ਫਰੀਦਕੋਟ , 14 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਾਲਜ ਆਫ ਐਜੂਕੇਸ਼ਨ ਫਰੀਦਕੋਟ ਦੇ ਆਡੀਟੋਰੀਅਮ ਵਿੱਚ ਕਾਲਜ ਦੇ ਚੇਅਰਮੈਨ ਪੁਨੀਤ ਇੰਦਰ ਬਾਵਾ ਅਤੇ ਪਿ੍ਰੰਸੀਪਲ ਸੁਮੀਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਨੂਵ੍ਰਤ ਸਮਿਤੀ ਜਿਲ੍ਹਾ ਫਰੀਦਕੋਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਨਸ਼ਾ ਮੁਕਤੀ, ਡਿਜੀਟਲ ਡਿਟਾਕਸ ਅਤੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਅਨੂਵ੍ਰਤ ਸਮਿਤੀ ਦੇ ਅਹੁਦੇਦਾਰਾਂ ਰਾਜਨ ਜੈਨ ਅਤੇ ਉਦੇ ਰੰਦੇਵ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਅੱਜ ਸਮਾਜ ਵਿੱਚ ਵਿਕਰਾਲ ਰੂਪ ਧਾਰਨ ਕਰ ਚੁੱਕੀ ਨਸ਼ਾ ਖੋਰੀ, ਇਲੈਕਟ੍ਰਾਨਿਕ ਉਪਕਰਣਾਂ ਨਾਲ ਠੱਗੀਆਂ-ਧੋਖਾਧੜੀਆ ਤੋਂ ਬਚਾਉਣ ਲਈ ਅਤੇ ਗੰਧਲੇ ਵਾਤਾਵਰਣ ਨੂੰ ਮੁੜ ਹਰਿਆ-ਭਰਿਆ ਬਣਾਉਣ ਲਈ ਡੂੰਘੀ ਵਿਚਾਰ ਚਰਚਾ, ਸੁਚੇਤ ਰਹਿਣ ਅਤੇ ਸਮਾਜ ਵਿੱਚ ਉਸਾਰੂ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਅਣੂਵਰਤ ਵਿਸ਼ਵ ਭਾਰਤੀ ਦੇ ਵਾਤਾਵਰਣ ਜਾਗਰੂਕਤਾ ਮੁਹਿੰਮ-ਈਕੋ ਫਰੈਂਡਲੀ ਫੈਸਟੀਵਲ ਦਾ ਬੈਨਰ ਵੀ ਰਿਲੀਜ ਕੀਤਾ ਗਿਆ। ਉਹਨਾਂ ਪੰਜਾਬ ਪੁਲਿਸ ਅਤੇ ਸਾਂਝ ਸੋਸਾਇਟੀ ਨਾਲ ਮਿਲ਼ ਕੇ ਕੰਮ ਕਰ ਰਹੀ ਅਣੂਵਰਤ ਦੇ ਮਿਸ਼ਨ ਨਿਸ਼ਚੇ ਐਲੀਵੇਟ ਪ੍ਰੋਗਰਾਮ ਤਹਿਤ ਮਾਣਯੋਗ ਐੱਸ.ਐੱਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਲੋਕਾਂ ਨੂੰ ਡਿਜੀਟਲ ਉਪਕਰਣਾਂ ਦੀ ਦੁਰਵਰਤੋਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਸੀ ਭਾਈਚਾਰਕ ਸਾਂਝ ਤਹਿਤ ਚਲਾਈ ਮੁਹਿੰਮ ਸੰਪਰਕ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਉਣ ਵਾਲੇ ਸਾਰੇ ਹੀ ਤਿਓਹਾਰਾਂ ਨੂੰ ਪਟਾਕੇ, ਸ਼ੋਰ ਸ਼ਰਾਬੇ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਆਪਸ ਵਿੱਚ ਮਿਲ਼ ਬੈਠ ਕੇ ਸਕਾਰਾਤਮਿਕ ਤਰੀਕੇ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ।