ਮਹਿਲ ਕਲਾਂ, 28 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ‘ਚ 14ਵਾਂ ਸਾਲਾਨਾ ਧਾਰਮਿਕ ਸਮਾਗਮ ਮੁੱਖ ਮਾਰਗ ਉਪਰ ਗੋਲਡਨ ਕਲੋਨੀ ਮਹਿਲ ਕਲਾਂ ਵਿਖੇ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਜਗਸੀਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਕਥਾ ਕੀਰਤਨ ਕਰ ਕੇ ਲਾਸਾਨੀ ਸ਼ਹਾਦਤ ‘ਤੇ ਚਾਨਣਾ ਪਾਇਆ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ, ਸਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਸਰਧਾਂਜ਼ਲੀ ਅਰਪਿਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਧਰਮ ਕੁਰਬਾਨੀਆ ਭਰਿਆ ਹੈ, ਇਸ ਤੋਂ ਸੇਧ ਲੈ ਕੇ ਨਵੀ ਉਮਰ ਦੇ ਬੱਚਿਆਂ ਨੂੰ ਸ਼ਹੀਦਾਂ ਦੀ ਸ਼ਹਾਦਤ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਅਕਾਲੀ ਦਲ ਦੇ ਹਲਕਾ ਇੰਚਾਰਜ਼ ਨਾਥ ਸਿੰਘ ਹਮੀਦੀ ਨੇ ਵੀ ਵਿਚਾਰ ਰੱਖੇ। ਪ੍ਰਧਾਨ ਬਾਬਾ ਸ਼ੇਰ ਸਿੰਘ ਨੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਕੁਲਦੀਪ ਕੌਰ, ਸਰਪੰਚ ਬੀਬੀ ਕਿਰਨਾ ਰਾਣੀ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਅਵਤਾਰ ਸਿੰਘ ਅਣਖੀ, ਸੰਮਤੀ ਮੈਂਬਰ ਰਛਪਾਲ ਸਿੰਘ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਰੂਬਲ ਗਿੱਲ ਕੈਨੇਡਾ, ਜਗਤਾਰ ਸਿੰਘ ਟਿਵਾਣਾ, ਹਰਵਿੰਦਰ ਕੁਮਾਰ ਜਿੰਦਲ, ਰਾਜਿੰਦਰਪਾਲ ਸਿੰਘ ਬਿੱਟੂ, ਹਰੀ ਸਿੰਘ ਕਟੈਹਰੀਆ, ਪ੍ਰਧਾਨ ਅਰਸ਼ਦੀਪ ਸਿੰਘ ਢੀਂਡਸਾ, ਹਰਮਨਜੀਤ ਸਿੰਘ ਟਿਵਾਣਾ, ਗੁਰਦੀਪ ਸਿੰਘ ਟਿਵਾਣਾ, ਰਾਜਾ ਘੁਮਾਣ, ਸੁਖਦੇਵ ਸਿੰਘ ਰਾਹਲ, ਭਾਈ ਪਰਮਜੀਤ ਸਿੰਘ ਢਾਡੀ, ਮਨਜੀਤ ਸਿੰਘ ਸਹਿਜੜਾ, ਰਾਜਿੰਦਰ ਕੁਮਾਰ ਜਿੰਦਲ, ਸਤੀਸ਼ ਕੁਮਾਰ ਬਾਂਸਲ, ਹਰਜੀਤ ਸਿੰਘ ਖਿਆਲੀ, ਮਾ: ਅਮਰਜੀਤ ਸਿੰਘ ਮਹਿਲ ਖ਼ੁਰਦ, ਗੁਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਪੱਪੂ, ਨੰਬਰਦਾਰ ਜਗਦੇਵ ਸਿੰਘ, ਜਗਦੀਸ਼ ਸਿੰਘ ਪੰਨੂੰ, ਦਰਸ਼ਨ ਸਿੰਘ ਕਾਕਾ, ਗਿਆਨੀ ਸਤਨਾਮ ਸਿੰਘ, ਗਿਆਨੀ ਕਰਮ ਸਿੰਘ ਆਸਟ੍ਰੇਲੀਆ, ਸੇਵਕ ਸਿੰਘ ਮਹਿਲ ਕਲਾਂ, ਮਨਦੀਪਾ ਸਿੰਘ, ਮਨਜੋਤ ਸਿੰਘ, ਦਰਸ਼ਨ ਸਿੰਘ ਖਾਲਸਾ, ਸੁਖਦੇਵ ਸਿੰਘ ਰਾਗੀ, ਚਮਕੌਰ ਸਿੰਘ ਮਠਾੜੂ, ਦਸਮੇਸ਼ ਯੂਥ ਕਲੱਬ ਦੇ ਅਹੁਦੇਦਾਰ ਸਮੂਹ ਨੌਜਵਾਨ ਹਾਜ਼ਰ ਸਨ।

