਸ਼ਿਵ ਚਰਨ ਦਾਸ ਅਤੇ ਸ਼੍ਰੀ ਅਸ਼ਵਨੀ ਕੁਮਾਰ ਦੀ ਸ਼ਲਾਘਾ ਕੀਤੀ।
ਸ਼੍ਰੀ ਸ਼ਾਮ ਸੁੰਦਰ ਕੱਕੜ ਨੇ ਹੜ੍ਹ ਪੀੜ੍ਹਤ ਇਲਾਕਿਆਂ ਵਿੱਚ ਸੇਵਾਵਾਂ ਦੇਣ ਵਾਲੀ ਸਿਰਮੌਰ ਸੰਸਥਾ ਗਲੋਬਲ ਸਿੱਖਸ ਦੇ ਕੰਮਕਾਜ ਬਾਰੇ ਆਪਣੇ ਪ੍ਰਭਾਵ ਸਦਨ ਵਿੱਚ ਸਾਂਝੇ ਕੀਤੇ ਅਤੇ ਰਾਹਤ ਸਮੱਗਰੀ ਨੂੰ ਲੋੜਵੰਦਾਂ ਤਕ ਪੁੱਜਦਾ ਕਰਨ ਲਈ ਵਲੰਟੀਅਰ ਸਾਥੀਆਂ ਦੇ ਸਹਿਯੋਗ ਦਾ ਜ਼ਿਕਰ ਕੀਤਾ।
ਪੇਟ ਦੇ ਰੋਗਾਂ ਦੇ ਉੱਚਕੋਟੀ ਮਾਹਿਰ ਡਾਕਟਰ ਸੁਮਿਤ ਮਹਿਤਾ ਨੇ ਬੜੀ ਸਰਲ ਭਾਸ਼ਾ ਵਿੱਚ ਪੇਟ ਦੇ ਰੋਗਾਂ ਦੇ ਲੱਛਣ, ਇਲਾਜ਼ ਅਤੇ ਅਜੋਕੀ ਜੀਵਨ ਸ਼ੈਲੀ ਵਿੱਚ ਇਨ੍ਹਾਂ ਦੇ ਵਧਣ ਦੇ ਕਾਰਨਾਂ ਬਾਰੇ ਚਾਨਣਾ ਪਾਇਆ ਅਤੇ ਸੰਗਰੂਰ ਸਥਿੱਤ ਆਪਣੇ ਹਸਪਤਾਲ ਸ਼ਿਵਾ ਗਾਸਟਰੋ ਹਸਪਤਾਲ ਵਿੱਚ ਚਾਲੂ ਸਿਹਤ ਸਹੂਲਤਾਂ ਬਾਰੇ ਦੱਸਿਆ।
ਵਿਦੇਸ਼ਾਂ ਤੋਂ ਥੋੜ੍ਹਾ ਸਮਾਂ ਪਹਿਲਾਂ ਆਏ ਰਿਟਾਇਰਡ ਡੀ ਈ ਟੀ ਸ਼੍ਰੀ ਐਚ ਐਸ ਨਿੱਜਰ ਨੇ ਆਤਮਾ, ਪਰਮਾਤਮਾ, ਧਰਮ ਅਤੇ ਮੈਡੀਟੇਸ਼ਣ ਬਾਰੇ ਬਹੁਤ ਹੀ ਸੂਖਮ ਅਤੇ ਮਹੱਤਵਪੂਰਨ ਜਾਣਕਾਰੀ ਦਿੱਤੀ ।
ਸ਼੍ਰੀ ਅਸ਼ਵਨੀ ਕੁਮਾਰ ਨੇ ਸਹਾਇਤਾ ਰਾਸ਼ੀ ਦਾ ਹਿਸਾਬ ਕਿਤਾਬ ਸਦਨ ਸਾਹਮਣੇ ਪੇਸ਼ ਕੀਤਾ ਅਤੇ ਪਿਛਲੇ ਸਮੇਂ ਦੌਰਾਨ ਭਰਵਾਏ ਗਏ ਨੌਮੀਨੇਸ਼ਨ ਫਾਰਮਾਂ ਦੀਆਂ ਰਸੀਦਾਂ ਵੰਡੀਆਂ।
ਸ਼੍ਰੀ ਕੇਵਲ ਸਿੰਘ ਮਲੇਰਕੋਟਲਾ ਨੇ ਦੋ ਲੋਕ ਗੀਤ ਸੁਣਾ ਕੇ ਖ਼ੂਬ ਰੰਗ ਬੰਨ੍ਹਿਆ।
ਇਸ ਮਹੀਨੇ ਜਨਮ ਦਿਨ ਅਤੇ ਹੋਰ ਪਰੀਵਾਰਕ ਖ਼ੁਸ਼ੀਆਂ ਵਾਲੇ ਸਾਥੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੀ ਨਵਨੀਤ ਕੁਮਾਰ ਬਰਨਾਲਾ ਅਤੇ ਸ਼੍ਰੀ ਸ਼ਾਮ ਸੁੰਦਰ ਕੱਕੜ ਦੀ ਅਗਵਾਈ ਵਿੱਚ ਰਾਹਤ ਸਮੱਗਰੀ ਪਹੁੰਚਾਉਣ ਵਾਲੀ ਟੀਮ ਨੂੰ ਵਿਸ਼ੇਸ਼ ਤੌਰ ਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ।
ਮੰਚ ਸੰਚਾਲਨ ਸ਼੍ਰੀ ਸ਼ਾਮ ਸੁੰਦਰ ਕਕੜ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ। ਮੀਟਿੰਗ ਬਹੁਤ ਸਫਲ ਰਹੀ।

