ਕਿਹਾ – ਨੌਜਵਾਨ ਵੱਧ ਚੜ੍ਹਕੇ ਖੂਨ ਦਾਨ ਕਰਕੇ ਲੋੜਵੰਦ ਲੋਕਾਂ ਦੀ ਜਾਨ ਬਚਾਉਣ ਲਈ ਸਹਿਯੋਗ ਕਰਨ
ਫਗਵਾੜਾ 12 ਅਗਸਤ (ਸੂਦ ਵਿਰਕ/ਵਰਲਡ ਪੰਜਾਬੀ ਟਾਈਮਜ਼)
ਸੂਫ਼ੀਆਨਾ ਦਰਗਾਹ ਪ੍ਰਬੰਧਕ ਕਮੇਟੀ (ਰਜਿ)ਪੰਜਾਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਮਈਆ ਭਗਵਾਨ ਜੀ ਫਿਲੌਰ ਵਾਲਿਆਂ ਦੀ ਯਾਦ ਨੂੰ ਸਮਰਪਿਤ ਛੇਵਾਂ ਖੂਨ ਦਾਨ ਕੈਂਪ 1 ਤੇ 2 ਸਤੰਬਰ ਦਿਨ ਐਤਵਾਰ ਤੇ ਸੋਮਵਾਰ ਨੂੰ ਉਹਨਾਂ ਦੇ 51ਵੇਂ ਸਲਾਨਾ ਜੋੜ ਮੇਲੇ ਦੋਰਾਨ ਫਿਲੌਰ ਦਰਬਾਰ ਵਿਖੇ ਲਗਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ ਸਾਈਂ ਪੱਪਲ ਸ਼ਾਹ ਭਰੋ ਮਜਾਰਾ ਅਤੇ ਮੁੱਖ ਖਜਾਨਚੀ ਤੇ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਸ਼ੰਭੂ ਰਾਮ ਜੀ ਨੇ ਦੱਸਿਆ ਕਿ ਕਮੇਟੀ ਵੱਲੋਂ ਵੱਖ ਵੱਖ ਸਮੇਂ ਸਮਾਜ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਤੇ ਹਰ ਸਾਲ ਖੂਨ ਦਾਨ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਪਰ ਇਸ ਵਾਰ ਇਹ ਕੈਂਪ ਦੋ ਦਿਨਾਂ ਹੋਵੇਗਾ। ਸਮੂਹ ਨੌਜਵਾਨ ਲੜਕੇ ਲੜਕੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹਕੇ ਆਉਣ ਤੇ ਖੂਨ ਦਾਨ ਕਰਕੇ ਲੋੜਵੰਦ ਲੋਕਾਂ ਦੀ ਜਾਨ ਬਚਾਉਣ ਲਈ ਸਹਿਯੋਗ ਕਰਨ। ਚੇਅਰਮੈਨ ਬਾਬਾ ਮਨਜੀਤ ਸਾਬਰੀ ਜੀ ਨੇ ਦੱਸਿਆ ਕਿ ਖੂਨ ਦਾਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਸਰਟੀਫਿਕੇਟ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਾਈਂ ਅਵਿਨਾਸ਼ ਸ਼ਾਹ, ਸਾਈਂ ਕੁਲਰਾਜ ਮੁਹੰਮਦ, ਸਾਈਂ ਸੋਮੇ ਸ਼ਾਹ, ਸਾਈਂ ਰਮੇਸ਼ ਅਲੀ ਸਾਬਰੀ,ਸਾਈਂ ਜਸਵੀਰ ਦਾਸ ਸਾਬਰੀ, ਸਾਈਂ ਕਾਲੇ ਸ਼ਾਹ, ਡਾ,ਧਲਵਿੰਦਰ ਰਾਜ, ਬਾਬਾ ਲਾਲ ਚੰਦ, ਸਾਈਂ ਬਿੱਲੇ ਸ਼ਾਹ, ਬਾਬਾ ਪਾਨੀ ਸ਼ਾਹ, ਬੀਬੀ ਪਿਆਰੀ ਜੀ, ਬੀਬੀ ਰਣਜੀਤ ਕੌਰ, ਬੀਬੀ ਤਾਰਾ ਰਾਣੀ, ਬੀਬੀ ਮਨਜੀਤ ਕੌਰ, ਬੀਬੀ ਵਿੱਦਿਆ,ਬਾਬਾ ਬਿੰਦਰ ਸ਼ਾਹ, ਬੀਬੀ ਰਾਧਾ ਅਤੇ ਬਾਬਾ ਪਾਲੀ ਆਦਿ ਫ਼ਕੀਰ ਹਾਜ਼ਰ ਸਨ।