ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ 11 ਸਾਲਾਂ ਵਿੱਚ ਖੂਬ ਤਰੱਕੀ ਕੀਤੀ : ਗੌਰਵ ਕੱਕੜ
ਅੱਜ ਰਾਸ਼ਟਰੀ ਸੁਰੱਖਿਆ ਕਰਕੇ ਦੁਨੀਆਂ ਵਿੱਚ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਭਾਰਤ ਦਾ ਨਾਂਅ ਆਉਣ ਲੱਗਾ : ਮਨਵੀਰ ਰੰਗਾ
ਕੋਟਕਪੂਰਾ, 20 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਮਨਜੀਤ ਸਿੰਘ ਰਾਏ ਸਾਬਕਾ ਚੇਅਰਮੈਨ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿਲਾ ਫਰੀਦਕੋਟ ਦੇ ਲਗਾਏ ਗਏ ਇੰਚਾਰਜ ਜਸਪਾਲ ਸਿੰਘ ਪੰਜਗਰਾਈ ਦੀ ਅਗਵਾਈ ਹੇਠ ਕੋਟਕਪੂਰਾ ਬੱਸ ਸਟੈਂਡ ‘ਤੇ ਭਾਜਪਾ ਦੀ ਕੇਂਦਰ ਸਰਕਾਰ ਦੇ 11 ਸਾਲ ਪੂਰੇ ਹੋਣ ਸਬੰਧੀ ਪ੍ਰਦਰਸ਼ਨੀਂ ਲਗਾਈ ਗਈ! ਇਸ ਸਮੇਂ ਕੇਂਦਰ ਸਰਕਾਰ ਵੱਲੋਂ ਕੀਤੇ ਹੋਏ ਕੰਮਾਂ ਕਾਰਾਂ ਸਬੰਧੀ ਪ੍ਰਦਰਸ਼ਣੀ ਦੌਰਾਨ ਬੱਸਾਂ ਅਤੇ ਬੱਸ ਸਟੈਂਡ ‘ਤੇ ਸਵਾਰੀਆਂ ਨੂੰ ਕੇਂਦਰ ਸਰਕਾਰ ਦੁਆਰਾ ਕੀਤੇ ਗਏ 11 ਸਾਲਾਂ ਦੁਆਰਾ ਕੰਮਾਂ ਕਾਰਾਂ ਸਬੰਧੀ ਪੇਪਰ ਵੰਡਕੇ ਜਾਣਕਾਰੀ ਦਿੱਤੀ ਗਈ! ਇਸ ਸਮੇਂ ਵਿਸ਼ੇਸ਼ ਤੌਰ ‘ਤੇ ਜਿਲ੍ਹਾ ਪ੍ਰਧਾਨ ਗੌਰਵ ਕੱਕੜ ਵੀ ਹਾਜ਼ਰ ਹੋਏ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਵਿਕਸਿਤ ਭਾਰਤ ਦਾ ਅੰਮ੍ਰਿਤ ਸੇਵਾ ਸੁਸਾਸ਼ਨ ਗਰੀਬ ਕਲਿਆਣ ਯਕੀਨੀ ਬਣਾਉਣਾ ਹੈ, ਜਿਸ ਨਾਲ ਗਰੀਬਾਂ ਦੀ ਸੇਵਾ ਕਰਨ, ਕਿਸਾਨਾਂ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ, ਮਹਿਲਾ ਸ਼ਕਤੀ ਲਈ ਨਵੀਂ ਗਤੀ ਪੈਦਾ ਕਰਨ, ਮੱਧ ਵਰਗ ਦੀ ਸੌਖੀ ਜ਼ਿੰਦਗੀ ਲਈ ਲਾਭ ਦੇਣ, ਰਾਸ਼ਟਰ ਪਹਿਲਾਂ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਪੈਦਾ ਕਰਨ, ਕਾਰੋਬਾਰ ਕਰਨ ਵਿੱਚ ਸੋਖ ਕਰਕੇ ਕਾਰੋਬਾਰੀਆਂ ਦੀ ਸਹਾਇਤਾ ਕਰਨ, ਬੁਨਿਆਦੀ ਢਾਂਚਾ ਤਰੱਕੀ ਦਾ ਰਸਤਾ ਲੈ ਕੇ ਆਰਥਿਕ ਮਹਾ ਸ਼ਕਤੀ ਪੈਦਾ ਕਰਨ, ਦੇਸ਼ ਨੂੰ ਇੱਕ ਟੈਕਨੋਲੋਜੀ ਯੋਗ ਵੱਲ ਲੈ ਕੇ ਜਾਣ ਅਤੇ ਵਾਤਾਵਰਨ ਟਿਕਾਊ ਵਿਕਾਸ ਵਿਰਾਸਤ ਨੂੰ ਨਵੀਂ ਦਿਸ਼ਾ ਵੱਲ ਲੈ ਕੇ ਜਾਣ, ਇਹ ਦੇਸ਼ ਲਈ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਕੰਮ ਹੈ! ਗੌਰਵ ਕੱਕੜ ਅਤੇ ਜਸਪਾਲ ਸਿੰਘ ਪੰਜਗਰਾਈਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਲਈ ਅਨੇਕਾਂ ਸਕੀਮਾਂ ਦੇ ਕੇ ਦੇਸ਼ ਦੀ ਤਰੱਕੀ ਕਰਕੇ ਦੁਨੀਆਂ ਵਿੱਚ ਚੌਥੇ ਨੰਬਰ ਦੀ ਅਰਥ ਵਿਵਸਥਾ ‘ਤੇ ਪਹੁੰਚਾ ਦਿੱਤਾ ਕਹਿ ਕੇ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਪਹਿਲਾਂ ਨਾਲੋਂ ਕਿਤੇ ਅੱਗੇ ਨਿਕਲ ਗਿਆ ਹੋਣ ਕਰਕੇ ਅੱਜ ਰਾਸ਼ਟਰੀ ਸੁਰੱਖਿਆ ਕਰਕੇ ਦੁਨੀਆ ਵਿੱਚ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਭਾਰਤ ਦਾ ਨਾਂਅ ਆਉਣ ਲੱਗਾ ਹੈ! ਉਹਨਾਂ ਕਿਹਾ ਕਿ ਜੇਕਰ ਗੱਲ ਕਰੀਏ ਗਰੀਬ ਕਲਿਆਣ ਯੋਜਨਾ ਤਹਿਤ ਗਰੀਬਾਂ ਨੂੰ 4 ਕਰੋੜ ਘਰ ਬਣਾ ਕੇ ਦੇਣ ਅਤੇ 81 ਕਰੋੜ ਲਾਪਾਤਰੀਆਂ ਨੂੰ ਮੁਫਤ ਰਾਸ਼ਨ ਦੇਣ ਤੇ ਕਿਸਾਨਾਂ ਲਈ ਅਨੇਕਾ ਸਕੀਮਾਂ ਦੇ ਕੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੇ ਵੱਡੇ ਕੰਮ ਕੀਤੇ! ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਵੀਰ ਸਿੰਘ ਰੰਗਾ ਜ਼ਿਲ੍ਹਾ ਯੂਥ ਪ੍ਰਧਾਨ, ਮੁਕੇਸ਼ ਗਰਗ ਜ਼ਿਲ੍ਹਾ ਸੈਕਟਰੀ, ਬਰਗਾੜੀ ਸਿੰਘ, ਨਸੀਬ ਸਿੰਘ ਔਲਖ਼, ਮਨਜੀਤ ਸਿੰਘ ਨੇਗੀ, ਜਸਵੀਰ ਸਿੰਘ ਫੌਜੀ, ਗਗਨ ਤੇਹਰਪੁਰੀਆ ਕੋਟਕਪੂਰਾ, ਹਰਪ੍ਰੀਤ ਸਿੰਘ ਸਿੱਧੂ ਆਦਿ ਵੀ ਹਾਜ਼ਰ ਸਨ!