ਮਹਿਲ ਕਲਾਂ,5 ਜਨਵਰੀ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ)
ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਪ੍ਰਬੰਧਕ ਕਮੇਟੀ ਮਹਿਲ ਕਲਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਇਸ ਮੌਕੇ ਪ੍ਰਸਿੱਧ ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਜਥੇ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ, ਗਿਆਨੀ ਕਰਮ ਸਿੰਘ ਆਸਟ੍ਰੇਲੀਆ, ਕੁਲਵੰਤ ਸਿੰਘ ਟਿੱਬਾ ਨੇ ਸਮੂਹ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆ ਕਲਗੀਧਰ ਪਾਤਿਸ਼ਾਹ ਜੀ ਦੇ ਜੀਵਨ ਬਾਰੇ ਵਿਸਥਾਰ ਪੂਰਬਕ ਚਾਨਣਾ ਪਾਇਆ। ਅਰਦਾਸ ਉਪਰੰਤ ਅਰੰਭ ਹੋ ਕੇ ਨਗਰ ਕੀਰਤਨ ਪੜਾਅ ਵਾਰ ਹੁੰਦਾ ਹੋਇਆ ਮੁੱਖ ਮਾਰਗ ਬੱਸ ਸਟੈਂਡ ਉਪਰ ਪਹੁੰਚਣ ਤੇ ਦੁਕਾਨਦਾਰ ਯੂਨੀਅਨ, ਸਮੂਹ ਦੁਕਾਨਦਾਰ ਭਾਈਚਾਰੇ ਅਤੇ ਪ੍ਰੈੱਸ ਕਲੱਬ ਮਹਿਲ ਕਲਾਂ ਵੱਲੋਂ ਭਰਵਾਂ ਸੁਆਗਤ ਕਰਦਿਆਂ ਐਨ ਆਰ ਆਈ ਜਗਦੀਪ ਸਿੰਘ ਆਸਟ੍ਰੇਲੀਆ ਦੇ ਉੱਦਮ ਸਦਕਾ ਗੁਰਪ੍ਰੀਤ ਸਿੰਘ ਅਣਖੀ,ਯੂਥ ਆਗੂ ਅਰੁਣ ਕੁਮਾਰ ਬਾਂਸਲ, ਇਕਬਾਲ ਸਿੰਘ ਹੈਪੀ ਦੀ ਅਗਵਾਈ ਹੇਠ ਪੰਜ ਪਿਆਰੇ ਸਾਹਿਬਾਨ, ਰਾਗੀ ਜਥਿਆਂ,ਪ੍ਰਬੰਧਕਾਂ ਨੂੰ ਸਿਰੋਪਾਓ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਸ਼ਾਮਲ ਸੰਗਤਾਂ ਲਈ ਥਾਂ ਥਾਂ ਮਠਿਆਈਆਂ, ਵੱਖ-ਵੱਖ ਪ੍ਰਕਾਰ ਦੇ ਲੰਗਰ ਅਟੁੱਟ ਵਰਤਾਏ ਗਏ। ਇਸ ਸਮੇਂ ਮੈਂਬਰ ਜ਼ਿਲਾ ਪ੍ਰੀਸ਼ਦ ਕੁਲਦੀਪ ਕੌਰ ਖੜਕੇ ਕੇ, ਸਰਪੰਚ ਕਿਰਨਾ ਰਾਣੀ ਬਾਂਸਲ, ਸਰਪੰਚ ਸਰਬਜੀਤ ਸਿੰਘ ਸੰਭੂ, ਪ੍ਰਧਾਨ ਗਗਨ ਸਰਾਂ, ਪ੍ਰੇਮ ਪਾਸੀ, ਮਨਦੀਪ ਕੌਸ਼ਲ, ਪ੍ਰਿੰਸ ਅਰੋੜਾ, ਜਗਦੀਸ਼ ਪੰਨੂ, ਰਾਹੁਲ ਕੌਂਸਲ, ਡਾਕਟਰ ਵਰਮਾ, ਜਗਰਾਜ ਸਿੰਘ ਮਹਿਲ ਖ਼ੁਰਦ, ਪ੍ਰਧਾਨ ਬੁੱਧ ਸਿੰਘ ਕਲਸੀ, ਜਰਨੈਲ ਸਿੰਘ ਮਠਾੜੂ,, ਕੁਲਵੰਤ ਸਿੰਘ ਭੱਠਲ, ਭਾਜਪਾ ਆਗੂ ਸੁਰਿੰਦਰ ਕਾਲਾ, ਮੇਜਰ ਸਿੰਘ ਕਲੇਰ, ਆਪ ਆਗੂ ਗੁਰੀ ਔਲਖ, ਆੜੵਤੀਆ ਸਰਬਜੀਤ ਸਿੰਘ ਸਰਬੀ, ਗੁਰਦੀਪ ਸਿੰਘ ਟਿਵਾਣਾ, ਰਣਜੀਤ ਸਿੰਘ ਬਿੱਟੂ, ਕਰਨੈਲ ਸਿੰਘ ਢੈਪਈ, ਹਰੀ ਸਿੰਘ ਮੈਂਬਰ, ਭਾਈ ਸਤਨਾਮ ਸਿੰਘ, ਅਜਮੇਰ ਸਿੰਘ, ਗੁਰਮੇਲ ਸਿੰਘ ਮੇਲੀ, ਨੰਬਰਦਾਰ ਆਤਮਾ ਸਿੰਘ, ਭਾਈ ਚਮਕੌਰ ਸਿੰਘ,ਭਾਈ ਹਰਬੰਸ ਸਿੰਘ ਛੰਨਾਂ, ਭਾਈ ਮਲਕੀਤ ਸਿੰਘ, ਭਾਈ ਨਿੱਕਾ ਸਿੰਘ, ਭਾਈ ਨੱਥਾ ਸਿੰਘ, ਬੀਬੀ ਸੁਰਿੰਦਰ ਕੌਰ, ਪ੍ਰੀਤਮ ਸਿੰਘ ਕੈਲਾ, ਅਵਤਾਰ ਸਿੰਘ ਗਰੇਵਾਲ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
ਇਸ ਸਮੇ ਕਵੀਸ਼ਰ ਉਜਾਗਰ ਸਿੰਘ ਲੋਪੋ ਆਦਿ ਵੱਖ-ਵੱਖ ਜਥਿਆਂ ਦੇ ਦਸ਼ਮੇਸ਼ ਪਿਤਾ ਜੀ ਦੇ ਜੀਵਨ ਸਬੰਧੀ ਪ੍ਰਸੰਗ ਪੇਸ਼ ਕੀਤੇ। ਇਸ ਦੌਰਾਨ ਦਸ਼ਮੇਸ਼ ਨੌਜਵਾਨ ਕਲੱਬ ਦੇ ਨੌਜਵਾਨ ਸੇਵਾਦਾਰਾਂ ਪ੍ਰਧਾਨ ਅਰਸ਼ਦੀਪ ਸਿੰਘ ਢੀਂਡਸਾ, ਹਰਮਨਜੀਤ ਸਿੰਘ ਬੰਟੀ ਦੀ ਅਗਵਾਈ ਹੇਠ ਸੇਵਾ ਭਾਵਨਾ ਨਾਲ ਜਿੰਮੇਵਾਰੀ ਨਿਭਾਈ।

