ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਵਰਗੇ ਆਗੂਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਨਾਰੰਗ
ਕੋਟਕਪੂਰਾ, 24 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ (ਬੀ.ਜੇ.ਪੀ.). ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਅਤੇ ਜਿਲਾ ਪ੍ਰਧਾਨ ਗੌਰਵ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹਾਨ ਦੇਸ਼ ਭਗਤ, ਭਾਰਤੀ ਜਨ ਸੰਘ ਦੇ ਬਾਨੀ ਪ੍ਰਧਾਨ, ਉੱਤਮ ਸਿੱਖਿਆ ਸ਼ਾਸ਼ਤਰੀ, ਰਾਸ਼ਟਰਵਾਦੀਆਂ ਦੇ ਮਾਰਗ ਦਰਸ਼ਕ, ਸਤਿਕਾਰਯੋਗ ਡਾ. ਸ਼ਿਆਮ ਪ੍ਰਸ਼ਾਦ ਮੁਖਰਜੀ ਜੀ ਦਾ ਬਲੀਦਾਨ ਦਿਵਸ ਅਗਰਵਾਲ ਸਭਾ ਧਰਮਸ਼ਾਲਾ ਕੋਟਕਪੂਰਾ ਵਿਖੇ ਮੰਡਲ ਮਹਾਮੰਤਰੀ ਅਮਿਤ ਮਿੱਤਲ ਦੀ ਅਗਵਾਈ ਹੇਠ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਟੇਟ ਮੈਂਬਰ ਜੈਪਾਲ ਗਰਗ, ਸੀਨੀਅਰ ਭਾਜਪਾ ਆਗੂ ਸ਼ਾਮ ਲਾਲ ਮੈਂਗੀ, ਖਾਰਾ ਮੰਡਲ ਪ੍ਰਧਾਨ ਪਵਨ ਸ਼ਰਮਾ, ਜਿਲਾ ਉਪ ਪ੍ਰਧਾਨ ਰਾਜਨ ਨਾਰੰਗ, ਜਿਲਾ ਉਪ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ ਆਦਿ ਨੇ ਦੱਸਿਆ ਕਿ ਉਹਨਾਂ ਦਾ ਸਮੁੱਚਾ ਜੀਵਨ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਦੇਸ਼ ਵਾਸੀਆਂ ਲਈ ਮਹਾਨ ਪ੍ਰੇਰਨਾਸਰੋਤ ਹੈ। ਉਹਨਾਂ ਕਿਹਾ ਕਿ ਦੋ ਕਾਨੂੰਨਾਂ, ਦੋ ਸਿਰ, ਦੋ ਨਿਸ਼ਾਨਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਅਮਰ ਸ਼ਹੀਦ ਡਾ. ਮੁਖਰਜੀ ਚਾਹੇ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਨਾਂ ਦੀ ਸੋਚ ਤੇ ਦੇਸ਼ ਨੂੰ ਇੱਕ ਰੱਖਣ ਲਈ ਭਾਰਤੀ ਜਨਤਾ ਪਾਰਟੀ ਵਲੋਂ ਉਨਾਂ ਦੇ ਦਿਖਾਏ ਮਾਰਗ ’ਤੇ ਚੱਲ ਕੇ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਭਾਰਤ ਹਮੇਸ਼ਾ ਉਨਾਂ ਦਾ ਰਿਣੀ ਰਹੇਗਾ। ਭਾਜਪਾ ਆਗੂਆਂ ਨੇ ਕਿਹਾ ਕਿ ਡਾ: ਸ਼ਿਆਮਾ ਪ੍ਰਸ਼ਾਦ ਮੁਖਰਜੀ ਵਰਗੇ ਆਗੂਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰਹਿਣਗੇ। ਉਹਨਾਂ ਕਿਹਾ ਕਿ ਧਾਰਾ 370 ਦੀ ਸਮਾਪਤੀ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਇਸ ਮੌਕੇ ਨਰੇਸ਼ ਪਾਲ ਕਾਂਸਲ, ਰਾਮ ਕੁਮਾਰ ਮੰਡਲ ਉਪ ਪ੍ਰਧਾਨ, ਪ੍ਰਧਾਨ ਗਗਨ ਅਹੂਜਾ, ਭਾਜਪਾ ਆਗੂ ਨਰੇਸ਼ ਗੋਇਲ, ਮੰਡਲ ਮੰਤਰੀ ਰਵਿੰਦਰ ਨਰੂਲਾ ਆਦਿ ਨੇ ਆਖਿਆ ਕਿ ਸਾਨੂੰ ਮਾਣ ਹੈ ਕਿ ਅਸੀਂ ਡਾ. ਮੁਖਰਜੀ ਵਲੋਂ ਸਥਾਪਤ ਕੀਤੀ ਗਈ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਹਾਂ। ਉਹਨਾਂ ਕਿਹਾ ਕਿ ਭਾਜਪਾ ਦੇਸ਼ ਦੀ ਇੱਕੋ ਇੱਕ ਰਾਜਨੀਤਿਕ ਅਜਿਹੀ ਪਾਰਟੀ ਹੈ, ਜਿਹੜੀ ਦੇਸ਼ ਨੂੰ ਸਭ ਤੋਂ ਉੱਤਮ ਮੰਨਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਦੇ ਦਿਖਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ।