ਘੱਲ ਕਲਾਂ 11 ਅਗਸਤ (ਵਰਲਡ ਪੰਜਾਬੀ ਟਾਈਮਜ਼)
ਹਾਲ ਹੀ ਵਿੱਚ ਲਾਭ ਹੀਰਾ ਤੇ ਉੱਘੇ ਕਲਾਕਾਰ ਕਰਨ ਭਿੰਡਰ ਦਾ ਨਵਾਂ ਗੀਤ “ਮਰਦਾਂ ਦੀ ਯਾਰੀ” ਰਿਲੀਜ਼ ਹੋਇਆਂ ਹੈ ਜਿਸਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆਂ ਜਾ ਰਿਹਾ ਹੈ। ਗੱਲਬਾਤ ਦੌਰਾਨ ਕਰਨ ਭਿੰਡਰ ਤੇ ਲਾਭ ਹੀਰਾ ਨੇ ਦੱਸਿਆ ਕਿ ਗੀਤ ਨੂੰ ਗਾਉਣ ਲਈ ਜਿੰਨਾਂ ਅਨੰਦ ਉਹਨਾਂ ਨੂੰ ਆਇਆ ਹੈ ਉਹਨੇ ਹੀ ਅਨੰਦ ਨਾਲ ਸਰੋਤਿਆਂ ਵੱਲੋਂ ਸੁਣਿਆ ਜਾ ਰਿਹਾ ਹੈ। ਲਾਭ ਹੀਰਾ ਨੇ ਗੀਤ ਦੀ ਤਾਰੀਫ਼ ਵਿੱਚ ਕਿਹਾ ਕਿ ਜਦੋਂ ਉਸਨੇ ਕਰਨ ਭਿੰਡਰ ਦੀ ਅਵਾਜ਼ ਵਿੱਚ “ਮਰਦਾਂ ਦੀ ਯਾਰੀ” ਪਹਿਲੀ ਵਾਰ ਸੁਣਿਆ ਸੀ ਤਾਂ ਉਸਨੇ ਕਲੈਬ ਲਈ ਝੱਟ ਹਾਂ ਕਰ ਦਿੱਤੀ ਸੀ ਲਾਭ ਹੀਰਾ ਨੇ ਕਿਹਾ ਕਿ ਉਹਨਾਂ ਦਾ ਆਸ਼ੀਰਵਾਦ ਹਮੇਸ਼ਾ ਕਰਨ ਭਿੰਡਰ ਨਾਲ ਰਹੇਗਾ ਉਹਨਾਂ ਕਿਹਾ ਕਿ ਮੈਂ ਅਜਿਹੇ ਸੁਰੀਲੇ ਫ਼ਨਕਾਰਾਂ ਦੀ ਹਮੇਸ਼ਾ ਕਦਰ ਕਰਦਾ ਹਾਂ। ਕਰਨ ਭਿੰਡਰ ਨੇ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਸ਼ੌਕ ਸੀ ਕਿ ਉਸਤਾਦ ਲਾਭ ਹੀਰਾ ਨਾਲ ਉਸਨੂੰ ਗਾਉਣ ਦਾ ਮੌਕਾ ਮਿਲੇ ਜੋ ਇਸ ਗੀਤ ਰਾਹੀਂ ਉਸਦਾ ਇਹ ਸੁਪਨਾ ਪੂਰਾ ਹੋ ਗਿਆ ਹੈ। ਕਰਨ ਭਿੰਡਰ ਨੇ ਦੱਸਿਆ ਕਿ ਗੀਤ ਨੂੰ ਕਲਮਬੰਦ ਕਾਸ਼ ਵੱਲੋਂ ਕੀਤਾ ਗਿਆ ਹੈ ਤੇ ਗੀਤ ਦਾ ਮਿਊਜ਼ਿਕ ਪੰਕਜ਼ ਅਹੂਜਾ ਵੱਲੋਂ ਕੀਤਾ ਗਿਆ ਹੈ ਤੇ ਗੀਤ ਦਾ ਫਿਲਮਾਂਕਣ ਇੱਕਜੋਤ ਨੇ ਕੀਤਾ ਹੈ ਤੇ ਓਥੇ ਹੀ ਡਿੱਥ ਰੋ ਕੰਪਨੀ ਨੇ ਗੀਤ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਰਿਲੀਜ਼ ਕੀਤਾ ਹੈ। ਕਰਨ ਭਿੰਡਰ ਨੇ ਕਿਹਾ ਕਿ ਮੈਂ ਸਾਰੀ ਟੀਮ ਦਾ ਹਮੇਸ਼ਾ ਰਿਣੀ ਰਹਾਂਗਾ।