ਕੋਟਕਪੂਰਾ, 25 ਫ਼ਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਜਪਾ ਦੀ ਜ਼ਿਲ੍ਹਾ ਇਕਾਈ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਜਿਲਾ ਯੂਥ ਪ੍ਰਧਾਨ ਮਨਵੀਰ ਰੰਗਾ ਦੀ ਅਗਵਾਈ ਹੇਠ ਸਥਾਨਕ ਬੱਤੀਆਂ ਵਾਲਾ ਚੌਂਕ ਵਿਖੇ ਏ.ਆਈ. ਸੰਮੇਲਨ ਦੀ ਆਲੋਚਨਾਂ ਕਰਨ ’ਤੇ ਕਾਂਗਰਸ ਪਾਰਟੀ ਦਾ ਵਿਰੋਧ ਕਰਦਿਆਂ ਸ੍ਰੀ ਰਾਹੁਲ ਗਾਂਧੀ ਦਾ ਪੁਤਲਾ ਫੂਕ ਕੇ ਨਾਹਰੇਬਾਜੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਰਵ ਕੱਕੜ, ਮਨਵੀਰ ਰੰਗਾ ਅਤੇ ਮੈਡਮ ਸੁਨੀਤਾ ਗਰਗ ਆਦਿ ਨੇ ਕਿਹਾ ਕਿ ਦੇਸ਼ ਗਲੋਬਲ ਏ.ਆਈ. ਸੰਮੇਲਨ ਰਾਹੀਂ ਵਿਸ਼ਵ ਪੱਧਰ ’ਤੇ ਮਾਣ ਖੱਟ ਰਿਹਾ ਹੈ ਪਰ ਕਾਂਗਰਸੀ ਆਪਣੀਆਂ ਮਾੜੀਆਂ ਹਰਕਤਾਂ ਨਾਲ ਦੇਸ਼ ਦਾ ਅਕਸ ਵਿਗਾੜ ਰਹੇ ਹਨ। ਰਾਹੁਲ ਗਾਂਧੀ ਦੇ ਇਹ ਕਾਰਕੁਨ ਸਿਰਫ਼ ਮੰਦੀ ਦਾ ਨਹੀਂ, ਸਗੋਂ ਸਿੱਧੇ ਤੌਰ ’ਤੇ ਹਿੰਦੁਸਤਾਨ ਦੀ ਤਰੱਕੀ ਦਾ ਵਿਰੋਧ ਕਰਕੇ ਆਪਣੀ ਦੇਸ਼-ਵਿਰੋਧੀ ਮਾਨਸਿਕਤਾ ਸਾਬਤ ਕਰ ਰਹੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਰਾਜਨ ਨਾਰੰਗ, ਧੀਰੂ ਵਰਮਾ, ਗਗਨ ਅਹੂਜਾ, ਅਮਿਤ ਸ਼ਿਮਰਾ, ਜਤਿੰਦਰ ਸਿੰਘ ਰੰਧਾਵਾ, ਜਸਵਿੰਦਰ ਸਿੰਘ ਰੰਧਾਵਾ, ਅਸ਼ੀਸ਼ ਗੋਤਮ, ਰਣਬੀਰ ਸਿੰਘ ਅਤੇ ਪਵਨ ਸ਼ਰਮਾ ਆਦਿ ਵੀ ਹਾਜਰ ਸਨ।

