ਫਰੀਦਕੋਟ, 3 ਜੂਨ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮਾਉਂਟ ਲਿਟਰਾ ਜ਼ੀ ਸਕੂਲ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੰਜ ਰੋਜ਼ਾ ਮਨਾਲੀ ਟਿ੍ਰਪ ਆਯੋਜਨ ਗਿਆ। ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਟਿ੍ਰਪਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਖ਼ੁਸ਼ੀ ਨਾਲ ਰਵਾਨਾ ਕੀਤਾ। ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਮਨਾਲੀ, ਰੋਹਤਾਂਗ ਪਾਸ, ਲਾਹੋਲਸਪਿਤੀ, ਮਸ਼ਹੂਰ ਅਟਲ ਟਨਲ ਆਦਿ ਪ੍ਰਸਿੱਧ ਸਥਾਨ ਦਿਖਾਏ ਜਾਣਗੇ ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਅਨੇਕਾਂ ਰੋਚਿਕ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ’ਚ ਵਿਦਿਆਰਥੀ ਪੈਰਾਗਲੈਡਿੰਗ, ਬੋਟਿੰਗ, ਰਿਵਰ ਰਾਫਟਿੰਗ, ਸਟੀਮ ਵਾਲਕ ਆਦਿ ਦਾ ਵੀ ਆਨੰਦ ਮਾਨਣਗੇ। ਇਸ ਸਮੇਂ ਵਿਦਿਆਰਥੀ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਉਮੀਦ ਹੈ ਕਿ ਬੱਚਿਆਂ ਨੇ ਟਿ੍ਰਪ ਦਾ ਬਹੁਤ ਅਨੰਦ ਲੈਣਗੇ ਅਤੇ ਆਪਣੀ ਜਾਣਕਾਰੀ ’ਚ ਵਾਧਾ ਕਰਨਗੇ। ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਅਤੇ ਪਿ੍ਰੰਸੀਪਲ ਡਾ. ਸੁਰੇਸ਼ ਸ਼ਰਮਾ ਨੇ ਬੱਚਿਆਂ ਦੇ ਚਿਹਰੇ ’ਤੇ ਖੁਸ਼ੀ ਵੇਖਦਿਆਂ ਕਿਹਾ ਕਿ ਭਵਿੱਖ ਵਿੱਚ ਇਸ ਪ੍ਰਕਾਰ ਦੇ ਟਿ੍ਰਪ ਦਾ ਆਯੋਜਿਤ ਕੀਤੇ ਜਾਣਗੇ।