ਕੋਟਕਪੂਰਾ, 5 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੁੱਧ ਸ਼ਾਕਿਆ ਸਮਿਤੀ ਕੋਟਕਪੂਰਾ ਨੇ ਆਲ ਇੰਡੀਆ ਸ਼ਾਕਯ ਮਹਾਸਭਾ ਦੀ ਅਗਵਾਈ ਹੇਠ, ਮਹਾਬੋਧੀ ਮਹਾਂਵਿਹਾਰ ਬੋਧਗਯਾ ਬਿਹਾਰ ਦਾ ਪ੍ਰਬੰਧਨ ਪੂਰੀ ਤਰ੍ਹਾਂ ਬੋਧੀਆਂ ਨੂੰ ਦੇਣ ਦੇ ਹੱਕ ਵਿੱਚ ਐਸਡੀਐਮ ਨੂੰ ਇੱਕ ਮੈਮੋਰੰਡਮ ਸੌਂਪਿਆ ਗਿਆ, ਜਿਸ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ਼ਿਆਮਵੀਰ ਸ਼ਾਕਿਆ ਨੇ ਕਿਹਾ ਕਿ ਇਸ ਵੇਲੇ ਬੀ.ਟੀ. ਐਕਟ 1949 ਲਾਗੂ ਹੈ, ਜਿਸ ਵਿੱਚ 4 ਬੋਧੀ ਅਤੇ 5 ਹੋਰ ਧਰਮਾਂ ਦੇ ਗੈਰ-ਬੋਧੀ ਲੋਕ ਹਨ, ਜੋ ਕਿ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਧਾਰਾ 25 ਅਤੇ 26 ਦੀ ਉਲੰਘਣਾ ਕਰਦਾ ਹੈ, ਅਜਿਹੇ ਸੰਵਿਧਾਨ ਵਿਰੋਧੀ ਬੀ.ਟੀ. 1949 ਦੇ ਐਕਟ ਨੂੰ ਰੱਦ ਕਰਕੇ ਭਾਰਤ ਦੀ ਅਨਮੋਲ ਵਿਸ਼ਵ ਵਿਰਾਸਤ ਮਹਾਬੋਧੀ ਮਹਾਂਬਿਹਾਰ ਦਾ ਪ੍ਰਬੰਧਨ ਪੂਰੀ ਤਰ੍ਹਾਂ ਬੋਧੀਆਂ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸ਼ਿਆਮਵੀਰ ਸ਼ਾਕਿਆ, ਉਪ ਪ੍ਰਧਾਨ ਰਾਮ ਪ੍ਰਕਾਸ਼ ਸ਼ਾਕਿਆ, ਖਜ਼ਾਨਚੀ ਸੁਰੇਸ਼ ਸ਼ਾਕਿਆ, ਰਾਜਵੀਰ ਸ਼ਾਕਿਆ, ਰਾਜੇਸ਼ ਸ਼ਾਕਿਆ, ਯਸ਼ਵੀਰ ਸ਼ਾਕਿਆ, ਪ੍ਰਦੀਪ ਸ਼ਾਕਿਆ, ਜਗਰੂਪ ਸਿੰਘ, ਮਨੋਹਰ ਸਿੰਘ ਆਦਿ ਵੀ ਮੌਜੂਦ ਸਨ।
