ਕੋਟਕਪੂਰਾ, 20 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫਰੀਦਕੋਟ ਤੋਂ ਸੀਨੀਅਰ ਆਗੂ ਸ੍ਰੀ ਹਰਦੀਪ ਸ਼ਰਮਾ ਨੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਇੱਥੇ ਉਹ ਉਹਨਾਂ ਲੋਕਾਂ ਨੂੰ ਮਿਲੇ ਜਿਨਾਂ, ਬਰਸਾਤਾਂ ਦੇ ਕਾਰਨ ਛੱਤਾਂ ਡਿੱਗ ਚੁੱਕੀਆਂ ਹਨ, ਕੰਧਾਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ ਜਾਂ ਕਿਸੇ ਦਾ ਮਾਲੀ ਨੁਕਸਾਨ ਹੋ ਚੁੱਕਿਆ! ਇਸ ਮੌਕੇ ਉਹਨਾਂ ਨੇ ਸਰਕਾਰ ਵੱਲੋਂ ਸਹਾਇਤਾ ਦੇ ਫਾਰਮ ਵੀ ਵੰਡੇ, ਜਿਸ ਦੇ ਨਾਲ ਲੋਕਾਂ ਨੂੰ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਵਾਇਆ ਜਾ ਸਕੇ। ਸ੍ਰੀ ਹਰਦੀਪ ਸ਼ਰਮਾ ਨੇ ਅੱਜ ਵਾਂਦਰ ਜਟਾਣਾ, ਚੱਕ ਕਲਿਆਣ, ਫਿੱਡੇ ਖੁਰਦ, ਫਿੱਡੇ ਕਲਾਂ, ਡੱਗੋ ਰਮਾਣਾ, ਸੰਗਰਮਾਣਾ, ਦਾਨਾ ਰਮਾਣਾ ਅਤੇ ਹਵਾਲਾ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਐਸਸੀ ਮੋਰਚਾ ਭਾਰਤੀ ਜਨਤਾ ਪਾਰਟੀ ਪੰਜਾਬ ਅਤੇ ਗਗਨ ਪੰਡਿਤ ਕੋਟਕਪੂਰਾ ਹਾਜ਼ਰ ਰਹੇ। ਸ਼੍ਰੀ ਹਰਦੀਪ ਸ਼ਰਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬਰਸਾਤਾਂ ਜਾਂ ਹੜਾਂ ਦੇ ਨਾਲ ਹੋਏ ਨੁਕਸਾਨ ਲਈ ਜਨਤਾ ਨੂੰ ਵੱਖ ਵੱਖ ਤਰ੍ਹਾਂ ਦੇ ਮੁਆਵਜੇ ਦਿੱਤੇ ਜਾ ਰਹੇ ਹਨ! ਜੇਕਰ ਕਿਸੇ ਵਿਅਕਤੀ ਦਾ ਕੋਈ ਪਸ਼ੂ ਮਰਿਆ ਹੈ, ਕਿਸੇ ਕਿਸਾਨ ਵੀਰ ਦੀ ਫਸਲ ਦਾ ਕੋਈ ਨੁਕਸਾਨ ਹੋਇਆ ਹੈ, ਕਿਸੇ ਗਰੀਬ ਦੀ ਛੱਤ ਡਿੱਗੀ ਹੈ ਬਰਤਨਾਂ ਜਾਂ ਕੱਪੜਿਆਂ ਦਾ ਕੋਈ ਨੁਕਸਾਨ ਹੋਇਆ ਹੈ, ਕਿਸੇ ਪਰਿਵਾਰ ਦੀ ਮੱਝ, ਗਾਂ, ਘੋੜੀ, ਬੱਕਰੀ ਆਦ ਦਾ ਨੁਕਸਾਨ ਹੋਇਆ ਹੈ ਤਾਂ ਇਹ ਸਭ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਬਾਈ ਮੋਦੀ ਜੀ ਦੀ ਅਗਵਾਈ ਵਿੱਚ ਹਰੇਕ ਵਰਗ ਦਾ ਖਿਆਲ ਰੱਖ ਰਹੀ ਹੈ। ਉਹਨਾਂ ਕਿਹਾ ਕਿ ਚਾਹੇ ਕੋਈ ਅਪਾਹਜ ਹੈ, ਬਜ਼ੁਰਗ ਹੈ, ਔਰਤਾਂ ਬੱਚੇ ਜਾਂ ਕਿਸੇ ਵੀ ਤਰ੍ਹਾਂ ਦੇ ਲੋੜਵੰਦ ਜਰੂਰਤਮੰਦ ਇਨਸਾਨ ਹਨ ਹਰ ਵਰਗ ਵਾਸਤੇ ਕੇਂਦਰ ਸਰਕਾਰ ਬਹੁਤ ਚਿੰਤਿਤ ਹੈ! ਪੰਜਾਬ ਵਿੱਚ ਆਏ ਹੜਾਂ ਨੂੰ ਲੈ ਕੇ ਕੇਂਦਰ ਸਰਕਾਰ ਦੀ ਚਿੰਤਾ ਦਾ ਪ੍ਰਮਾਣ ਉਹਨਾਂ ਵੱਲੋਂ ਫੌਰੀ ਤੌਰ ‘ਤੇ ਭੇਜੀਆਂ ਜਾ ਰਹੀਆਂ ਵਿੱਤੀ ਸਹਾਇਤਾ ਲਈ ਵੱਖ ਵੱਖ ਵੱਡੀਆਂ ਕਿਸ਼ਤਾਂ ਤੋਂ ਮਿਲਦਾ ਹੈ। ਇਸ ਮੌਕੇ ਸ਼੍ਰੀ ਹਰਦੀਪ ਸ਼ਰਮਾ ਨੇ ਕਈ ਪਿੰਡਾਂ ਵਿੱਚ ਗਰੀਬਾਂ ਦੀਆਂ ਡਿੱਗੀਆਂ ਛੱਤਾਂ ਦਾ ਜਾਇਜ਼ਾ ਵੀ ਲਿਆ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਹਰ ਹਾਲਤ ਸਰਕਾਰ ਤੋਂ ਬਣਦੀ ਮਦਦ ਤੁਹਾਨੂੰ ਦਵਾਈ ਜਾਏਗੀ। ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਉਹਨਾਂ ਨੇ ਕੇਂਦਰ ਵੱਲੋਂ ਆਈਆਂ ਵੱਡੀਆਂ ਸਹੂਲਤਾਂ ਦੇ ਬਾਰੇ ਵਿੱਚ ਵੀ ਗੱਲ ਕੀਤੀ। ਆਯੁਸ਼ਮਾਨ ਕਾਰਡ ਬਣਾਉਣ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਕਿਸਾਨ ਸਵੈ ਨਿਧੀ ਯੋਜਨਾ ਦੇ ਦੋ ਦੋ ਹਜ਼ਾਰ ਰੁਪਏ ਜਿਨਾਂ ਦੇ ਰੁਕੇ ਹੋਏ ਹਨ, ਉਹਨਾਂ ਲਈ ਮੁੜ ਤੋਂ ਕੇਵਾਈਸੀ ਕਰਵਾਉਣ ਦਾ ਅਤੇ ਮੁੜ ਤੋਂ ਇਸ ਸਹੂਲਤ ਜਾਰੀ ਕਰਵਾਉਣ ਦਾ ਉਹਨਾਂ ਨੇ ਭਰੋਸਾ ਦਵਾਇਆ। ਇਸ ਮੌਕੇ ਉਹ ਪਿੰਡ ਦੀਆਂ ਸੱਥਾਂ ਵਿੱਚ ਬੈਠੇ ਲੋਕਾਂ ਨੂੰ ਮਿਲੇ, ਪਿੰਡ ਦਾਨਾ ਰੋਮਾਣਾ ਦੇ ਡੇਰੇ ਵਿੱਚ ਉਹਨਾਂ ਨੇ ਮੱਥਾ ਵੀ ਟੇਕਿਆ, ਦਾਨਾ ਰਮਾਣਾ ਦੀ ਸ਼ਮਸ਼ਾਨਘਾਟ ਦਾ ਜਾਇਜ਼ਾ ਵੀ ਪਿੰਡ ਦੇ ਮੋਢੀ ਸਾਬਕਾ ਰਿਟਾਇਰ ਫੌਜੀ ਅਫਸਰ ਸਰਦਾਰ ਨੈਬ ਸਿੰਘ ਜੀ ਵਰਗਿਆਂ ਨੂੰ ਨਾਲ ਲੈ ਕੇ ਲਿਆ। ਉਹਨਾਂ ਕਿਹਾ ਕਿ ਮੈਂ ਆਪਣੇ ਲੋਕਾਂ ਦੀ ਸੇਵਾ ਲਈ ਹਮੇਸ਼ਾ ਤਤਪਰ ਹਾਂ ਦਿਨ ਹੋਵੇ ਜਾਂ ਰਾਤ ਤੁਸੀਂ ਜਦੋਂ ਮੈਨੂੰ ਯਾਦ ਕਰੋਗੇ ਮੈਂ ਤੁਹਾਨੂੰ ਤੁਹਾਡੇ ਨਾਲ ਖੜਾ ਮਿਲਾਂਗਾ। ਇਹਨਾਂ ਨੁੱਕੜ ਮੀਟਿੰਗਾਂ ਵਿੱਚ ਸ੍ਰੀ ਹਰਦੀਪ ਸ਼ਰਮਾ ਜੀ ਨੂੰ ਲੋਕਾਂ ਵੱਲੋਂ ਭਰਮਾਂ ਪਿਆਰ ਸਤਿਕਾਰ ਮਿਲਿਆ ਅਤੇ ਲੋਕਾਂ ਨੇ ਹਰ ਤਰ੍ਹਾਂ ਦਾ ਸਾਥ ਦੇਣ ਦਾ ਭਰੋਸਾ ਵੀ ਜਤਾਇਆ। ਇਸ ਮੌਕੇ ਜਰਨੈਲ ਸਿੰਘ ਚੱਕ ਕਲਿਆਣ, ਅੰਮ੍ਰਿਤਪਾਲ ਸਿੰਘ ਚੱਕ ਕਲਿਆਣ, ਪਰਗਟ ਸਿੰਘ ਫਿੱਡੇ ਖੁਰਦ, ਭੋਲਾ ਸਿੰਘ ਫਿੱਡੇ ਖੁਰਦ, ਗੁਰਚਰਨ ਸਿੰਘ ਫਿਡੇ ਕਲਾਂ, ਸ਼ਮਸ਼ੇਰ ਸਿੰਘ ਡੱਗੁਰਮਾਣਾ, ਮਹਿੰਦਰ ਸਿੰਘ ਰਮਾਣਾ, ਬੱਬੂ ਸ਼ਰਮਾ ਡੱਗੋਰਮਾਣਾ ਅਤੇ ਕਈ ਹੋਰ ਘਰਾਂ ਵਿੱਚ ਵੀ ਗਏ। ਉਨਾਂ ਦੀ ਅੱਜ ਦੀ ਇਹ ਫੇਰੀ ਕਾਮਯਾਬ ਸਿੱਧ ਹੋਈ ਅਤੇ ਸੈਂਕੜੇ ਲੋਕਾਂ ਨਾਲ ਉਹਨਾਂ ਨੇ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਦੀ ਹਰ ਪੱਖੋਂ ਮਦਦ ਕਰਨ ਦਾ ਭਰੋਸਾ ਜਤਾਇਆ।