ਫਰੀਦਕੋਟ, 28 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਬੰਦਾ ਬਹਾਦਰ ਕਲਾਜ ਆਫ ਐਜੂਕੇਸ਼ਨ ਅਤੇ ਨਰਸਿੰਗ ਕਾਲਜ ਵਲੋਂ ’ਸਮਰ ਇੰਟਰਨਸ਼ਿਪ’ ਦੌਰਾਨ ਆਮ ਲੋਂਕਾ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਫਰੀਦਕੋਟ ਸ਼ਹਿਰ ਵਿੱਚ ਜਾਗਰੂਕਤਾ ਪ੍ਰਤੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਕਾਲਜ ਦੇ ਬੀ.ਐਡ., ਈ.ਟੀ.ਟੀ. ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀ ਸ਼ਾਮਿਲ ਸਨ। ਇਸ ਰੈਲੀ ਦੀ ਰਵਾਨਗੀ ਜਿਲ੍ਹਾ ਫਰੀਦਕੋਟ ਦੇ ਐਸ.ਡੀ.ਐਮ ਗੁਰਜੀਤ ਸਿੰਘ (ਪੀ.ਸੀ.ਐਸ) ਅਤੇ ਕਾਲਜ ਦੇ ਚੈਅਰਮੈਨ ਪੁਨੀਤ ਇੰਦਰ ਬਾਵਾ ਵਲੋਂ ਕਲਾਕ ਟਾਵਰ ਤੋਂ ਕੀਤੀ ਗਈ। ਇਸ ਮੌਕੇ ਐਸ.ਡੀ.ਐਮ. ਨੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਇਸ ਮੁਹਿਮ ਨੂੰ ਅੱਗੇ ਵਧਾਉਂਦਿਆਂ ਵਿਦਿਆਰਥੀਆਂ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾ ਯੋਗ ਹੈ। ਇਸ ਮੁਹਿੰਮ ਦੌਰਾਨ ਕੀਤੇ ਗਏ ਕਾਰਜ ਬਾਕੀ ਸਭ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹਨ, ਇਸ ਉਪਰੰਤ ਕਾਲਜ ਚੈਅਰਮੈਨ ਪੁਨੀਤ ਇੰਦਰ ਬਾਵਾ ਨੇ ਵੀ ਵਿਦਿਆਰਥੀਆਂ ਦੀ ਸਫਾਈ ਪ੍ਰਤੀ ਲਗਨ ਨੂੰ ਸਰਾਹਿਆ। ਇਸ ਤੋਂ ਬਾਅਦ ਇਹ ਰੈਲੀ ਆਪਣੇ ਅਗਲੇ ਪੜਾਵ ਵੱਲ ਵੱਧਦੀ ਹੋਈ ਮੇਨ ਬਾਜਾਰ ਵਿੱਚੋਂ ਲੰਘ ਕੇ ਟਿੱਲਾ ਬਾਬਾ ਫਰੀਦ ਪੁੱਜੀ। ਰਸਤੇ ਦੌਰਾਨ ਸਫਾਈ ਦੇ ਨਾਲ-ਨਾਲ ਲੌਕਾ ਨੂੰ ਸੱਵਛਤਾ ਕਾਇਮ ਰੱਖਣ ਦੇ ਨੁਕਤਿਆ ਵਾਲੇ ਪਰਚੇ ਵੀ ਵੰਡੇ ਗਏ ਅਤੇ ਸੱਵਛਤਾ ਅਭਿਆਨ ਦੇ ਨਾਅਰੇ ਲਾਏ ਗਏ। ਇਹ ਰੈਲੀ ਠੰਡੀ ਸੜਕ ਤੋਂ ਹੁੰਦੀ ਹੋਈ ਬੱਸ ਸਟੈਡ ਪੁੱਜੀ ਜਿੱਥੇ ਜਾ ਕੇ ਰੈਲੀ ਦਾ ਸਮਾਪਨ ਕੀਤਾ ਗਿਆ।