ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਵਿਧਾਨ ਸਭਾ ਹਲਕਾ ਕੋਟਕਪੂਰਾ ਅਧੀਨ ਆਉਂਦੇ ਵਾਰਡ 4 ਤੋਂ ਰਾਜਨ ਨਾਰੰਗ ਅਤੇ 21 ਤੋਂ ਸ਼ਮਸ਼ੇਰ ਸਿੰਘ ਭਾਨਾ ਨੇ ਭਾਜਪਾ ਉਮੀਦਵਾਰਾਂ ਵਜੋਂ ਐੱਸਡੀਐੱਮ ਦਫਤਰ ਵਿਖੇ ਆਪੋ-ਆਪਣੀਆਂ ਨਾਮਜਦਗੀਆਂ ਦਾਖਲ ਕੀਤੀਆਂ। ਇਸ ਮੌਕੇ ਉਹਨਾਂ ਭਾਈ ਰਾਹੁਲ ਸਿੰਘ ਸਿੱਧੂ, ਜਿਲਾ ਪ੍ਰਧਾਨ ਗੌਰਵ ਕੱਕੜ ਆਦਿ ਆਗੂ ਮੌਜੂਦ ਰਹੇ। ਰਾਜਨ ਨਾਰੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਪਾਰਟੀ ਦੇ ਧੰਨਵਾਦੀ ਹਨ, ਜਿੰਨਾ ਨੇ ਉਹਨਾ ਨੂੰ ਵਾਰਡ ਨੰਬਰ 4 ਤੋਂ ਟਿਕਟ ਦੇ ਕੇ ਚੌਣ ਮੈਦਾਨ ਵਿੱਚ ਉਤਾਰ ਕੇ ਚੋਣ ਲੜਨ ਦਾ ਮੌਕਾ ਦਿੱਤਾ। ਉਹਨਾ ਆਖਿਆ ਕਿ ਸਭਾ ਦਾ ਵਿਕਾਸ ਅਤੇ ਸਭ ਦਾ ਸਾਥ ਜੋ ਭਾਜਪਾ ਦਾ ਨਾਹਰਾ ਹੈ, ਉਸਨੂੰ ਲੈ ਕੇ ਚੋਣ ਮੈਦਾਨ ਵਿੱਚ ਉਤਰੇ ਹਨ। ਰਾਜਨ ਨਾਰੰਗ ਨੇ ਆਖਿਆ ਕਿ ਉਹ ਵਾਰਡ ਨੰਬਰ 4 ਵਿੱਚ ਆਪਣੇ ਪਰਿਵਾਰ ਅਤੇ ਪਾਰਟੀ ਆਗੂਆਂ ਨਾਲ ਦੀ ਮੱਦਦ ਨਾਲ ਚੋਣ ਪ੍ਰਚਾਰ ਵਿੱਚ ਜਲਦ ਹੀ ਜੁਟ ਜਾਣਗੇ ਅਤੇ ਮਿਹਨਤ ਨਾਲ ਇਹ ਚੋਣ ਜਿੱਤ ਕੇ ਵਾਰਡ ਵਾਸੀਆਂ ਦੀ ਸੇਵਾ ਕਰਨਗੇ। ਇਸ ਮੌਕੇ ਉਹਨਾ ਨਾਲ ਸਾਬਕਾ ਜਿਲਾ ਪ੍ਰਧਾਨ ਗਗਨਦੀਪ ਸਿੰਘ ਸੁਖੀਜਾ, ਮੰਡਲ ਪ੍ਰਧਾਨ ਕਿ੍ਰਸ਼ਨ ਨਾਰੰਗ, ਮਨਜੀਤ ਸਿੰਘ ਨੇਗੀ ਆਦਿ ਵੀ ਹਾਜਰ ਸਨ।