ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਾਲੂ ਰਾਮ ਬਗੀਚੀ ਵਿਖੇ ਚੱਲ ਰਹੇ ਭਗਵਤ ਕਥਾ ਸਮਾਰੋਹ ਤੇ ਗੱਦੀ ਆਸੀਨ ਪੰਡਿਤ ਸ੍ਰੀ ਸੀਤਾ ਰਾਮ ਜੀ ਦੀ ਅਗਵਾਈ ਹੇਠ ਚੱਲ ਰਹੇ ਹਨ! ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਮੀਤ ਪ੍ਰਧਾਨ ਪੰਜਾਬ ਅਨੁਸੂਚਿਤ ਜਾਤੀ ਮੋਰਚਾ ਜਸਪਾਲ ਸਿੰਘ ਪੰਜਗਰਾਈ, ਚੇਅਰਮੈਨ ਸੂਰਵੀਰ ਮਹਾਰਣਾ ਪ੍ਰਤਾਪ ਚੈਰੀਟੇਬਲ ਟਰਸਟ ਨੇ ਵਿਸ਼ੇਸ਼ ਤੌਰ ‘ਤੇ ਹਾਜਰੀ ਭਰੀ! ਇਸ ਸਮੇਂ ਉਹਨਾਂ ਨੇ ਪੰਡਿਤ ਸ੍ਰੀ ਸੀਤਾ ਰਾਮ ਜੀ ਦਾ ਮਹਾਰਾਣਾ ਪ੍ਰਤਾਪ ਦਾ ਚਿੱਤਰ ਦੇ ਕੇ ਸਨਮਾਨ ਕਰਕੇ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ! ਇਸ ਸਮੇਂ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਜੈਤੋ ਸ਼ਹਿਰ ਅਤੇ ਵਿਧਾਨ ਸਭਾ ਹਲਕਾ ਜੈਤੋ ਅੰਦਰ ਪੈਂਦੇ ਸਾਰੇ ਪਿੰਡਾਂ ਵਿੱਚ ਮੈਂ ਆਪਣੇ ਵੱਲੋਂ ਸਾਰੇ ਲੋੜਵੰਦ ਬਜ਼ੁਰਗਾਂ ਅਤੇ ਅੰਗਹੀਨਾਂ ਲਈ ਕੇਂਦਰ ਸਰਕਾਰ ਤੋਂ ਲੋੜੀ ਦੇ ਸਮਾਨ ਵੀਲ ਚੇਅਰ, ਟਰਾਈ ਸਾਈਕਲ, ਖੁਡੀਆ, ਗੋਡੇ, ਬੈਲਟਾਂ, ਵਾਕਰ, ਕੰਨਾਂ ਵਾਲੀਆਂ ਮਸ਼ੀਨਾਂ ਅਤੇ ਹੋਰ ਲੋੜੀ ਦਾ ਸਮਾਨ ਲਿਆ ਕੇ ਉਹਨਾਂ ਤੱਕ ਪਹੁੰਚਾਉਣ ਲਈ ਵਚਨ ਕਰਦਾ ਹਾਂ! ਉਹਨਾਂ ਕਿਹਾ ਕਿ ਮੈਂ ਜੈਤੋ ਵਿਧਾਨ ਸਭਾ ਖੇਤਰ ਅੰਦਰ ਸਮਾਜਿਕ ਤੌਰ ‘ਤੇ ਲੋਕਾਂ ਨਾਲ ਮਿੱਤਰਤਾ ਅਤੇ ਪਿਆਰ ਦੀ ਭਾਵਨਾ ਨਾਲ ਸੇਵਾ ਕਰਾਂਗਾ! ਇਸ ਉਪਰੰਤ ਪੰਡਿਤ ਸੀਤਾ ਰਾਮ ਜੀ ਨੇ ਜਸਪਾਲ ਪੰਜਗਰਾਈ ਨੂੰ ਅਸ਼ੀਰਵਾਦ ਦਿੰਦਿਆਂ ਸਮਾਜ ਸੇਵਾ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ! ਇਸ ਸਮੇਂ ਭਾਜਪਾ ਦੇ ਸੀਨੀਅਰ ਆਗੂ ਹਰਦੀਪ ਸ਼ਰਮਾ ਬਾਹਮਣ ਵਾਲਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ ਸ਼ਾਮ ਲਾਲ ਗੋਇਲ, ਪ੍ਰਦੀਪ ਐਮ.ਸੀ. ਜੈਤੋ, ਰਾਜ ਕੁਮਾਰ, ਕ੍ਰਿਸ਼ਨ ਕੁਮਾਰ ਗੋਇਲ, ਪਵਨ ਕੁਮਾਰ ਗੰਗਾ ਵਾਲੇ, ਮੁਕੇਸ਼ ਗੋਇਲ ਤੋਂ ਇਲਾਵਾ ਬਹੁਤ ਸਾਰੇ ਭਗਤ ਜਨ ਹਾਜ਼ਰ ਸਨ!