ਪਿਛਲੇ 6 ਸਾਲਾਂ ਤੋਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਹੀ ਹਨ ਮੱਕੜ : ਬੰਟੀ/ਟਿੰਕੂ
ਕੋਟਕਪੂਰਾ, 24 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਜਨਰਲ ਇਜਲਾਸ ਮੌਕੇ ਮਨਤਾਰ ਸਿੰਘ ਮੱਕੜ ਨੂੰ ਲਗਾਤਾਰ 19ਵੀਂ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸ ਤੋਂ ਇਲਾਵਾ ਸ੍ਰ ਮੱਕੜ ਪਿਛਲੇ 6 ਸਾਲਾਂ ਤੋਂ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਵੀ ਹਨ। ਰੈਡੀਮੇਡ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਪਹਿਲਾਂ ਜਥੇਬੰਦੀ ਦੇ ਸਫਲਤਾਪੂਰਵਕ 18 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕੇਕ ਕੱਟਿਆ ਅਤੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ। ਸ੍ਰ ਮੱਕੜ ਨੇ ਲਗਾਤਾਰਤਾ ਰਾਹੀਂ ਇਹ ਸਾਬਿਤ ਕਰਕੇ ਦਿਖਾਇਆ ਹੈ ਕਿ ਜੇਕਰ ਤੁਸੀਂ ਬਿਨਾ ਸਵਾਰਥ ਦੇ ਆਮ ਲੋਕਾਂ ਦੀ ਸਹਾਇਤਾ ਕਰੋਗੇ ਤਾਂ ਲੋਕ ਵੀ ਤੁਹਾਡੇ ਬਦਲਾਅ ਦੀ ਸੋਚ ਨਹੀਂ ਰੱਖਣਗੇ। ਆਪਣੇ ਸੰਬੋਧਨ ਦੌਰਾਨ ਮਨਤਾਰ ਸਿੰਘ ਮੱਕੜ ਨੇ ਆਖਿਆ ਕਿ ਉਹ ਆਪਣੀ ਜਿੰਮੇਵਾਰੀ ਪਹਿਲਾਂ ਵਾਂਗ ਤਨਦੇਹੀ ਨਾਲ ਨਿਭਾਉਣਗੇ। ਉਹਨਾ ਜਥੇਬੰਦੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਪਾਰਦਰਸ਼ਤਾ ਨਾਲ ਟੈਕਸ ਭਰ ਕੇ ਸਰਕਾਰ ਦੇ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਖਜਾਨਾ ਵਧਾ ਕੇ ਆਪਣੇ ਸੂਬੇ ਨੂੰ ਹੋਰ ਖੁਸ਼ਹਾਲ ਬਣਾਉ। ਸਟੇਜ ਸੰਚਾਲਕ ਸ਼ਕਤੀ ਅਹੂਜਾ ਮੁਤਾਬਿਕ ਇਸ ਮੌਕੇ ਸਰੀ (ਕੈਨੇਡਾ) ਤੋਂ ਆਏ ਮਸ਼ਹੂਰ ਫਨਕਾਰ ਰਾਜਾ ਰਣਜੋਧ ਸਿੰਘ ਨੇ ਆਪਣੀ ਗਾਇਕੀ ਨਾਲ ਸਭ ਨੂੰ ਕੀਲ ਕੇ ਰੱਖ ਦਿੱਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਲਵਲੀ, ਜੀਤੂ, ਬੰਟੀ, ਰਾਜ, ਵਿਜੈ, ਟਿੰਕੂ, ਨੰਦੂ, ਮਨੀਸ਼, ਗਿਆਨ, ਮਨੋਜ, ਨੰਨਾ, ਬੱਬੂ, ਚੀਨੂੰ, ਮਨੀ, ਜਤਿੰਦਰ, ਹੇਮੰਤ, ਮਨੋਜ, ਸ਼ੈਲੀ, ਪਰਮਿੰਦਰ, ਸਲੋਨੀ, ਓਮੀ, ਬੋਬੀ, ਮੌਂਟੀ ਆਦਿ ਨੇ ਵੀ ਸੰਬੋਧਨ ਕੀਤਾ।