ਫਰੀਦਕੋਟ 30 ਅਕਤੂਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਭਾਰਤ ਵਿਕਾਸ ਪਰਿਸ਼ਦ ਫਰੀਦਕੋਟ ਨੇ ਪਰਿਸ਼ਦ ਦੀ ਪਰੰਪਰਾ ਮੁਤਾਬਕ ਰਾਸ਼ਟਰੀ ਸਮੂਹ ਗਾਨ ਪ੍ਰਤੀ ਯੋਗਤਾ ਦਾ ਆਯੋਜਨ ,ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆ, ਚੇਅਰਮੈਨ ਪ੍ਰੋਜੈਕਟ ਪ੍ਰਿੰਸੀਪਲ ਵਿਨੋਦ ਕੁਮਾਰ ਸਿੰਗਲਾ, ਸਟੇਟ ਪ੍ਰੀਸ਼ਦ ਦੇ ਸਰਪ੍ਰਸਤ ਐਡਵੋਕੇਟ ਰਾਜ ਕੁਮਾਰ ਗੁਪਤਾ ਅਤੇ ਬਰਾਂਚ ਸ੍ਰਪਰਸਤ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਅਤੇ ਐਮ.ਜੀ.ਐਮ ਸਕੂਲ ਦੇ ਪ੍ਰਿੰਸੀਪਲ ਕੁਮਾਰ ਜਗਦੇਵ ਬਰਾੜ ਦੀ ਅਗਵਾਈ ਹੇਠ ਕੀਤਾ।
ਪ੍ਰਤੀਯੋਗਤਾ ਦੀ ਸ਼ੁਰੂਆਤ ਤੇ ਹਾਜ਼ਰ ਪਰਿਸ਼ਦ ਮੈਂਬਰਾਂ ਨੇ ਭਾਰਤ ਮਾਤਾ ਦੀ ਫੋਟੋ ਅੱਗੇ ਜੋਤੀ ਪਰਜਵਲਤ ਕਰਕੇ ਅਤੇ ਬੰਦੇ ਮਾਤਰਮ ਦਾ ਗੁਣ ਗਾਨ ਤੀਰਥ ਵਰਮਾ, ਸਟੇਟ ਐਡਵਾਈਜ਼ਰ ਮੀਨਾ ਵਰਮਾ, ਮੀਨਾਕਸ਼ੀ ਗਰਗ ਅਤੇ ਮੰਜੂ ਸੁਖੀਜਾ ਨੇ ਕੀਤਾ।
ਪ੍ਰਤੀਯੋਗਤਾ ਲਈ ਵੱਖ ਵੱਖ ਸਕੂਲਾਂ ਤੋਂ ਆਈਆਂ ਟੀਮਾਂ ਨੂੰ ਨਦੀਆਂ ਦੇ ਨਾਮ ਦੇ ਕੇ ਮੁਕਾਬਲੇ ਲਈ ਟੋਸ ਕਰਵਾਇਆ। ਟੀਮਾਂ ਵੱਲੋਂ ਹਿੰਦੀ ਅਤੇ ਸੰਸਕ੍ਰਿਤ ਦੇ ਗੀਤਾਂ ਦੀ ਪ੍ਰਫਾਰਮੇਂਸ ਪਰਿਸ਼ਦ ਦੀ ਕਿਤਾਬ ” ਚੇਤਨਾ ਕੇ ਸਵਰ” ਵਿੱਚੋਂ ਚੁਣੇ ਗਏ ਸਨ।
ਪਰਿਸ਼ਦ ਦੇ ਆਰਗਨਾਈਜਿੰਗ ਸਕੱਤਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਦਿਆ ਹੋਇਆ ਪ੍ਰਤੀਯੋਗਤਾ ਦੇ ਨਿਯਮਾਂ ਸਬੰਧੀ ਵੇਰਵੇ ਸਹਿਤ ਦੱਸਿਆ।
ਬਰਾਂਚ ਦੇ ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਜੀ ਨੇ ਆਏ ਹੋਏ ਮੈਂਬਰਾਂ ਨੂੰ ਜੀ ਆਇਆ ਕਹਿੰਦੇ ਹੋਇਆ ਮੁਕਾਬਲੇ ਵਿੱਚ ਭਾਗ ਲੈਣ ਆਈਆਂ ਟੀਮਾਂ ਦੀ ਨੂੰ ਅਸ਼ੀਰਵਾਦ ਵੀ ਦਿੱਤਾ।
ਇਸ ਮੁਕਾਬਲੇ ਦਾ ਨਿਰਪੱਖ ਨਤੀਜਾ ਦੇਣ ਲਈ ਬਹੁਤ ਹੀ ਤਜਰਬੇਕਾਰ , ਸੰਗੀਤ ਤੋਂ ਜਾਣੂ ,ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦੇ ਮਾਹਿਰ ਰਿਟਾਇਰਡ ਪ੍ਰੋਫੈਸਰ ਨਿਰਮਲ ਕੌਸ਼ਿਕ , ਸਰਕਾਰੀ ਹਾਈ ਸਕੂਲ ਭਾਈ ਭਗਤਾ ਦੇ ਮਿਊਜਿਕ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਬਰਜਿੰਦਰਾ ਕਾਲਜ ਦੇ ਮਿਊਜਿਕ ਲੈਕਚਰਾਰ ਅਨਿਲ ਗੁਪਤਾ ਦੀ ਚੋਣ ਕੀਤੀ ਗਈ।
ਮੁਕਾਬਲੇ ਲਈ ਗੰਗਾ ਜਮੁਨਾ ਅਤੇ ਸਰਸਵਤੀ ਟੀਮਾਂ ਨੇ ਬਹੁਤ ਹੀ ਵਧੀਆ ਸ਼ਾਨਦਾਰ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਦਾ ਗੀਤ ਗਾਉਂਦਿਆਂ ਹੋਇਆਂ ਪੰਜਾਬੀ ਦਾ ਵੀ ਗੀਤ ਪੇਸ਼ ਕੀਤਾ।
ਪ੍ਰੋਫੈਸਰ ਐਨ. ਕੇ. ਗੁਪਤਾ ਵੱਲੋਂ ਪ੍ਰੀਸ਼ਦ ਦੀ ਜਾਣਕਾਰੀ ਦਿੰਦਿਆਂ ਬੱਚਿਆਂ ਨੂੰ ਰਾਸ਼ਟਰੀ ਸਮੂਹ ਗਾਨ ਮੁਕਾਬਲੇ ਵਿਚ ਭਾਗ ਲੈਣ ਲਈ ਆਈਆਂ ਟੀਮਾਂ ਨੂੰ ਵਧਾਈਆਂ ਵੀ ਦਿੱਤੀਆਂ।
ਮੁਕਾਬਲੇ ਦੀ ਚੋਣ ਸਬੰਧੀ ਜੱਜ ਦੀ ਭੂਮਿਕਾ ਨਿਭਾਅ ਰਹੇ ਪ੍ਰੋਫੈਸਰ ਨਿਰਮਲ ਕੌਸ਼ਿਕ , ਗੁਰਪ੍ਰੀਤ ਸਿੰਘ ਅਤੇ ਅਨਿਲ ਗੁਪਤਾ ਨੇ ਵੀ ਬੱਚਿਆਂ ਦੀ ਪੇਸ਼ਕਾਰੀ ਦੇਖ ਕੇ ਕਿਹਾ ਕਿ ਬੱਚਿਆਂ ਵੱਲੋਂ ਮੁਕਾਬਲੇ ਲਈ ਬਹੁਤ ਵਧੀਆ ਤਿਆਰੀ ਕੀਤੀ ਹੋਈ ਹੈ ਅਤੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ।
ਪ੍ਰਿੰਸੀਪਲ ਐਮ ਜੀ ਐਮ ਸਕੂਲ ਅਤੇ ਸਾਹਿਤਕਾਰ ਕੁਮਾਰ ਜਗਦੇਵ ਬਰਾੜ ਨੇ ਪਰੀਸ਼ਦ ਦੇ ਇਸ ਉਪਰਾਲੇ ਦੀ ਪ੍ਰਸ਼ੰਸ਼ਾ ਕਰਦਿਆਂ ਹੋਇਆ ਬੱਚਿਆਂ ਨੂੰ ਆਸ਼ੀਰਵਾਦ ਲਫਜ਼ ਵੀ ਕਹੇ।
ਇਸ ਮੁਕਾਬਲੇ ਦੀ ਤਿਆਰੀ ਅਤੇ ਪ੍ਰਬੰਧਾਂ ਲਈ ਪਰਿਸ਼ਦ ਸਕੱਤਰ ਹਿੰਮਤ ਬਾਂਸਲ, ਖਜਾਨਚੀ ਨਵੀਨ ਰਾਬੜਾ , ਬਲਜੀਤ ਸਿੰਘ ਬਿੰਦਰਾ ਅਤੇ ਸਰਪ੍ਰਸਤ ਯੋਗੇਸ਼ ਗਰਗ ਵੱਲੋਂ ਵਿਸ਼ੇਸ਼ ਭੂਮਿਕਾ ਨਿਭਾਈ ਗਈ।
ਮੁਕਾਬਲੇ ਦੇ ਨਤੀਜੇ ਅਨੁਸਾਰ ਦਸ਼ਮੇਸ਼ ਪਬਲਿਕ ਸਕੂਲ ਦੀ ਟੀਮ ਪਹਿਲੇ ਨੰਬਰ ਤੇ, ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਦੂਜੇ ਨੰਬਰ ਤੇ, ਅਤੇ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਤੀਜੇ ਨੰਬਰ ਤੇ ਰਹੀ।
ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਉਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਜੱਜ ਸਾਹਿਬਾਨ ਨੂੰ ਵੀ ਸ਼ਾਨਦਾਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ।
ਪਰਿਸ਼ਦ ਪ੍ਰਧਾਨ ਰਾਕੇਸ਼ ਕਟਾਰੀਆ ਵੱਲੋਂ ਆਏ ਹੋਏ ਸਾਰੇ ਬੱਚਿਆਂ ਨੂੰ ਪਰੀਸ਼ਦ ਮੈਂਬਰਾਂ ਨੂੰ ਅਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਪਹਿਲੇ, ਦੂਜੇ ਅਤੇ ਤੀਜੇ ਨੰਬਰ ਤੇ ਆਉਣ ਤੇ ਵਧਾਈਆਂ ਦਿੱਤੀਆਂ।
ਇਸ ਮੁਕਾਬਲੇ ਦੀ ਰੌਣਕ ਵਧਾਉਣ ਲਈ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਸ਼ਰਮਾ, ਦਿਨੇਸ਼ ਮਖੀਜਾ, ਵਿਜੇ ਕੁਮਾਰ ਸਿੰਗਲਾ, ਰਾਜੇਸ਼ ਸਖੀਜਾ, ਗਰੀਸ ਸਖੀਜਾ, ਡਾਕਟਰ ਬਲਜੀਤ ਕੁਮਾਰ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰ ਅਤੇ ਐਮ ਜੀ ਐਮ ਸਕੂਲ ਦੇ ਬੱਚਿਆਂ ਨੇ ਭਾਗ ਲਿਆ।

