ਕੋਟਕਪੂਰਾ, 10 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪ੍ਰਾਇਮਰੀ ਵਰਗ ਦੀਆਂ ਜ਼ਿਲਾ ਪੱਧਰ ਦੀਆਂ ਖੇਡਾਂ ਜੈਤੋ ਵਿਖੇ ਜ਼ਿਲਾ ਖੇਡ ਅਫਸਰ ਮੈਡਮ ਕੇਵਲ ਕੌਰ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ। ਇਨਾਂ ਖੇਡਾਂ ਵਿੱਚ ਫਰੀਦਕੋਟ ਜ਼ਿਲੇ ਦੇ ਪੰਜ ਬਲਾਕਾਂ ਨੇ ਭਾਗ ਲਿਆ। ਇਨਾਂ ਖੇਡਾਂ ਵਿੱਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਕੋਟਕਪੂਰਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆਂ ਕਿ ਸਕੂਲ ਦੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਸਿ੍ਰਸ਼ਟੀ ਜੋਸ਼ੀ ਸਪੁੱਤਰੀ ਰਾਕੇਸ਼ ਸ਼ਰਮਾ, ਗੁਰਲੀਨ ਕੌਰ ਸਪੁੱਤਰੀ ਗੁਰਪਿਆਰ ਸਿੰਘ ਅਤੇ ਭਾਵਿਕਾ ਸਪੁੱਤਰੀ ਰਾਜ ਕੁਮਾਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ। ਸਕੂਲ ਦੇ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਸਟਾਫ਼, ਖਿਡਾਰਣਾਂ ਅਤੇ ਕੋਚਿਜ਼ ਨੂੰ ਵਧਾਈ ਦਿੱਤੀ ਅਤੇ ਅੱਗੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀ.ਪੀ.ਈ.ਉ. ਕੋਟਕਪੂਰਾ ਸੁਰਜੀਤ ਸਿੰਘ ਅਤੇ ਹਰਬੀਰ ਸਿੰਘ ਨੇ ਖਿਡਾਰਣਾਂ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੰਦੇ ਹੋਏ ਕਿਹਾ ਕਿ ਖਿਡਾਰਣਾਂ ਨੇ ਇਸ ਪ੍ਰਾਪਤੀ ਨਾਲ ਕੋਟਕਪੂਰਾ ਬਲਾਕ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਅਨੀਤਾ ਸਿਆਲ, ਰਾਜਵਿੰਦਰ ਕੌਰ ਅਤੇ ਪ੍ਰਦੀਪ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸਨ।

