ਆਖਿਆ! ਕੇ.ਵਾਈ.ਸੀ. ਦੇ ਬਹਾਨੇ ਪੰਜਾਬ ਦੇ ਲੋੜਵੰਦਾਂ ਦੇ ਕਾਰਡ ਕੱਟਣਾ ਚਾਹੁੰਦੀ ਹੈ ਭਾਜਪਾ
ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੇਂਦਰ ਦੀ ਭਾਜਪਾ ਸਰਕਾਰ ਨੂੰ ਪੰਜਾਬ ਹਮੇਸ਼ਾਂ ਹੀ ਅੱਖਾਂ ਵਿੱਚ ਰੜਕਦਾ ਰਹਿੰਦਾ ਹੈ। ਜਦ ਵੀ ਮੌਕਾ ਮਿਲਦਾ ਹੈ ਪੰਜਾਬ ਨੂੰ ਨੱਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਮੇਸ਼ਾਂ ਪੰਜਾਬ ਮਾਰੂ ਫੈਸਲੇ ਲਏ ਜਾਂਦੇ ਹਨ। ਭਾਵੇਂ ਡੈਮ ਦੇ ਪਾਣੀ ਦੀ ਗੱਲ ਹੋਵੇ, ਭਾਵੇਂ ਸੂਬੇ ਦੇ ਫੰਡ ਰੋਕਣ ਦੀ ਗੱਲ ਹੋਵੇ, ਵੋਟ ਚੋਰੀ ਕਰਨ ਤੋਂ ਬਾਅਦ ਹੁਣ ਭਾਜਪਾ ਹੁਣ ਪੰਜਾਬ ਦੇ 8 ਲੱਖ ਗਰੀਬ ਲੋਕਾਂ ਦੇ ਕੇ.ਵਾਈ.ਸੀ. ਦੇ ਬਹਾਨੇ ਕਾਰਡ ਕੱਟਣ ਦੀ ਤਿਆਰੀ ਕਰ ਰਹੀ ਹੈ, ਜਿਸ ਨਾਲ ਤਕਰੀਬਨ 32 ਲੱਖ ਲੋਕਾਂ ਦੇ ਰਾਸ਼ਨ ਲੈਣ ਤੋਂ ਵਾਂਝੇ ਹੋ ਜਾਣਗੇ। ਇਹ ਗਰੀਬਾਂ ਨਾਲ ਸਰਾਸਰ ਧੱਕਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਕੋਟਕਪੂਰਾ ਹਲਕਾ ਦਿਹਾਤੀ ਦੇ ਕੋਆਰਡੀਨੇਟਰ ਸ਼ਰਨਜੀਤ ਸਿੰਘ ਅਟਵਾਲ ਆਖਿਆ ਕਿ ਜੇਕਰ ਕੋਈ ਬੀਜੇਪੀ ਵਾਲਾ ਜਾਂ ਕੋਈ ਅਧਿਕਾਰੀ ਕੇ.ਵਾਈ.ਸੀ. ਬਹਾਨੇ ਕਾਰਡ ਕੱਟਣ ਜਾਂ ਜਾਣਕਾਰੀ ਲੈਣ ਆਉਂਦਾ ਤਾਂ ਉਸ ਨੂੰ ਕੋਈ ਜਾਣਕਾਰੀ ਨਾ ਦਿੱਤੀ ਜਾਵੇ। ਸ਼ਰਨਜੀਤ ਸਿੰਘ ਅਟਵਾਲ ਨੇ ਆਖਿਆ ਕਿ ਇਸ ਤਾਨਾਸ਼ਾਹੀ ਫੈਸਲੇ ਖਿਲਾਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਖ਼ਤ ਸਟੈਂਡ ਭਾਜਪਾ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ। ਉਹਨਾਂ ਆਖਿਆ ਕਿ ਇਹ ਕਦਮ ਗਰੀਬਾਂ ਦੇ ਪੇਟ ’ਤੇ ਸਿੱਧੀ ਮਾਰ ਵਾਂਗ ਹੈ। ਅੰਤ ਵਿੱਚ ਸ਼ਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਭਾਜਪਾ ਦੀਆਂ ਕਾਰਵਾਈਆਂ ਨਾ ਸਿਰਫ਼ ਪੰਜਾਬ ਵਿਰੋਧੀ ਹਨ, ਸਗੋਂ ਗਰੀਬ ਵਿਰੋਧੀ ਤੇ ਮਨੁੱਖਤਾ ਵਿਰੋਧੀ ਵੀ ਹਨ।