ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਕੋਟਕਪੂਰਾ, 26 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੁੱਧ ਸ਼ਾਕਿਆ ਸਮਿਤੀ ਕੋਟਕਪੂਰਾ ਵਲੋਂ ਬੁੱਧ ਵਿਹਾਰ ਸਿੱਖਾਂਵਾਲਾ ਰੋਡ ਕੋਟਕਪੂਰਾ ਵਿਖੇ ਇੱਕ ਮੂਰਤੀ ਦਾ ਉਦਘਾਟਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਅਖਿਲ ਭਾਰਤੀ ਸ਼ਾਕਯ ਮਹਾਸਭਾ ਦੇ ਰਾਸ਼ਟਰੀ ਜਨਰਲ ਸਕੱਤਰ, ਸ਼ਿਆਮ ਬਾਬੂ ਸ਼ਾਕਯ ਸਨ। ਸਮਾਰੋਹ ਦੀ ਪ੍ਰਧਾਨਗੀ ਸਟੇਟ ਕੋਆਰਡੀਨੇਟਰ ਸੁਭਾਸ਼ ਸ਼ਾਕਿਆ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਪ੍ਰੋਗਰਾਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਰਿਬਨ ਕੱਟ ਕੇ ਅਤੇ ਦੀਪ ਜਗਾ ਕੇ ਕੀਤੀ। ਇਸ ਤੋਂ ਬਾਅਦ ਬੋਧੀ ਭਿਕਸ਼ੂਆਂ ਨੇ ਵਿਧੀਵਤ ਬੁੱਧ ਵੰਦਨਾ ਕੀਤੀ ਅਤੇ ਪੰਚਸ਼ੀਲ ਨੂੰ ਸਵੀਕਾਰ ਕਰਨ ਉਪਰੰਤ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ। ਬੁੱਧ ਸ਼ਾਕਿਆ ਸਮਿਤੀ ਕੋਟਕਪੂਰਾ ਦੇ ਚੇਅਰਮੈਨ ਸ਼ਿਆਮਵੀਰ ਸ਼ਾਕਿਆ ਸਮੇਤ ਮੈਂਬਰਾਂ ਨੇ ਮਹਿਮਾਨਾਂ ਅਤੇ ਸ਼ਾਕਿਆ ਭਰਾਵਾਂ ਦਾ ਸਵਾਗਤ ਪੰਚਸ਼ੀਲ ਪਟਕਾ ਲਾ ਕੇ ਕੀਤਾ। ਪ੍ਰੋਗਰਾਮ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਨੇ ਸਾਰੇ ਭਰਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਮੈਨੂੰ ਬੁੱਧ ਵਿਹਾਰ ਵਿੱਚ ਸ਼ਾਕਯ ਮੁਨੀ ਗੌਤਮ ਬੁੱਧ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੌਤਮ ਬੁੱਧ ਨੇ ਪੂਰੀ ਦੁਨੀਆ ਨੂੰ ਦਇਆ ਅਤੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ। ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਆਪਣੀ ਵਿਰਾਸਤ ਨਾਲ ਵੀ ਜੁੜਨਾ ਚਾਹੀਦਾ ਹੈ। ਖੁਸ਼ਹਾਲ ਜ਼ਿੰਦਗੀ ਜਿਊਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਮਹਾਨ ਪੁਰਸ਼ਾਂ ਬਾਰੇ ਦੱਸਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਅਸੀਂ ਆਪਣੇ ਸਮਾਜ ਨੂੰ ਖੁਸ਼ਹਾਲ ਰਸਤਾ ਦੇ ਸਕਦੇ ਹਾਂ। ਇਸ ਮੌਕੇ ਹੋਰਨਾ ਤੋਂ ਇਲਾਵਾ ਫਰੀਦਕੋਟ ਦੇ ਪ੍ਰਧਾਨ ਪਰਮਪਾਲ ਸ਼ਾਕਿਆ, ਫਾਜ਼ਿਲਕਾ ਦੇ ਪ੍ਰਧਾਨ ਰਾਜੇਸ਼ ਸ਼ਾਕਿਆ, ਜੈਥੜਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਪ੍ਰਿਯਾਂਸ਼ੂ ਸ਼ਾਕਿਆ, ਰਾਮਪੁਰਾ ਫੂਲ ਦੇ ਪ੍ਰਧਾਨ ਪੂਰਨ ਸ਼ਾਕਿਆ, ਜਲਾਲਾਬਾਦ ਦੇ ਪ੍ਰਧਾਨ ਮਨੋਜ ਸ਼ਾਕਿਆ, ਜਲਾਲਾਬਾਦ ਦੇ ਪ੍ਰਧਾਨ ਰਾਜਨ ਸ਼ਾਕਿਆ ਆਦਿ ਸਮੇਤ ਰਾਮ ਪ੍ਰਕਾਸ਼ ਉਪ ਪ੍ਰਧਾਨ, ਬਠਿੰਡਾ, ਮੋਗਾ ਤੋਂ ਅਨੁਜ ਸ਼ਾਕਿਆ, ਜੈਤੋ ਮੰਡੀ ਤੋਂ ਰਾਮ ਸਿੰਘ ਸ਼ਾਕਿਆ, ਮੁਕਤਸਰ ਤੋਂ ਘਨਸ਼ਿਆਮ ਸ਼ਾਕਿਆ, ਸੁਖਦਰਸ਼ਨ ਸਿੰਘ, ਰਜਿੰਦਰ ਕੁਮਾਰ ਸੈਕਟਰੀ, ਬਾਬੂ ਰਾਮ ਸ਼ਾਕਿਆ, ਨੇਤਰਪਾਲ ਸ਼ਾਕਿਆ, ਪ੍ਰਿਆਸ਼ੂ ਸ਼ਾਕਿਆ, ਹਰਿੰਦਰ ਸ਼ਾਕਿਆ, ਦੇਵ ਦੱਤ ਸ਼ਾਕਿਆ ਅਤੇ ਠਾਕੁਰ ਸ਼ਾਕਿਆ ਵੀ ਹਾਜ਼ਰ ਸਨ। ਅੰਤ ਵਿੱਚ ਚੇਅਰਮੈਨ ਸ਼ਿਆਮਵੀਰ ਸ਼ਾਕਿਆ ਨੇ ਸਾਰਿਆਂ ਦਾ ਇੱਥੇ ਪਹੁੰਚਣ ’ਤੇ ਦਿਲੋਂ ਧੰਨਵਾਦ ਕੀਤਾ।