ਚੰਡੀਗੜ੍ਹ ,28 ਅਗਸਤ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਅਜ਼ਾਦੀ ਦਿਵਸ ਨੂੰ ਸਮਰਪਿਤ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਉੱਘੇ ਸਿੱਖ ਇਤਿਹਾਸਕਾਰ ਅਤੇ ਵਿਦਵਾਨ, ਦਿਲਗੀਰ ਮਹਾਕੋਸ਼ ਦੇ ਰਚੇਤਾ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਬਤੌਰ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕੀਤੀ। ਸਭਾ ਦੀ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਨੇ ਮੋਹ ਭਿੱਜੇ ਸ਼ਬਦਾਂ ਨਾਲ ਸਭ ਦਾ ਸਵਾਗਤ ਕੀਤਾ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਮੀਤ ਪ੍ਰਧਾਨ ਅਤੇ ਗੀਤਕਾਰ ਮੀਤਾ ਖੰਨਾ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਗੀਤ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗ਼ਾਜ਼ ਕੀਤਾ । ਮੁੱਖ ਮਹਿਮਾਨ ਨੇ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਆਪਣੀ ਇੱਕ ਕਵਿਤਾ ਨਾਲ ਸਮਾਗਮ ਵਿੱਚ ਹਾਜ਼ਰੀ ਲਗਵਾਈ। ਲਹਿੰਦੇ ਅਤੇ ਚੜਦੇ ਪੰਜਾਬ ਦੇ ਕਵੀਆਂ ਨੇ ਹਿੰਦੀ, ਪੰਜਾਬੀ ਅਤੇ ਉਰਦੂ ਭਾਸ਼ਾ ਵਿੱਚ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ। ਹਾਜ਼ਰ ਕਵੀਆਂ ਵਿੱਚ ਡਾ. ਅਬਦੁਲ ਰਜ਼ਾਕ ਸ਼ਾਹਿਦ, ਮਕਸੂਦ ਚੌਧਰੀ , ਡਾ. ਗੁਰਮਿੰਦਰ ਸਿੱਧੂ, ਅਮਨਬੀਰ ਸਿੰਘ ਧਾਮੀ, ਸ. ਕਰਮਜੀਤ ਸਿੰਘ ਨੂਰ, ਹਾਮਿਦ ਹਮੀਦੀ, ਆਸ਼ਾ ਸ਼ਰਮਾ, ਗੁਰਚਰਨ ਸਿੰਘ ਜੋਗੀ, ਅੰਜਨਾ ਮੈਨਨ, ਸ਼ਿਵਦੱਤ, ਰਮਨਦੀਪ ਕੌਰ, ਪਰਵੀਨ ਕੌਰ ਸਿੱਧੂ, ਜਸਪ੍ਰੀਤ ਕੌਰ ਬੱਬੂ, ਡਾ.ਰਵਿੰਦਰ ਕੌਰ ਭਾਟੀਆ, ਮੀਤਾ ਖੰਨਾ , ਅੰਜੂ ਬਾਲਾ, ਰਾਜਬੀਰ ਕੌਰ ਗਰੇਵਾਲ ਅਤੇ ਅੰਜੂ ਅਮਨਦੀਪ ਗਰੋਵਰ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਅਖ਼ੀਰ ਵਿੱਚ ਸਭਾ ਦੀ ਪ੍ਰਧਾਨ ਅਤੇ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਵੱਲੋਂ ਸਾਰੇ ਹੀ ਹਾਜ਼ਰੀਨ ਕਵੀਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਮੀਤਾ ਖੰਨਾ ਅਤੇ ਅੰਜੂ ਬਾਲਾ ਵੱਲੋਂ ਬਾਖੂਬੀ ਨਿਭਾਇਆ ਗਿਆ। ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦੇ ਹੋਏ ਸੰਪਨ ਹੋਇਆ।