ਕੋਟਕਪੂਰਾ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੀ ਪਿਛਲੇ ਦਿਨੀਂ ਸਫਲਤਾ ਨਾਲ ਹੋਈ ਕਾਨਫਰੰਸ ਅਤੇ ਨਵੀਂ ਚੋਣ ਦਾ ਵਖ-ਵਖ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਸਵਾਗਤ ਕਰਦੇ ਹੋਏ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂਆਂ ਬੋਹੜ ਸਿੰਘ ਔਲਖ, ਮੁਖਤਿਆਰ ਸਿੰਘ ਭਾਣਾ, ਗੁਰਦੀਪ ਸਿੰਘ ਅਤੇ ਜਸਪਾਲ ਸਿੰਘ ਦੀਪ ਸਿੰਘ ਵਾਲਾ, ਚਮਕੌਰ ਸਿੰਘ ਕੋਟ ਸੁਖੀਆ, ਨਾਇਬ ਸਿੰਘ ਘਣੀਏਵਾਲਾ ਅਤੇ ਜਗਤਾਰ ਸਿੰਘ ਰਾਜੋਵਾਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਆਗੂ ਪਪੀ ਸਿੰਘ ਢਿੱਲਵਾਂ, ਵੀਰ ਸਿੰਘ ਅਤੇ ਗੁਰਦੀਪ ਸਿੰਘ ਕੰਮੇਆਣਾ, ਰੇਸ਼ਮ ਸਿੰਘ ਮੱਤਾ, ਰੇਸ਼ਮ ਸਿੰਘ ਜਿਊਣਵਾਲਾ, ਕੁਲ ਹਿੰਦ ਕਿਸਾਨ ਸਭਾ ਦੇ ਗੁਰਤੇਜ ਸਿੰਘ ਘਨੀਏਵਾਲਾ ਅਤੇ ਸ਼ਿਵ ਕੁਮਾਰ, ਪੰਜਾਬ ਪੈਨਸ਼ਨਰਜ ਯੂਨੀਅਨ ਏਟਕ ਦੇ ਸੋਮ ਨਾਥ ਅਰੋੜਾ, ਇਕਬਾਲ ਸਿੰਘ ਰਣ ਸਿੰਘ ਵਾਲਾ, ਇੰਦਰਜੀਤ ਸਿੰਘ ਗਿੱਲ, ਸੁਖਚਰਨ ਸਿੰਘ ਅਤੇ ਗੁਰਦੀਪ ਸਿੰਘ ਭੋਲਾ, ਪੀਆਰਟੀਸੀ ਰਿਟਾਇਰਡ ਭਾਈਚਾਰਾ ਯੂਨੀਅਨ, ਐਕਸ ਸਰਵਿਸ ਮੈਨ ਜਥੇਬੰਦੀ ਦੇ ਸੁਖਦੇਵ ਸਿੰਘ ਡੋਡ ਅਤੇ ਨੌਜਵਾਨ ਸਭਾ ਦੇ ਚਰਨਜੀਤ ਸਿੰਘ ਚੰਮੇਲੀ ਅਤੇ ਜਸਵੰਤ ਸਿੰਘ ਔਲਖ, ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਏਟਕ ਦੀ ਸੂਬਾਈ ਆਗੂ ਅਮਰਜੀਤ ਕੌਰ ਰਣ ਸਿੰਘ ਵਾਲਾ, ਪੰਜਾਬ ਇਸਤਰੀ ਸਭਾ ਦੀਆਂ ਆਗੂ ਵੀਰ ਪਾਲ ਕੌਰ ਮਹਿਲੜ ਅਤੇ ਰੁਪਿੰਦਰ ਕੌਰ, ਆਊਟਸੋਰਸ ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ, ਹਰਵਿੰਦਰ ਸ਼ਰਮਾ ਅਤੇ ਸ਼ਿਵ ਨਾਥ ਦਰਦੀ ਨੇ ਨਵੀਂ ਟੀਮ ਨੂੰ ਪੂਰਾ ਸਹਿਯੋਗ ਦੇਣ ਅਤੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਸਾਥ ਦੇਣ ਦਾ ਵਿਸ਼ਵਾਸ ਦਿਵਾਇਆ ਹੈ। ਇੱਕ ਮਤੇ ਰਾਹੀਂ ਜਿਲਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪਿੰਡ ਦੀਪ ਸਿੰਘ ਵਾਲਾ ਦੇ ਮਜ਼ਦੂਰ ਜਸਵਿੰਦਰ ਸਿੰਘ ਭਗਤ ਦੇ ਛੋਟੇ ਹਾਥੀ ਦੀ ਭੰਨ ਤੋੜ ਕਰਨ ਅਤੇ ਉਸ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੁਨੀ ਸਿੰਘ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ।