ਫਰੀਦਕੋਟ , 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਬੀ.ਐਡ. ਸਮੈਸਟਰ ਦੂਜਾ ਸ਼ੈਸ਼ਨ (2023-25) ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੇ ਹੀ ਵਿਦਿਆਰਥੀਆਂ ਨੇ 70 ਪ੍ਰਤਿਸ਼ਤ ਤੋ ਵਧੇਰੇ ਅੰਕ ਪ੍ਰਾਪਤ ਕੀਤੇ, ਜਦਕਿ ਕਾਲਜ ਵਿਦਾਆਰਥੀ ਸਾਹਿਲ ਕਟਾਰੀਆ ਅਤੇ ਕੋਮਲਪ੍ਰੀਤ ਕੌਰ ਨੇ 84 ਫੀਸਦੀ (422/500) ਅੰਕ ਪ੍ਰਾਪਤ ਕਰਕੇ ਪਹਿਲਾ, ਜਦਕਿ ਅਵਨੀਤ ਕੌਰ ਨੇ 83 ਫੀਸਦੀ (415/500) ਅੰਕਾਂ ਨਾਲ ਦੂਜਾ, ਕਿਰਨਪ੍ਰੀਤ ਕੌਰ ਨੇ 82 ਫੀਸਦੀ (414/500) ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਬਾਕੀ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ। ਇਸ ਮੌਕੇ ਬੋਲਦਿਆਂ ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਨੇ ਲਗਾਤਾਰ ਚੰਗੇ ਵਿੱਦਿਅਕ ਨਤੀਜਿਆਂ ਨੂੰ ਸਰਾਹਿਆ ਅਤੇ ਚੰਗੇ ਨੰਬਰਾਂ ਨਾਲ ਮਾਂ-ਬਾਪ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਚੰਗੀਆਂ ਵਿੱਦਿਅਕ ਉਪਲਬਧੀਆਂ ਲਈ ਪ੍ਰੇਰਿਤ ਕੀਤਾ। ਇਸ ਉਪਰੰਤ ਕਾਲਜ ਦੇ ਡਾਇਰੈਕਟਰ ਮੈਡਮ ਸ਼ਾਲਿਨੀ ਬਾਵਾ ਨੇ ਕਾਲਜ ’ਚੋਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਹੋਣ ਦੀ ਕਾਮਨਾ ਕਰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਸੇਧ ਲੈਣ ਲਈ ਕਿਹਾ।
