ਕੋਟਕਪੂਰਾ, 20 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਵਸ ਨੂੰ ਸਮਰਪਿਤ ਵਿਧਾਨ ਸਭਾ ਹਲਕਾ ਜੈਤੋ ਕੇ ਵੱਖ ਵੱਖ ਪਿੰਡਾਂ ਵਿੱਚ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਪੰਜਾਬ ਵਿਧਾਨ ਸਭਾ ਜੈਤੋ ਦੀ ਅਗਵਾਈ ਹੇਠ ਸੇਵਾ ਪਖਵਾੜਾ ਤਹਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ! ਇਸ ਸਮੇਂ ਜਸਪਾਲ ਸਿੰਘ ਪੰਜਗਰਾਈ ਨੇ ਕਿਹਾ ਕਿ ਪਿੰਡ ਔਲਖ ਵਿਖੇ ਗੁਰਦੁਆਰਾ ਬਾਬਾ ਗੰਡਾ ਸਿੰਘ ਦੀ ਸਫਾਈ ਕੀਤੀ ਗਈ ਅਤੇ ਵਿਧਾਨ ਸਭਾ ਹਲਕਾ ਦੇ ਪਿੰਡ ਰਮਾਣਾ ਅਜੀਤ ਸਿੰਘ ਵਾਲਾ, ਬਰਗਾੜੀ, ਰੋੜੀਕਪੁਰਾ, ਦਲ ਸਿੰਘ ਵਾਲਾ ਪਿੰਡਾਂ ਵਿੱਚ ਵੱਖ ਵੱਖ ਫਲ ਫੁੱਲ ਅਤੇ ਸ਼ਾਨਦਾਰਪੌਦੇ ਲਗਾਏ ਗਏ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਕੇਂਦਰ ਸਰਕਾਰ ਦੀਆਂ ਸਕੀਮਾਂ ਜਾਣਕਾਰੀ ਦਿੱਤੀ! ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਵਿੱਚ ਭਾਰਤੀ ਜਨਤਾ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਜਿਸ ਕਰਕੇ ਅੱਜ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਸਕੀਮਾਂ ਤੇ ਨੀਤੀਆਂ ਤੋਂ ਜਾਣੂ ਹੋ ਕੇ ਵੱਡੀ ਪੱਧਰ ਤੇ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ ਇਸ ਸਮੇਂ ਉਹਨਾਂ ਨਾਲ ਨਸੀਬ ਸਿੰਘ ਔਲਖ -ਹਰਪ੍ਰੀਤ ਸਿੰਘ -ਵਕੀਲ ਸਿੰਘਾ -ਬਲਵਿੰਦਰ ਸਿੰਘ ਬਰਗਾੜੀ ਜਗਤਾਰ ਸਿੰਘ -ਰਮਨ ਦੀਪ ਰੋਮਾਣਾ ਹਰਮੇਲ ਸਿੰਘ ਚਹਿਲ -ਹਰਦੀਪ ਸ਼ਰਮਾ ਬਾਹਮਣ ਵਾਲਾ -ਸ਼ਾਮ ਲਾਲ ਹੋਏ ਗੋਇਲ ਜੈਤੋ-ਹੀਰਾ ਰੋੜੀ ਕਪੂਰਾ ਗੁਰਮੀਤ ਸਿੰਘ ਰਾਮੇਅਣਾ -ਜਗਦੀਸ਼ ਸਿੰਘ ਕਸਮ ਭੱਟੀ ਆਦਿ ਆਗੂ ਹਾਜ਼ਰ ਸਨ!