ਚੰਡੀਗੜ੍ਹ , 27 ਸੰਤਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਮਹਿਕਦੇ ਅਲਫਾਜ਼ ਸਾਹਿਤ ਸਭਾ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸ਼੍ਰੋਮਣੀ ਸਾਹਿਤਕਾਰਾ ਮਨਜੀਤ ਇੰਦਰਾ ਨੇ ਬਤੌਰ ਮੁੱਖ ਮਹਿਮਾਨ ਸਮਾਗਮ ਵਿੱਚ ਸ਼ਿਰਕਤ ਕੀਤੀ। ਸਭਾ ਦੀ ਸੰਸਥਾਪਕ ਡਾ. ਰਵਿੰਦਰ ਕੌਰ ਭਾਟੀਆ ਨੇ ਮੋਹ ਭਿੱਜੇ ਸ਼ਬਦਾਂ ਨਾਲ ਸਭ ਦਾ ਸਵਾਗਤ ਕੀਤਾ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਸਭਾ ਦੀ ਸਰਪ੍ਰਸਤ ਡਾ. ਗੁਰਚਰਨ ਕੌਰ ਕੋਚਰ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਹੀ ਅਧਿਆਪਕ ਕਵਿਤਰੀਆਂ ਨੂੰ ਅਧਿਆਪਕ ਦਿਵਸ ਦੀ ਬਹੁਤ ਬਹੁਤ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਅਧਿਆਪਕ ਜਿੰਦਗੀ ਵਿੱਚ ਬੱਚਿਆਂ ਲਈ ਰਾਹ ਦਸੇਰਾ ਤੇ ਚਾਨਣ ਮੁਨਾਰਾ ਹੁੰਦੇ ਹਨ ਤੇ ਅਧਿਆਪਕਾਂ ਨੂੰ ਆਪਣੀ ਜਿੰਮੇਦਾਰੀ ਬਹੁਤ ਵਧੀਆ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਹਮੇਸ਼ਾ ਹੀ ਸਿੱਖਿਆ ਅਤੇ ਗਿਆਨ ਦੀ ਜੋਤ ਜਲਾਏ ਰੱਖਣੀ ਚਾਹੀਦੀ ਹੈ। ਸਭਾ ਦੀ ਮੀਤ ਪ੍ਰਧਾਨ ਅਤੇ ਗੀਤਕਾਰਾ ਮੀਤਾ ਖੰਨਾ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਗੀਤ ਸੁਣਾ ਕੇ ਨਾਮ ਤੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ। ਹਾਜ਼ਰ ਕਵੀਆਂ ਵਿੱਚ ਡਾ. ਆਚਲ ਅਰੋੜਾ, ਡਾ ਅਮਨਪ੍ਰੀਤ ਕੌਰ ਕੰਗ , ਅਮਨ ਸੂਫੀ, ਨਾਮਵਰ ਗਜ਼ਲਗੋ ਮੀਨਾ ਮਹਿਰੋਕ, ਡਾ. ਸਤਿੰਦਰਜੀਤ ਕੌਰ ਬੁੱਟਰ, ਕੈਲਾਸ਼ ਠਾਕੁਰ, ਨੀਤੂ ਮਹੇਸ਼ਵਰੀ, ਡਾ .ਭੁਪਿੰਦਰ ਕੌਰ, ਪਰਵੀਨ ਕੌਰ ਸਿੱਧੂ , ਸੁਰਜੀਤ ਕੌਰ ਭੋਗਪੁਰ ਕੁਲਵਿੰਦਰ ਕੌਰ ਨੰਗਲ, ਅੰਜੂ ਵੀ ਰੱਤੀ, ਸਤਿੰਦਰ ਕੌਰ, ਮਨਦੀਪ ਕੌਰ ਭਦੌੜ ,ਸਰਬਜੀਤ ਕੌਰ ਹਾਜੀਪੁਰ, ਰਾਜਬੀਰ ਕੌਰ ਗਰੇਵਾਲ, ਜਸਵਿੰਦਰ ਕੌਰ ਅੰਮ੍ਰਿਤਸਰ, ਸੁਖਜੀਤ ਕੌਰ, ਡਾ. ਗੁਰਚਰਨ ਕੌਰ , ਮੀਤਾ ਖੰਨਾ ,ਅੰਜੂ ਅਮਨਦੀਪ ਗਰੋਵਰ ਅਤੇ ਰਵਿੰਦਰ ਕੌਰ ਭਾਟੀਆ ਆਦਿ ਨੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਮੀਤਾ ਖੰਨਾ ਅਤੇ ਮਨਦੀਪ ਕੌਰ ਭਦੌੜ ਨੇ ਬਾਖੂਬੀ ਮੰਚ ਸੰਚਾਲਨ ਕੀਤਾ ਅਤੇ ਸਾਰਿਆਂ ਤੋਂ ਵਾਹ ਵਾਹ ਖੱਟੀ। ਅਖੀਰ ਵਿੱਚ ਸਭਾ ਦੀ ਪ੍ਰਧਾਨ ਡਾ. ਰਵਿੰਦਰ ਕੌਰ ਭਾਟੀਆ ਅਤੇ ਮੀਤ ਪ੍ਰਧਾਨ ਮੀਤਾ ਖੰਨਾ ਨੇ ਆਏ ਹੋਏ ਸਾਰੇ ਅਧਿਆਪਕਜਨ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਵਿੱਚ ਸ਼ਾਮਿਲ ਸਾਰੇ ਹੀ ਅਧਿਆਪਕ ਕਵਿਤਰੀਆਂ ਨੂੰ ਅੋਨਲਾਈਨ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

