ਸੰਸਥਾ ਵੱਲੋਂ ਵਿਦਿਆਰਥੀਆਂ ਲਈ ਚੰਡੀਗੜ ਸੈਕਟਰ 28 ਏ ਵਿਖੇ ਕੋਚਿੰਗ, ਰਿਹਾਇਸ਼, ਖਾਣਾ ਮੁਫਤ – ਹਰਵਿੰਦਰ ਸਿੰਘ ਮਰਵਾਹਾ ਕੋਆਰਡੀਨੇਟਰ ਫਰੀਦਕੋਟ, ਜਸਵਿੰਦਰ ਸਿੰਘ ਪਸਰੀਚਾ
ਫਰੀਦਕੋਟ 3 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਲੋੜਵੰਦ ਵਿਦਿਆਰਥੀਆਂ ਤੋਂ ਮੁਫਤ ਦੋ ਸਾਲਾਂ ਨੀਟ ਤੇ ਜੇਈਈ ਦੀ ਤਿਆਰੀ ਲਈ 2026 –2026 ਕੋਚਿੰਗ ਦਾ ਪੋ੍ਰਗਰਾਮ ਨਿਰਧਾਰਤ ਕੀਤਾ ਗਿਆ ਹੈ । ਇੱਥੇ ਜਾਣਕਾਰੀ ਦਿੰਦਿਆ ਭਾਈ ਹਰਵਿੰਦਰ ਸਿੰਘ ਕੋਆਰਡੀਨੇਟਰ ਫਰੀਦਕੋਟ ਨੇ ਦੱਸਿਆ ਕਿ ਸ੍ਰ ਹਰਪਾਲ ਸਿੰਘ ਮੈਨੇਜਿੰਗ ਟਰੱਸਟੀ , ਡਾਕਟਰ ਬੀ. ਐਨ.ਐਸ ਵਾਲੀਆ ਅਤੇ ਕੁਲਮੀਤ ਸਿੰਘ ਅਮਰੀਕਾ ਦੀ ਯੋਗ ਅਗਵਾਈ ਵਿੱਚ ਚੱਲ ਰਹੀ ਸੰਸਥਾ ਭਾਈ ਜੈਤਾ ਜੀ ਫਾਊਂਡੇਸ਼ਨ ਇੰਡੀਆ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ, ਸੰਸਥਾਂ ਵੱਲੋਂ ਲੰਮੇ ਸਮੇਂ ਤੋ ਲਗਾਤਾਰ ਲੋੜਵੰਦਾਂ ਲਈ ਸਿੱਖਿਆ ਸਬੰਧੀ ਸੇਵਾ ਕਾਰਜ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 2026-2028 ਦੇ ਦੋ ਸਾਲਾ ਰਿਹਾਇਸ਼ੀ ਪ੍ਰੋਗਰਾਮ ਲਈ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ । 10ਵੀਂ ਕਲਾਸ (ਮੈਡੀਕਲ ਅਤੇ ਨਾਨ ਮੈਡੀਕਲ) ਵਿੱਚ ਪੜ ਰਹੇ ਵਿਦਿਆਰਥੀ 30 ਨਵੰਬਰ ਤੱਕ ਫਾਰਮ ਭਰ ਕੇ ਭੇਜ ਸਕਦੇ ਹਨ । ਉਹਨਾਂ ਦੱਸਿਆ ਕਿ ਐਮ ਬੀ ਬੀ ਐਸ ਅਤੇ ਆਈ ਆਈ ਟੀ ਲਈ ਕੋਚਿੰਗ, ਰਿਹਾਇਸ਼, ਖਾਣਾ ਫਰੀ ਹੈ। ਉਹਨਾਂ ਦੱਸਿਆ ਕਿ ਸੀਟਾਂ ਸੀਮਤ ਹਨ ਅਤੇ ਸੈਕਟਰ 28 ਏ ਵਿੱਚ ਇਹ ਕੋਚਿੰਗ ਸੈਂਟਰ ਚੱਲ ਰਿਹਾ ਹੈ । ਹਰਵਿੰਦਰ ਸਿੰਘ ਮਰਵਾਹਾ ਕੋਆਰਡੀਨੇਟਰ ਫਰੀਦਕੋਟ ਨੇ ਦਸਿਆ ਇਸ ਤੋਂ ਇਲਾਵਾਂ ਕਿ ਨਵੋਦਿਆ ਸਕੂਲਾਂ ਵਿੱਚ ਭੇਜਣ ਲਈ ਫਰੀਦਕੋਟ ਜ਼ਿਲ੍ਹੇ ਵਿੱਚ 15 ਕੋਚਿੰਗ ਸੈਂਟਰ ਅਤੇ ਪੰਜਾਬ ਵਿੱਚ 115 ਸੈਂਟਰ ਚਲਾਏ ਗਏ ਹਨ । ਜਸਵਿੰਦਰ ਸਿੰਘ ਪਸਰੀਚਾ ਨੇ ਦੱਸਿਆ ਸੁਪਰ ਫੋਰਟੀ ਪ੍ਰੋਗਰਾਮ ਤਹਿਤ +1ਅਤੇ +2 ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਨੀਟ ਅਤੇ ਜੇ.ਈ.ਈ ਦੀ ਤਿਆਰੀ ਚੰਡੀਗੜ੍ਹ ਵਿਚ ਦੋ ਸਾਲ ਰੱਖ ਕੇ ਮੁਫ਼ਤ ਕਰਵਾਈ ਜਾਂਦੀ ਹੈ, ਕੋਚਿੰਗ ,ਰਿਹਾਇਸ਼ ,ਖਾਣਾ ਸਭ ਮੁਫ਼ਤ ਹੈ। ਹੁਣ ਤੱਕ 400 ਦੇ ਕਰੀਬ ਵਿਦਿਆਰਥੀਆਂ ਨੂੰ ਐੱਮ.ਬੀ.ਬੀ.ਐੱਸ ਅਤੇ ਆਈ .ਆਈ. ਟੀ ਲਈ ਸਰਕਾਰੀ ਕਾਲਜ ਜਾਂ ਚੰਗੇ ਰੈਪੂਟੇਸ਼ਨ ਵਾਲੇ ਕਾਲਜਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ । ਉਹਨਾਂ ਦੱਸਿਆ ਕਿ ਫਾਰਮ ਲਈ ਹਰਵਿੰਦਰ ਸਿੰਘ ਫਰੀਦਕੋਟ ਨਾਲ ਮੋਬਾਇਲ ਨੰਬਰ ਤੇ 99881 45499 ਤੇ ਸੰਪਰਕ ਕੀਤਾ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਔਨ ਲਾਈਨ ਨੌਵੀਂ ਦਸਵੀਂ ਦੀਆਂ ਫਰੀ ਕਲਾਸਾਂ ਵੀ ਲਾਈਆਂ ਜਾ ਰਹੀਆਂ ਹਨ । ਉਹਨਾਂ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਸਮੂਹ ਅਧਿਆਪਕ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹ ਲੋੜਵੰਦ ਵਿਦਿਆਰਥੀਆਂ ਤੱਕ ਸੁਨੇਹਾ ਪਹੁੰਚਾ ਕੇ ਉਹਨਾਂ ਦੀ ਮੱਦਦ ਕਰਨ । ਭਾਈ ਜੈਤਾ ਜੀ ਫਾਊਂਡੇਸ਼ਨ ਵਲੋਂ ਕੀਤੇ ਜਾ ਰਹੇ ਇਸ ਪਰਉਪਕਾਰੀ ਉਪਰਾਲੇ ਦੀ ਸਮਾਜ ਸੇਵੀ ਸੰਸਥਾਵਾਂ ਤੇ ਸ਼ਹਿਰ ਵਾਸੀਆ ਵੱਲੋਂ ਪ੍ਰਸੰਸ਼ਾਂ ਕੀਤੀ ਜਾ ਰਹੀ ਹੈ।
