ਮੁੰਬਈ, 10 ਅਕਤੂਬਰ : (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼)
ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਰਤਨ ਟਾਟਾ ਇਸ ਦੁਨੀਆਂ ਨੂੰ ਆਖਰੀ ਅਲਵਿਦਾ ਦੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤੀ ਵਪਾਰਕ ਇੰਡਸਟਰੀ ਨੂੰ ਪੂਰੇ ਸੰਸਾਰ ਵਿੱਚ ਨਵੀਂ ਦਿਸ਼ਾ ਅਤੇ ਦਸ਼ਾ ਦੇਣ ਰਤਨ ਟਾਟਾ ਸਿਰਫ ਭਾਰਤ ਦੇ ਉਦਯੋਗਪਤੀ ਹੀ ਨਹੀਂ ਸਨ ਸਗੋਂ ਇੱਕ ਮਹਾਨ ਸ਼ਖਸੀਅਤ ਵੀ ਸਨ। ਸਮਾਜਿਕ ਪੱਖੋਂ ਧਾਰਨਾਵਾਂ ਤੇ ਖਰਾ ਉਤਰਣ ਵਾਲੇ ਰਤਨ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਕਿਉਂਕਿ ਟਾਟਾ ਜੀ ਕੁਸ਼ਲ ਅਤੇ ਸਫਲ ਉਦਯੋਗਪਤੀ ਨਾਲ ਮਹਾਨ ਪਰਉਪਕਾਰੀ ਵੀ ਸਨ।
ਭਾਰਤ ਦੇ ਸਭ ਤੋਂ ਵੱਡੇ ਕਾਰੋਬਾਰੀ ਕਾਰੋਬਾਰੀ ਅਤੇ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਦਾ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਰਤਨ ਟਾਟਾ ਨੂੰ ਗੰਭੀਰ ਹਾਲਤ ਵਿੱਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਨਿਊਜ਼ ਚੈਨਲ ‘ਤੇ ਉਨ੍ਹਾਂ ਦੀ ਸਿਹਤ ਵਿਗੜਨ ਦੀ ਜਾਣਕਾਰੀ ਦਿੱਤੀ ਸੀ। ਹਾਲਾਂਕਿ ਉਨ੍ਹਾਂ ਦੀ ਹਾਲਤ ‘ਚ ਸੁਧਾਰ ਦੀ ਖ਼ਬਰ ਵੀ ਸਾਹਮਣੇ ਆਈ ਸੀ ਪਰ ਹੁਣ ਰਤਨ ਨਵਲ ਟਾਟਾ ਦੇ ਦੇਹਾਂਤ ਦੀ ਖ਼ਬਰ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਦੇ ਰਹੇ ਹਨ।
ਵਰਨਣਯੋਗ ਹੈ ਕਿ ਟਾਟਾ 2012 ਤੱਕ ਟਾਟਾ ਗਰੁੱਪ ਦੇ ਮੁਖੀ ਸਨ। ਉਨ੍ਹਾਂ ਦੀ ਅਗਵਾਈ ‘ਚ ਉਨ੍ਹਾਂ ਨੇ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ ਨੂੰ ਨੰਬਰ ਇੱਕ ਲਿਆਂਦਾ ਸੀ।
ਆਮ ਲੋਕਾਂ ਦੇ ਕਾਰ ਹੋਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਇੱਕ ਲੱਖ ਵਾਲੀ ਟਾਟਾ ਨੈਨੋ ਨੂੰ ਲਾਂਚ ਕੀਤਾ ਸੀ।
