ਕੋਟਕਪੂਰਾ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੀ ਕਿਸਾਨ ਮੋਰਚਾ ਦੀ ਸੂਬਾ ਇਕਾਈ ਦੇ ਕੋਆਰਡੀਨੇਟਰ ਸ੍ਰੀ ਹਰਦੀਪ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ, ਸਦਭਾਵਨਾ ਅਤੇ ਦੇਸ਼ ਦੀ ਤਰੱਕੀ ਲਈ ਬਿਨਾਂ ਕਿਸੇ ਸਵਾਰਥ ਤੋ ਕੰਮ ਕਰ ਰਹੇ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਦੇ ਸੌਵੇਂ ਸਾਲ ਵਿੱਚ ਯਾਦਗਾਰੀ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ ਭਾਰਤੀ ਸੱਭਿਆਚਾਰ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਸ਼੍ਰੀ ਸ਼ਰਮਾ ਨੇ ਕਿਹਾ ਕਿ 100 ਰੁਪਏ ਦੇ ਸਿੱਕੇ ਦੇ ਇੱਕ ਪਾਸੇ ਰਾਸ਼ਟਰੀ ਚਿੰਨ ਹੈ ਅਤੇ ਦੂਜੇ ਪਾਸੇ ਭਾਰਤ ਮਾਤਾ ਦਾ ਵਿਸ਼ਾਲ ਅਕਸ ਤੇ ਉਹਨਾਂ ਨੂੰ ਸਮਰਪਣ ਭਾਵਨਾ ਨਾਲ ਸਿਜਦਾ ਕਰਦੇ ਹੋਏ ਸਵਯਮ ਸੇਵਕ ਦਿਖਾਈ ਦਿੰਦੇ ਹਨ। ਜੋ ਕਿ ਬਹੁਤ ਹੀ ਮਨਮੋਹਕ ਦ੍ਰਿਸ਼ ਸਿਰਜਦੇ ਹਨ। ਇਸ ਦੇ ਨਾਲ ਹੀ ਸੰਘ ਦੇ ਸਵਯਮ ਸੇਵਕ ਸਮਾਜ ਨੂੰ ਕਿਵੇਂ ਮਜਬੂਤ ਬਣਾ ਰਹੇ ਹਨ ਇਸ ਦੀ ਝਲਕ ਵੀ ਇਸ ਵਿਸ਼ੇਸ਼ ਡਾਕ ਟਿਕਟ ਉੱਪਰ ਦਰਸਾਈ ਗਈ ਹੈ। ਆਪਣੀ ਦੂਰ ਅੰਦੇਸ਼ੀ ਨਾਲ ਸੰਘ ਬਿਨਾਂ ਕਿਸੇ ਨਿੱਜੀ ਹਿੱਤ ਦੇ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਸਮਾਜ ਵਿੱਚ ਦੇਸ਼ ਦੀ ਤਰੱਕੀ ਲਈ ਕੰਮ ਕਰ ਰਿਹਾ ਹੈ। ਰਾਸ਼ਟਰੀ ਸਵਯਮ ਸੇਵਕ ਸੰਘ ਦੁਨੀਆਂ ਦਾ ਸਭ ਤੋਂ ਵੱਡਾ ਸੰਗਠਨ ਬਣ ਕੇ ਉਭਰਿਆ ਹੈ। ਅਜਿਹੇ ਵਿਸ਼ਾਲ ਸੰਗਠਨ ਸਮਾਜ ਦੀ ਸਿਰਜਣਾ ਅਤੇ ਸੇਵਾ ਵਿੱਚ ਹਮੇਸ਼ਾ ਤਤਪਰ ਰਹਿਣੇ ਚਾਹੀਦੇ ਹਨ ਜਿਸ ਨਾਲ ਕਿ ਆਉਣ ਵਾਲਿਆਂ ਪੀੜੀਆਂ ਨੂੰ ਸਹੀ ਸੇਧ ਮਿਲਦੀ ਰਹੇ। ਦੇਸ਼ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਬਚਾਉਣ ਵਿੱਚ ਅਤੇ ਅਗਾਂਹ ਵਧਾਉਣ ਵਿੱਚ ਸਵਯਮ ਸੇਵਕ ਸੰਘ ਦਾ ਬਹੁਤ ਵੱਡਾ ਹੱਥ ਹੈ। ਵੱਖ ਵੱਖ ਸ਼ਹਿਰਾਂ ਵਿੱਚ ਵੱਖ ਵੱਖ ਲਗਾਈਆਂ ਜਾ ਰਹੀਆਂ ਸ਼ਾਖਾਵਾਂ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਸੰਗਠਨ ਦੇਸ਼ ਦੀ ਨੌਜਵਾਨੀ ਨੂੰ ਸਿਹਤਮੰਦ ਅਤੇ ਚੁਸਤ ਫੁਰਤ ਦੇਖਣਾ ਚਾਹੁੰਦਾ ਹੈ। ਇਹਨਾਂ ਸ਼ਾਖਾਵਾਂ ਦੇ ਵਿੱਚ ਖੇਡਾਂ ਦੇ ਨਾਲ ਨਾਲ ਕਸਰਤਾਂ ਅਤੇ ਸਿਖਿਆਵਾਂ ਭਰਪੂਰ ਵਾਤਾਵਰਨ ਹੁੰਦਾ ਹੈ। ਸ੍ਰੀ ਹੇੜਗੇ ਵਾਰ ਜੀ ਤੋਂ ਲੈ ਕੇ ਅੱਜ ਤੱਕ ਸੰਗਠਨ ਦੇ ਵਿੱਚ ਕਦੇ ਵੀ ਕਿਸੇ ਵਿਅਕਤੀ ਵਿੱਚ ਹੀਣ ਭਾਵਨਾ ਜਾਂ ਇੱਕ ਦੂਜੇ ਪ੍ਰਤੀ ਦਵੈਸ਼ ਭਾਵਨਾ ਨਹੀਂ ਦੇਖੀ ਗਈ ਹੈ, ਅਤੇ ਇਹ ਪ੍ਰੇਮ ਅਤੇ ਸਮਰਪਣ ਦੀ ਭਾਵਨਾ ਹੀ ਸੰਗਠਨ ਨੂੰ ਅਗਾਹ ਤੋਰਨ ਵਿੱਚ ਮੋਹਰੀ ਸਿੱਧ ਹੋਈ ਹੈ। ਸ਼੍ਰੀ ਸ਼ਰਮਾ ਨੇ ਅੱਗੇ ਕਿਹਾ ਕਿ ਦੇਸ਼ ਦੇ ਹਰ ਨੌਜਵਾਨ ਨੂੰ ਅਜਿਹੇ ਸੰਗਠਨ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨੂੰ ਸੰਸਕ੍ਰਿਤੀ ਨਾਲ ਜੋੜੀ ਰੱਖਣਾ ਚਾਹੀਦਾ ਹੈ। ਇਹ ਸੰਗਠਨ ਕਿਸੇ ਵੀ ਤਰਹਾਂ ਦੇ ਰੰਗ ਨਸਲ ਭੇਦ ਭਾਵ ਤੋਂ ਰਹਿਤ ਹੈ ਅਤੇ ਹਮੇਸ਼ਾ ਏਕਆਤਮ ਮਾਨਵਵਾਦ ਦੀ ਗੱਲ ਕਰਦਾ ਹੈ। ਸਾਰੇ ਧਰਮਾਂ ਅਤੇ ਸ੍ਰੇਣੀਆਂ ਨੂੰ ਇਕੱਠੇ ਲੈ ਕੇ ਚੱਲਣਾ ਹੀ ਇਸ ਸੰਗਠਨ ਦਾ ਮੁੱਖ ਟੀਚਾ ਹੈ ਦੇਸ਼ ਦੀ ਸੇਵਾ ਦੇ ਵਿੱਚ ਨੌਜਵਾਨੀ ਨੂੰ ਜੋੜੇ ਰੱਖਣਾ ਵੀ ਇਹ ਸੰਗਠਨ ਦੀ ਵਿਸ਼ੇਸ਼ਤਾ ਹੈ। ਪਿਛਲੇ ਦਿਨੀ ਭਾਰਤ ਦੀ ਕੇਂਦਰ ਸਰਕਾਰ ਨੇ ਸਿੱਕਾ ਤੇ ਟਿਕਟ ਜਾਰੀ ਕਰਕੇ ਭਾਰਤ ਮਾਤਾ ਦੀ ਤਸਵੀਰ ਨੂੰ ਉਸ ਦੇ ਉੱਪਰ ਲਗਾ ਕੇ ਦੇਸ਼ ਨੂੰ ਨਵੀਂ ਸੇਧ ਦੇਣ ਦੀ ਵਧੀਆ ਕੋਸ਼ਿਸ਼ ਕੀਤੀ ਹੈ, ਜਿਸ ਲਈ ਅਸੀਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ।