ਕੋਟਕਪੂਰਾ, 5 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਜੈਤੋ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਲੋੜਵੰਦ ਅਤੇ ਅੰਗਹੀਣਾਂ ਦੀ ਸਹਾਇਤਾ ਲਈ ਕੈਂਪ ਲਾ ਕੇ ਲੱਖਾਂ ਰੁਪਏ ਦਾ ਸਮਾਨ ਕੇਂਦਰ ਸਰਕਾਰ ਦੇ ਸਮਾਜਿਕ ਅਤੇ ਨਿਆ ਮੰਤਰਾਲਾ ਤੋਂ ਲਿਆ ਕੇ ਸਹਾਇਤਾ ਕੀਤੀ ਗਈ। ਇਸ ਸਮੇਂ ਅੱਜ ਜਸਪਾਲ ਸਿੰਘ ਪੰਜਗਰਾਈ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਘਣੀਏਵਾਲਾ, ਜੀਵਨਵਾਲਾ, ਔਲਖ, ਪੰਜਗਰਾਈ, ਸਿਵੀਆਂ, ਡੋਡ, ਢਿੱਲਵਾਂ ਕਲਾਂ, ਕੋਠੇ ਦਰਜੀਆਂ ਦੇ ਵੱਖ-ਵੱਖ ਲੋੜਵੰਦਾਂ ਨੂੰ ਵੀਲ ਚੇਅਰ ਅਤੇ ਕੰਨਾਂ ਵਾਲੀਆਂ ਮਸ਼ੀਨਾਂ ਤੋਂ ਇਲਾਵਾ ਖੁੰਡੀਆਂ ਗੋਡੇ ਅਤੇ ਬੈਲਟਾਂ ਵੰਡੀਆਂ ਗਈਆਂ। ਉਹਨਾਂ ਕਿਹਾ ਕਿ ਹਮੇਸ਼ਾ ਜੀਵਨ ਦੇ ਪਿਛਲੇ 30 ਸਾਲਾਂ ਵਿੱਚ ਸਮਾਜ ਸੇਵਾ ਦੀ ਭਲਾਈ ਲਈ ਕੀਤੇ ਕੰਮਾਂ ਵਿੱਚ ਮਨ ਨੂੰ ਸ਼ਾਂਤੀ ਅਤੇ ਮਾਨ ਮਹਿਸੂਸ ਹੁੰਦਾ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਜ਼ਿੰਦਗੀ ਦੇ ਹਰ ਪਲ ਵਿੱਚ ਪਾਰਟੀ ਵਜ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਲਈ ਹਰ ਸੰਭਵ ਲੋਕਾਂ ਦੀ ਮੱਦਦ ਲਈ ਤਿਆਰ ਰਹਾਂਗਾ। ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ ਜੈਤੋ ਦੇ ਹਰ ਵਰਕਰ ਅਤੇ ਇਨਸਾਨ ਲਈ ਮੈਂ ਤਿਆਰ ਹਾਂ। ਉਹਨਾਂ ਕਿਹਾ ਕਿ ਸਮਾਜ ਵਿੱਚ ਬਹੁਤ ਸਾਰੇ ਲੋਕ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵਿਤਕਰੇਬਾਜ਼ੀ ਅਤੇ ਜਾਤੀਵਾਦ ਦੇਖਣ ਨੂੰ ਮਿਲਦਾ ਹੈ ਪਰ ਅਸੀਂ ਆਪਣੇ ਟਰਸਟ ਵੱਲੋਂ ਸਿਰਫ ਲੋੜਵੰਦ ਇਨਸਾਨ ਦੀ ਸਹਾਇਤਾ ਲਈ ਪਹਿਲ ਕਰਦੇ ਹਨ। ਇਹ ਸਮੇਂ ਉਹਨਾਂ ਨਾਲ ਸੁਰਜੀਤ ਸਿੰਘ, ਬਰਾੜ ਹਰਚੰਦ ਸਿੰਘ ਪੰਚਾਇਤ ਮੈਂਬਰ, ਜਸਵਿੰਦਰ ਸਿੰਘ ਬਰਾੜ, ਸ਼ੁਭਦੀਪ ਕੌਰ ਕੋਠੇ ਹਜੂਰਾ ਸਿੰਘ, ਸਰਬਜੀਤ ਕੌਰ ਕੋਠੇ ਦਰਜੀਆਂ, ਵਕੀਲ ਸਿੰਘ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਮੰਡਲ ਪ੍ਰਧਾਨ ਨਸੀਬ ਸਿੰਘ ਔਲਖ, ਡਾ. ਬਲਵਿੰਦਰ ਸਿੰਘ ਬਰਗਾੜੀ, ਗੁਰਮੇਲ ਸਿੰਘ ਚਾਹਲ, ਰਮਨਦੀਪ ਕੌਰ ਰੋਮਾਣਾ ਆਦਿ ਵੀ ਹਾਜਰ ਸਨ।