ਕੋਟਕਪੂਰਾ, 10 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਬੁੱਧੀਜੀਵੀ ਸੈਲ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦੇ ਕਨਵੀਨਰ ਸ੍ਰੀ ਪੀਕੇਐਸ ਭਾਰਦਵਾਜ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁੱਧੀਜੀਵੀ ਸੈੱਲ ਦੀ ਇੱਕ ਹੰਗਾਮੀ ਮੀਟਿੰਗ ਸ਼੍ਰੀ ਕ੍ਰਿਸ਼ਨ ਨਾਰੰਗ ਜੀ ਮੰਡਲ ਪ੍ਰਧਾਨ ਕੋਟਕਪੂਰਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਅਗਰਵਾਲ ਭਵਨ ਕੋਟਕਪੂਰਾ ਵਿਖੇ ਹੋਈ। ਜਿਸ ਵਿੱਚ ਬੁੱਧੀਜੀਵੀ ਸੈਲ ਫਰੀਦਕੋਟ ਦੇ ਨਵ ਨਿਯੁਕਤ ਜਿਲਾ ਕਨਵੀਨਰ ਸ੍ਰੀ ਅੰਮ੍ਰਿਤ ਲਾਲ ਸ਼ਰਮਾ ਜੀ ਸਾਬਕਾ ਸਰਪੰਚ ਪਿੰਡ ਬਾਮਣ ਵਾਲਾ ਜੀ ਦੀ ਤਾਜਪੋਸ਼ੀ ਸ੍ਰੀ ਗੋਰਵ ਕੱਕੜ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਬੁੱਧੀਜੀਵੀ ਸੈੱਲ ਦੀ ਕੋਰ ਕਮੇਟੀ ਦੇ ਮੈਂਬਰ ਸ੍ਰੀ ਅਨੂਪ ਸਿੰਗਲਾ ਜੀ ਵੱਲੋਂ ਕੀਤੀ ਗਈ, ਇਸ ਮੌਕੇ ਬੁੱਧੀਜੀਵੀ ਸੈਲ ਵੱਲੋਂ ਸ੍ਰੀ ਅਜੇ ਗੁਪਤਾ ਜੀ ਅਤੇ ਜੀਰਾ ਤੋਂ ਸ੍ਰੀ ਤਰਨ ਕੁਮਾਰ ਝੱਟਾ ਜੀ ਵੀ ਹਾਜ਼ਰ ਸਨ। ਸ੍ਰੀ ਹਰਦੀਪ ਸ਼ਰਮਾ ਕੋਆਰਡੀਨੇਟਰ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਦਾ ਸਾਰੀ ਮੀਟਿੰਗ ਵਿੱਚ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਬੋਲਦਿਆਂ ਵੱਖ-ਵੱਖ ਬੁਲਾਰਿਆਂ ਨੇ ਨਵ ਨਿਯੁਕਤ ਜ਼ਿਲਾ ਕਨਵੀਨਰ ਸ੍ਰੀ ਅੰਮ੍ਰਿਤ ਲਾਲ ਸ਼ਰਮਾ ਜੀ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਮੀਟਿੰਗ ਵਿੱਚ ਸ਼ਾਮਿਲ ਹੋਏ ਸਾਰੇ ਹੀ ਵਰਕਰਾਂ ਅਤੇ ਅਹੁਦੇਦਾਰ ਸਾਹਿਬਾਨਾਂ ਨੂੰ ਸੰਬੋਧਨ ਕੀਤਾ। ਸਟੇਜ ਸੈਕਟਰੀ ਦੇ ਤੌਰ ‘ਤੇ ਸ੍ਰੀ ਜਸਪਾਲ ਸਿੰਘ ਪੰਜਗਰਾਈ ਸੂਬਾਈ ਮੀਤ ਪ੍ਰਧਾਨ ਐਸਸੀ ਮੋਰਚਾ ਨੇ ਬਾਖੂਬੀ ਭੂਮਿਕਾ ਨਿਭਾਈ। ਬੁਲਾਰਿਆਂ ਵਿੱਚ ਮਾਸਟਰ ਹਰਬੰਸ ਲਾਲ ਜੀ ਪਾਰਟੀ ਦੇ ਬਾਬਾ ਬੋਹੜ, ਭੈਣ ਸ੍ਰੀਮਤੀ ਸੁਨੀਤਾ ਗਰਗ ਜੀ ਸਾਬਕਾ ਸਕੱਤਰ ਭਾਰਤੀ ਜਨਤਾ ਪਾਰਟੀ ਪੰਜਾਬ, ਸ੍ਰੀ ਜੈਪਾਲ ਗਰਗ ਜੀ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ, ਕਰਤਾਰ ਸਿੰਘ ਜੀ ਸਿੱਖਾਂ ਵਾਲਾ, ਗਗਨ ਸਿੰਘ ਸੁਖੀਜਾ ਜੀ ਸਾਬਕਾ ਜਿਲਾ ਪ੍ਰਧਾਨ ਫਰੀਦਕੋਟ, ਸੂਬਾ ਸਿੰਘ ਮਾਨ ਪ੍ਰਧਾਨ ਗੱਲਾ ਮਜ਼ਦੂਰ ਯੂਨੀਅਨ ਕੋਟਕਪੂਰਾ, ਸ੍ਰੀ ਅਜੇ ਗੁਪਤਾ ਜੀ ਅਤੇ ਸ੍ਰੀ ਅਨੂਪ ਸਿੰਗਲਾ ਜੀ ਨੇ ਪਾਰਟੀ ਦੀ ਬੜੋਤਰੀ ਲਈ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ੍ਰੀ ਅੰਮ੍ਰਿਤ ਲਾਲ ਸ਼ਰਮਾ ਜੀ ਨੂੰ ਹਾਰਦਿਕ ਵਧਾਈਆਂ ਦਿੱਤੀਆਂ। ਸ੍ਰੀ ਅਨੂਪ ਸਿੰਗਲਾ ਜੀ ਨੇ ਇਸ ਮੌਕੇ ਬੋਲਦਿਆਂ ਦੱਸਿਆ ਕਿ ਸ੍ਰੀ ਅਮ੍ਰਿਤ ਲਾਲ ਸ਼ਰਮਾ ਜਿਨਾਂ ਦਾ ਪਿੰਡ ਬਾਹਮਣ ਵਾਲਾ ਹੈ, ਮੇਰੇ ਪੁਰਾਣੇ ਵਾਕਫ਼ ਹਨ ਅਤੇ ਬਹੁਤ ਹੀ ਮਿਹਨਤੀ ਇਮਾਨਦਾਰ ਅਤੇ ਸ਼ਰੀਫ ਇਨਸਾਨ ਹਨ। ਸ਼ਰਮਾ ਜੀ ਨੇ ਪਿੰਡ ਵਿੱਚ ਵੱਡੀਆਂ ਲੜਾਈਆਂ ਲੜਕੇ ਦੋ ਵਾਰ ਪਿੰਡ ਦੀ ਸਰਪੰਚੀ ਵੀ ਕੀਤੀ ਹੈ। ਉਹਨਾਂ ਨੇ ਸਾਰੇ ਸਾਥੀਆਂ ਨੂੰ ਭਰੋਸਾ ਦਵਾਇਆ ਕਿ ਅੰਮ੍ਰਿਤ ਸ਼ਰਮਾ ਜੀ ਆਪਣਾ ਕੰਮ ਪੂਰੀ ਤਨਦੇਹੀ ਅਤੇ ਲਗਨ ਨਾਲ ਕਰਨਗੇ। ਅਨੂਪ ਸਿੰਗਲਾ ਨੇ ਦੱਸਿਆ ਕਿ ਮੈਂ ਖੁਦ ਇਸੇ ਸ਼ਹਿਰ ਦਾ ਜੰਮਪਲ ਹੋਣ ਕਰਕੇ ਇਥੋਂ ਦੇ ਬਹੁਤੇ ਵਸਨੀਕਾਂ ਬਾਰੇ ਵਿਸਥਾਰ ਵਿੱਚ ਜਾਣਦਾ ਹਾਂ ਅਤੇ ਸ਼ਰਮਾ ਜੀ ਦੇ ਸਾਡੇ ਪਰਿਵਾਰ ਨਾਲ ਨਜ਼ਦੀਕੀ ਸੰਬੰਧ ਰਹੇ ਹਨ, ਜਿਸ ਕਰਕੇ ਉਹਨਾਂ ਨੂੰ ਮੈਂ ਬਹੁਤ ਨੇੜੇਓ ਜਾਣਿਆ ਹੈ। ਇੱਥੇ ਦੱਸਣਾ ਲਾਜ਼ਮੀ ਹੈ ਕਿ ਸ੍ਰੀ ਅਨੂਪ ਸਿੰਗਲਾ ਜੀ ਜੋ ਕਿ ਅੱਜ ਹਾਈਕੋਰਟ ਦੇ ਵਕੀਲ ਹਨ, ਬੁੱਧੀਜੀਵੀ ਸੈਲ ਭਾਜਪਾ ਪੰਜਾਬ ਦੇ ਕੋਰ ਕਮੇਟੀ ਮੈਂਬਰ ਹਨ ਅਤੇ ਉਹਨਾਂ ਦੀ ਡਿਊਟੀ ਲੁਧਿਆਣਾ ਜਿਮਣੀ ਚੋਣ ਵਿਚ ਇੰਚਾਰਜ ਦੇ ਤੌਰ ‘ਤੇ ਲਾਈ ਗਈ ਹੈ। ਇਸ ਮੌਕੇ ਗਿੰਦਰ ਸਿੰਘ ਰੋਮਾਣਾ, ਸ੍ਰੀ ਪ੍ਰਦੀਪ ਸ਼ਰਮਾ ਜੀ ਐਗਜ਼ੀਕਿਊਟਿਵ ਕਮੇਟੀ ਮੈਂਬਰ ਭਾਜਪਾ ਪੰਜਾਬ, ਰਜਿੰਦਰ ਸਿੰਘ ਸਰਾਂ ਸਾਬਕਾ ਤਹਿਸੀਲਦਾਰ, ਸ੍ਰੀ ਰਵੀ ਕੁਮਾਰ ਵਰਮਾ ਫਰੀਦਕੋਟ, ਸ੍ਰੀ ਪ੍ਰੇਮ ਕੁਮਾਰ ਜੋਸ਼ੀ, ਸਰਦਾਰ ਤੇਜ ਸਿੰਘ ਢਿੱਲੋ ਸਾਬਕਾ ਸਰਪੰਚ ਪਿੰਡ ਢਾਬ ਗੁਰੂ ਕੀ, ਸ੍ਰੀ ਰਕੇਸ਼ ਕੁਮਾਰ ਗੋਇਲ ਜੀ, ਰਣਜੀਤ ਸਿੰਘ ਵਡੇਰਾ ਜੀ, ਸ਼੍ਰੀ ਓੰਕਾਰ ਗੋਇਲ ਜੀ, ਸ੍ਰੀ ਰਾਮ ਰਤਨ ਜੀ ਜੈਤੋ, ਸ਼੍ਰੀ ਪ੍ਰੇਮ ਸੁਖੀਜਾ, ਲਖਬੀਰ ਸਿੰਘ ਹਸਨ ਭੱਟੀ ਮੰਡਲ ਪ੍ਰਧਾਨ ਗੋਲੇਵਾਲਾ, ਸ੍ਰੀ ਅਨਿਲ ਗਰਗ ਜੀ, ਸ਼੍ਰੀ ਮਨਜੀਤ ਨੇਗੀ ਜਨਰਲ ਸਕੱਤਰ ਮੰਡਲ ਕੋਟਕਪੂਰਾ, ਮਹਿੰਦਰ ਸਿੰਘ ਜੋੜਾ, ਭੁਪਿੰਦਰ ਸਿੰਘ ਮਾਨ, ਸ੍ਰੀ ਗਣਪਤ ਰਾਏ ਤਨੇਜਾ ਜੀ ਸਾਬਕਾ ਐੱਮ ਸੀ, ਸ੍ਰੀ ਮੇਘ ਰਾਜ ਸ਼ਰਮਾ ਪੱਤਰਕਾਰ ਅਜੀਤ, ਸ੍ਰੀ ਸੋਨੂ ਸਿੰਗਲਾ ਜੀ ਜਨਰਲ ਸਕੱਤਰ ਕੋਟਕਪੂਰਾ ਮੰਡਲ, ਸ੍ਰੀ ਪਵਨ ਕੁਮਾਰ ਸ਼ਰਮਾ ਹਰੀ ਨੌਂ , ਸ੍ਰੀ ਹਰਵਿੰਦਰ ਕੁਮਾਰ ਸ਼ਰਮਾ ਸਾਬਕਾ ਮੈਂਬਰ ਪੰਚਾਇਤ ਬਾਹਮਣ ਵਾਲਾ, ਜੀ ਪਵਨ ਕੁਮਾਰ ਸ਼ਰਮਾ, ਸ਼੍ਰੀ ਮਹਿੰਦਰ ਪਾਲ ਸ਼ਰਮਾ, ਰਾਜਿੰਦਰ ਕੁਮਾਰ ਲੱਡੂ ਬਾਹਮਣ ਵਾਲਾ, ਜਸਪਾਲ ਸ਼ਰਮਾ ਬਾਹਮਣ ਵਾਲਾ, ਰਾਣਾ ਸ਼ਰਮਾ, ਸ੍ਰੀ ਵਿਨੋਦ ਕੁਮਾਰ ਸ਼ਰਮਾ ਜੀ, ਸ਼ਮਸ਼ੇਰ ਸਿੰਘ ਭਾਨਾ, ਪੰਡਿਤ ਸ੍ਰੀ ਵਿਜੇ ਕੁਮਾਰ ਸ਼ਰਮਾ ਜੀ, ਸ਼ਲਿੰਦਰ ਕੁਮਾਰ ਸ਼ਰਮਾ ਜੀ, ਚਰਨਜੀਤ ਢਿੱਲੋ ਢਾਬ ਗੁਰੂ ਕੀ, ਜੋਗਿੰਦਰ ਸਿੰਘ ਢੀਮਾ ਵਾਲੀ, ਸ਼੍ਰੀ ਰਮੇਸ਼ ਕੁਮਾਰ ਸ਼ਰਮਾ ਜੀ , ਮੰਗਾ ਢਿੱਲੋ, ਰੂਪ ਸਿੰਘ, ਗੁਲਜਾਰ ਸਿੰਘ ਨਿਕਾ, ਸਰਦਾਰ ਅੰਮ੍ਰਿਤਪਾਲ ਸਿੰਘ ਬੱਬਾ ਬਰਾੜ ,ਡਾ ਕੁਲਦੀਪ ਸਿੰਘ ਮੌੜ, ਜਸਵੀਰ ਮਚਾਕੀ, ਲੱਖਾ ਸਿੰਘ ਮਹਿਲ ਮੈਂਬਰ ਪੰਚਾਇਤ ਬਾਹਮਣ ਵਾਲਾ, ਸ਼੍ਰੀ ਯੋਗਰਾਜ ਸ਼ਰਮਾ, ਬਲਵਿੰਦਰ ਸਿੰਘ, ਗੁਰਸਤਿੰਦਰ ਸਿੰਘ ਨਵੀ, ਅਤੇ ਵੱਡੀ ਗਿਣਤੀ ਵਿੱਚ ਅਨੇਕਾਂ ਹੋਰ ਸਾਥੀ ਹਾਜ਼ਰ ਸਨ।

