ਸੰਗਰੂਰ 07 ਅਪ੍ਰੈਲ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਅਜ ਬੀਐਸਐਨਐਲ ਐਸੋਸੀਏਸ਼ਨ ਸੰਗਰੂਰ ਵੱਲੋਂ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿੱਤ ਵਿਚਾਰ ਗੋਸ਼ਟੀ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਗਿਆ।
ਸ਼ੁਰੂਆਤ ਵਿੱਚ ਸ਼੍ਰੀ ਗੁਰਚਰਨ ਸਿੰਘ ਮੰਡੀ ਸੁਪਰਵਾਈਜਰ ਸੰਗਰੂਰ ( ਮੈਡਮ ਮੋਹਿੰਦਰ ਕੌਰ ਦੇ ਛੋਟੇ ਭਰਾ) ਦੀ ਬੇਵਕਤ ਮੌਤ ਤੇ ਡੁੰਘੇ ਦੁੱਖ ਦਾ ਇਜਹਾਰ ਕੀਤਾ ਗਿਆ ਅਤੇ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜ਼ਲੀ ਦਿੱਤੀ ਗਈ।
ਉਹ ਤੋਂ ਬਾਅਦ ਸਾਧਾ ਸਿੰਘ ਵਿਰਕ ਨੇ 23 ਮਾਰਚ ਦੇ ਮਹਾਨ ਸ਼ਹੀਦਾਂ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਜਾਣਕਾਰੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਪੀ ਸੀ ਬਾਘਾ ਨੇ ਪਿਛਲੀ ਦਿਨੀਂ ਭੂਚਾਲ ਕਾਰਨ ਮਿਆਂਮਾਰ ਮਅਤੇ ਵਿਸ਼ਵ ਦੇ ਹੋਰ ਮੁਲਖਾਂ ਵਿੱਚ ਹੋਈ ਜਾਨ ਮਾਲ ਦੀ ਤਬਾਹੀ ਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ ਅਤੇ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਹੋ ਰਹੀਆਂ ਅਨ ਮਨੁੱਖੀ ਘਟਨਾਵਾਂ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ । ਮੁਖਤਿਆਰ ਸਿੰਘ ਰਾਓ ਨੇ ਵਡੇਰੀ ਉਮਰ ਵਿੱਚ ਤਣਾਅ ਮੁਕਤ ਜੀਵਨ ਸ਼ੈਲੀ ਅਪਨਾਉਣ ਦੇ ਗੁਰ ਦੱਸੇ।ਪੀ ਕੇ ਗਰਗ ਨੇ ਸੀ ਜੀ ਐਚ ਐਸ ਮਾਨਤਾ ਪ੍ਰਾਪਤ ਆਯੁਰਵੈਦਿਕ ਸੰਸਥਾ ਵੀਏਸੀਸੀ
ਬੱਦੀ ਵਿਖ਼ੇ ਆਪਣੇ ਚੌਦਾਂ ਦਿਨਾਂ ਦੇ ਤਜ਼ਰਬੇ ਸਾਂਝੇ ਕੀਤੇ।
ਸ਼ਾਮ ਸੁੰਦਰ ਕਕੜ ਨੇ ਆਪਣੀ ਵਿਚਾਰਧਾਰਾ ਨੂੰ ਸਹੀ ਸਿੱਧ ਕਰਨ ਵਾਸਤੇ ਦੂਜਿਆਂ ਦੀ ਆਲੋਚਣਾ ਕਰਨ ਦੇ ਵਰਤਾਰੇ ਦਾ ਗੰਭੀਰ ਨੋਟਿਸ ਲੈਂਦਿਆਂ ਅਜਿਹੇ ਵਰਤਾਰੇ ਤੋਂ ਗ਼ੁਰੇਜ਼ ਕਰਨ ਲਈ ਅਪੀਲ ਕੀਤੀ।
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ 8 ਵੇਂ ਪੇ ਕਮਿਸ਼ਨ ਵਿੱਚ ਪੁਰਾਣੇ ਪੈਨਸ਼ਨਰਾਂ ਨੂੰ ਦਰਕਿਨਾਰ ਕਰਨ ਦੇ ਇਰਾਦੇ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ
ਸਰਕਾਰੀ ਸਿਹਤ ਸੇਵਾਵਾਂ ਦੇ ਨਿਘਾਰ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਸੰਗਰੂਰ ਸਿਵਿਲ ਹਸਪਤਾਲ ਵਿਖੇ ਘਟੀਆ ਗੁਲੂਕੋਜ ਚੜਾਉਣ ਕਾਰਨ ਮਰੀਜ ਔਰਤਾਂ ਦੇ ਸਰੀਰਕ ਨੁਕਸਾਨ ਲਈ ਸਰਕਾਰ ਨੂੰ ਜਾਂਚ ਕਰਾਉਣ ਦੀ ਮੰਗ ਕੀਤੀ ਗਈ । ਪਿਛਲੇ ਦਿਨੀਂ ਗੰਜੇਪਨ ਦੇ ਇਲਾਜ ਦੌਰਾਨ ਵਰਤੇ ਗਏ ਕੈਮੀਕਲ ਦੇ ਦੁਰਪ੍ਰਭਾਵ ਦੀ ਵੀ ਚਰਚਾ ਕੀਤੀ ਗਈ ਅਤੇ ਸਰਕਾਰ ਨੂੰ ਨੀਮ ਹਕੀਮਾਂ ਦੀਆਂ ਨਕੇਲਾਂ ਕਸਣ ਦੀ ਮੰਗ ਕੀਤੀ ਗਈ।
— ਸ਼੍ਰੀ ਐਲ ਐਸ ਬਾਂਸਲ ਅਤੇ ਸ਼੍ਰੀ ਬਲਵੀਰ ਸਿੰਘ ਧੂਰੀ ਨੇ ਦੋ ਮਤੇ ਪੇਸ਼ ਕੀਤੇ ਗਏ ਜੋ ਸਮੁੱਚੇ ਸਦਨ ਨੇ ਇਕਮੱਤ ਹੋ ਕੇ ਪਾਸ ਕਰ ਦਿੱਤੇ।
ਉੱਘੇ ਲੋਕ ਗਾਇਕ ਸ਼੍ਰੀ ਕੇਵਲ ਸਿੰਘ ਮਲੇਰਕੋਟਲਾ ਅਤੇ ਸ਼੍ਰੀ ਬਹਾਦਰ ਸਿੰਘ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨ੍ਹਿਆ। ਸੁਰਿੰਦਰਪਾਲ ਨੇ ਤਰਕਸ਼ੀਲ ਸਾਹਿਤ ਵੰਡਿਆ ਅਤੇ ਸ਼੍ਰੀ ਧਿਆਨ ਸਿੰਘ ਅਤੇ ਸ਼੍ਰੀ ਐਨ ਪੀ ਸਿੰਘ ਨੇ ਡਾਇਰੀਆ ਵੰਡੀਆਂ।
ਇਸ ਮਹੀਨੇ ਜਨਮ ਦਿਨ ਅਤੇ ਵਿਆਹ ਵਰ੍ਹੇ ਗੰਢ ਵਾਲ਼ੇ ਸਾਥੀਆਂ ਨੂੰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ- ਸ਼੍ਰੀ ਵੀ ਕੇ ਮਿੱਤਲ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਸ਼੍ਰੀ ਨੈਣਾ ਦੇਵੀ ਧਰਮਸ਼ਾਲਾ ਦੀ ਮਨੇਜਮੈਂਟ ਨਾਲ ਤਾਲਮੇਲ ਕਰਕੇ ਭਵਿੱਖ ਦੀਆਂ ਮੀਟਿੰਗਾਂ ਲਈ ਮੀਟਿੰਗ ਹਾਲ ਦੀ ਪਰਵਾਨਗੀ ਵਿੱਚ ਅਹਿਮ ਰੋਲ ਅਦਾ ਕੀਤਾ।
ਅੰਤ ਵਿੱਚ ਸ਼੍ਰੀ ਵੀ ਕੇ ਮਿੱਤਲ ਅਤੇ ਸ਼੍ਰੀ ਅਸ਼ਵਨੀ ਕੁਮਾਰ ਨੇ ਦੂਰ ਦੁਰਾਡੇ ਤੋਂ ਆਏ ਸਾਰੇ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ ।
ਮੰਚ ਸੰਚਾਲਨ ਸ਼੍ਰੀ ਸਾਧਾ ਸਿੰਘ ਵਿਰਕ ਵੱਲੋਂ ਬਾਖੂਬੀ ਕੀਤਾ ਗਿਆ।
