ਮਹਿਲ ਕਲਾਂ, 25 ਅਗਸਤ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਮਹਿਲ ਕਲਾਂ ਇਲਾਕੇ ਦੇ ਲੋਕਾਂ ਨੂੰ ਤੰਦਰੁਸਤ ਬਣਾਉਣ ਦੇ ਮਸਕਦ ਨਾਲ ਨੌਜਵਾਨ ਫਿਟਨੈੱਸ ਟਰੇਨਰ ਅਰਸ਼ਦੀਪ ਸਿੰਘ ਗੁਰੂ ਵਲੋਂ ਇਲਾਕੇ ਦੇ ਸਮੂਹ ਨੌਜਵਾਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਮਹਿੰਮ ਤਹਿਤ ਅੱਜ 25 ਕਿਲੋਮੀਟਰ ਸਾਈਕਲ ਮੈਰਾਥਨ ਕਰਵਾਈ ਗਈ। ਜਿਸ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ 150 ਦੇ ਕਰੀਬ ਲੋਕਾਂ ਨੇ ਉਤਸ਼ਾਹਪੂਰਵਕ ਢੰਗ ਨਾਲ ਭਾਗ ਲਿਆ। ਭਾਗ ਲੈਣ ਵਾਲਿਆਂ ‘ਚ 6 ਸਾਲਾਂ ਦੇ ਬੱਚੇ ਤੋਂ ਲੈ ਕੇ 62 ਸਾਲਾਂ ਤੱਕ ਦੇ ਵਿਅਕਤੀ ਜਿੰਨ੍ਹਾਂ ‘ਚ ਨੌਜਵਾਨ ਲੜਕੇ, ਲੜਕੀਆਂ, ਅਧਿਆਪਕ, ਸਾਬਕਾ ਫ਼ੌਜੀ, ਸਾਬਕਾ ਪੁਲਿਸ ਕਰਮੀ ਸ਼ਾਮਲ। ਸ਼ਹੀਦ ਬੀਬੀ ਕਿਰਨਜੀਤ ਕੌਰ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੇ ਖੇਡ ਗਰਾਉਂਡ ਤੋਂ ਸਵੇਰੇ 6 ਵਜੇ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਗਿੱਲ ਨੇ ਨੌਜਵਾਨਾਂ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਮੈਰਾਥਨ ਨੂੰ ਰਵਾਨਾ ਕੀਤਾ। ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਖੇਡਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਪਿੰਡ-ਪਿੰਡ ਹੋਣੇ ਚਾਹੀਦੇ ਹਨ। ਉਨ੍ਹਾਂ ਪੰਜਾਬ ਪੁਲਿਸ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਹ ਸਾਇਕਲ ਮੈਰਾਥਨ ਮਹਿਲ ਕਲਾਂ ਤੋਂ ਸ਼ੁਰੂ ਹੋ ਕੇ ਮਹਿਲ ਖ਼ੁਰਦ, ਪੰਡੋਰੀ, ਕੁਰੜ, ਛਾਪਾ, ਕੁਤਬਾ, ਬਾਹਮਣੀਆਂ, ਨਿਹਾਲੂਵਾਲ, ਗੰਗੋਹਰ, ਮਹਿਲ ਖ਼ੁਰਦ ਹੁੰਦੀ ਹੋਈ 9 ਵਜੇ ਮੁੜ ਮਹਿਲ ਕਲਾਂ ਗਰਾਉਂਡ ‘ਚ ਪਹੁੰਚ ਕੇ ਸਮਾਪਤ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਕੋਚ ਅਰਸ਼ ਗੁਰੂ ਨੇ ਸਾਰੇ ਪ੍ਰਤਿਯੋਗੀਆਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਅਗਲੇ ਦਿਨੀਂ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪ੍ਰਤਿਯੋਗੀਆਂ ਦਾ ਵਰਗੀਕਰਨ ਕਰ ਕੇ ਉਨ੍ਹਾਂ ਨੂੰ ਵੱਖੋ-ਵੱਖਰੇ ਡਾਈਟ ਪਲੈਨ ਮੁਹੱਈਆ ਕਰਵਾਏ ਜਾਣਗੇ ਅਤੇ ਖੇਡ ਗਰਾਉਂਡਾਂ ਨਾਲ ਜੁੜੇ ਨਾਮੀ ਚਿਹਰੇ ਇੱਥੇ ਪਹੁੰਚ ਕੇ ਫਿਟਨੈੱਸ ਸਬੰਧੀ ਗੁਰ ਦੇਣਗੇ। ਉਨ੍ਹਾਂ ਹੋਰਾਂ ਲੋਕਾਂ ਨੂੰ ਇਸ ਮਹਿੰਮ ਦਾ ਹਿੱਸਾ ਬਣਨ। ਨੌਜਵਾਨ ਆਗੂ ਗੁਰਪ੍ਰੀਤ ਸਿੰਘ ਅਣਖੀ ਨੇ ਕਿਹਾ ਕਿ ਮਹਿਲ ਕਲਾਂ ਇਤਿਹਾਸ ‘ਚ ਪਹਿਲੀ ਸਾਇਕਲ ਮੈਰਾਥਨ ਕਰਵਾਈ ਗਈ ਹੈ, ਲੋਕਾਂ ਵਲੋ ਆਪ ਮੁਹਾਰੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਇਕ ਸ਼ੁਭਸ਼ਗਨ ਹੈ, ਕਿ ਲੋਕਾਂ ਲੋਕ ‘ਕਾਊਚ ਪੌਟੈਟੋ’ ਬਣਨ ਦੀ ਥਾਂ ਗਰਾਊਂਡ ਨਾਲ ਜੁੜਨ ਲੱਗੇ। ਇਸ ਸਾਈਕਲ ਮੈਰਾਥਨ ਦਾ ਪਿੰਡ-ਪਿੰਡ ਲੋਕਾਂ ਵਲੋਂ ਆਪਣੇ ਘਰਾਂ ਤੋਂ ਨਿੱਕਲ ਕੇ ਸੁਆਗਤ ਕੀਤਾ ਗਿਆ। ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗਗਨਦੀਪ ਸਿੰਘ ਸਰਾਂ, ਕਰਮਜੀਤ ਸਿੰਘ ਉੱਪਲ, ਚੇਅਰਮੈਨ ਜਗਸੀਰ ਸਿੰਘ ਖ਼ਾਲਸਾ, ਡਾ. ਮਿੱਠੂ ਮੁਹੰਮਦ ਨੇ ਨੌਜਵਾਨਾਂ ਸਾਈਕਲ ਸਵਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਪ੍ਰੋਗਰਾਮ ਦੀ ਸਫ਼ਲਤਾ ਲਈ ਸਾਹਿਯੋਗ ਦੇਣ ਲਈ ਸਾਰਿਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੈਰਾਥਨ ਦੇ ਸਾਰੇ ਪ੍ਰਤਿਯੋਗੀਆਂ ਨੂੰ ਕੋਚ ਅਰਸ਼ ਗੁਰੂ ਵਲੋਂ ਮੈਡਲ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੁੱਖ ਅਧਿਆਪਕ ਦਲਜਿੰਦਰ ਸਿੰਘ ਬਿੱਟੂ, ਮਾ: ਬਲਜਿੰਦਰ ਸਿੰਘ ਸ਼ਰਮਾ, ਹਰੀ ਸਿੰਘ ਕਟੈਹੀਆਂ, ਹੈੱਡ ਕਾਂਸਟੇਬਲ ਗੁਰਪ੍ਰੀਤ ਸਿੰਘ, ਡਾ. ਦਲਬਾਰ ਸਿੰਘ, ਰਵਿੰਦਰ ਸਿੰਘ ਮੂੰਮ, ਜਗਦੀਸ਼ ਸਿੰਘ ਪੰਨੂੰ, ਗੁਰਜੰਟ ਸਿੰਘ ਕੁਰੜ, ਕਾਲਾ ਪੰਡੋਰੀ, ਲਖਵਿੰਦਰ ਸਿੰਘ ਹੈਰੀ, ਸਿਕੰਦਰ ਸਿੰਘ ਮਹਿਲ ਖ਼ੁਰਦ, ਮਾ: ਅਵਤਾਰ ਸਿੰਘ, ਅਤਿੰਦਰਪਾਲ ਸਿੰਘ, ਨਿੰਦੀ ਪਾਸੀ, ਹਨੀ ਪਾਸੀ, ਸੁਖਪਾਲ ਸਿੰਘ ਹਾਂਸ, ਜਗਰਾਜ ਸਿੰਘ ਗੁਰੂ ਆਦਿ ਤੋਂ ਹਾਜ਼ਰ ਸਨ।