ਤਰਨ ਤਾਰਨ 10 ਅਗਸਤ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਅਗਾੜਾ ਪਿਛਾੜਾ ਦੇ ਪ੍ਰਧਾਨ ਸਲਵਿੰਦਰ ਸਿੰਘ ਜੀਓਬਾਲਾ ਦੀ ਰਹਿਨੁਮਾਈ ਹੇਠ ਜੱਸਾ ਸਿੰਘ ਝਾਮਕਾ ਦੇ ਪੋਤਰੇ ਅਵੀਨੂਰ ਸਿੰਘ ਦੀ ਹੋਏ ਰਹਸਮਈ ਕਤਲ ਕਰਕੇ ਝਾਮਕਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤੀ ਮੀਟਿੰਗ। ਮੀਟਿੰਗ ਵਿੱਚ ਜ਼ਿਲ੍ਹਾ ਖਜਾਨਚੀ ਫਤਿਹ ਸਿੰਘ ਪਿੱਦੀ ਵਿਸ਼ੇਸ਼ ਤੌਰ ਤੇ ਆਏ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਕਿਹਾ 30 ਜੁਲਾਈ 2024 ਨੂੰ ਤਕਰੀਬਨ ਰਾਤ 9 30 ਵਜੇ ਦੇ ਕਰੀਬ ਅਬੀਨੂਰ ਸਿੰਘ ਨੂੰ ਉਸ ਦਾ ਦੋਸਤ ਅਰਸ਼ਦੀਪ ਸਿੰਘ ਘਰੋਂ ਆ ਕੇ ਲੈ ਕੇ ਜਾਂਦਾ ਹੈ। ਤੇ ਤਕਰੀਬਨ 10 30 ਦੇ ਕਰੀਬ ਪਤਾ ਲੱਗਦਾ ਹੈ ਕਿ ਅਬੀਨੂਰ ਸਿੰਘ ਦੇ ਸੱਟਾਂ ਲੱਗ ਗਈਆਂ ਤੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ। ਛੇ ਅਗਸਤ 2024 ਨੂੰ ਅਬੀਨੂਰ ਸਿੰਘ ਦੀ ਮੌਤ ਹੋ ਜਾਂਦੀ ਹੈ। 7 ਤਰੀਕ ਨੂੰ ਦੋਸ਼ੀ ਅਰਸ਼ਦੀਪ ਸਿੰਘ ਤੇ ਥਾਣਾ ਸਦਰ ਦੇ ਐਸ ਐਚ ਓ ਸੁਖਬੀਰ ਸਿੰਘ ਵੱਲੋਂ ਐਫਆਈਆਰ ਦਰਜ ਕੀਤੀ ਜਾਂਦੀ ਹੈ। ਐਫਆਈਆਰ ਨੰਬਰ 0100 ਤਹਿਤ ਮੁਕਦਮਾ ਦਰਜ ਹੋ ਜਾਂਦਾ ਹੈ। ਅੱਠ ਨੌ ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਨਾ ਹੀ ਦੋਸ਼ੀ ਅਰਸ਼ਦੀਪ ਸਿੰਘ ਦਾ ਫੋਨ ਟਰੇਸ ਕੀਤਾ ਗਿਆ ਨਾ ਹੀ ਦੋਸ਼ੀ ਅਰਸ਼ ਦੀਪ ਸਿੰਘ ਨੂੰ ਰਿਮਾਂਡ ਤੇ ਲਿਆ ਗਿਆ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੋਮਵਾਰ ਨੂੰ ਥਾਣਾ ਸਦਰ ਅੱਗੇ ਧਰਨਾ ਲਾਇਆ ਜਾਏਗਾ ।ਕਿਸਾਨ ਆਗੂਆਂ ਦਾ ਕਹਿਣਾ ਜੇਕਰ ਸੋਮਵਾਰ ਤੱਕ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ। ਤਾਂ12ਅਗਸਤ ਸੋਮਵਾਰ ਨੂੰ ਥਾਣਾ ਸਦਰ ਅੱਗੇ ਧਰਨਾ ਲਾਇਆ ਜਾਏਗਾ ਇਸ ਮੌਕੇ ਮੌਜੂਦ ਆਗੂ ਕਰਮਜੀਤ ਸਿੰਘ ਗੱਗੋਬੂਆ, ਰਸ਼ਪਾਲ ਸਿੰਘ ਸੁਰ ਸਿੰਘ, ਮੁਖਤਾਰ ਸਿੰਘ ਬਾਕੀਪੁਰ, ਗੁਰਸੇਵਕ ਸਿੰਘ ਨਿੱਕੀਪੱਧਰੀ, ਜੱਸਾ ਸਿੰਘ ਝਾਮਕਾ, ਸੁਜਾਨ ਸਿੰਘ ਝਾਮਕਾ, ਹਰਪਾਲ ਸਿੰਘ ਵੱਡੀ ਪੱਧਰੀ, ਦਲਬਾਗ ਸਿੰਘ ਵੱਡੀ ਪੱਧਰੀ,ਸੋਨੂੰ, ਮਨਜਿੰਦਰ ਸਿੰਘ, ਪਰਵਿੰਦਰ ਸਿੰਘ ਜੀਉਬਾਲਾ,ਤਰਲੋਕ ਸਿੰਘ ਸੁਰਸਿੰਘ,ਪਰਗਟ ਸਿੰਘ ਸੁਰ ਸਿੰਘ ਆਦਿ ਆਗੂ ਹਾਜ਼ਰ ਸਨ।