ਫਰੀਦਕੋਟ, 8 ਜੂਨ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਮਾਊਂਟ ਲਰਨਿੰਗ ਜੂਨੀਅਰਜ ਸਕੂਲ ਵਿਖੇ 15 ਰੋਜਾ ਸਮਰ ਕੈਂਪ ਸਮਾਪਤ ਹੋਇਆ, ਜਿਸ ਵਿੱਚ ਬੱਚਿਆਂ ਨੇ ਸਕੇਟਿੰਗ, ਯੋਗਾ, ਡਾਂਸ, ਸਪਰੇਅ ਪੇਂਟਿੰਗ, ਆਰਟ ਐਂਡ ਕਰਾਫਟ, ਤੈਰਾਕੀ, ਕੁਕਿੰਗ ’ਚ ਭਾਗ ਲਿਆ। ਇਸ ਤੋਂ ਇਲਾਵਾ ਬੱਚਿਆਂ ਨੇ ਮਨੋਰੰਜਕ ਖੇਡਾਂ, ਫਿਲਮਾਂ ਅਤੇ ਵਿਗਿਆਨ ਦੀਆਂ ਗਤੀਵਿਧੀਆਂ ਦਾ ਵੀ ਆਨੰਦ ਮਾਣਿਆ। ਬੱਚਿਆਂ ਵੱਲੋਂ ਬਹੁਤ ਸਾਰੇ ਰੁੱਖ ਵੀ ਲਾਏ ਗਏ, ਤਾਂ ਜੋ ਵਾਤਾਵਰਨ ਸ਼ੁੱਧ ਅਤੇ ਹਰਿਆ-ਭਰਿਆ ਰਹਿ ਸਕੇ। ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸੀਮਾ ਗੁਲਾਟੀ ਨੇ ਮਾਪਿਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ ਨੇ ਬੱਚਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਆਖਿਆ ਕਿ ਸਮਰ ਕੈਂਪ ਦੀਆਂ ਗਤੀਵਿਧੀਆਂ ਦੇ ਲਾਭ ਅਣਗਿਣਤ ਹਨ, ਜਿਸ ’ਚ ਕਲਾਸ ਰੂਮ ਦੀ ਚਾਰਦੀਵਾਰੀ ਤੋਂ ਪਾਰ ਜੀਵਨ ਦੇ ਪਾਠ ਅਤੇ ਸਰੀਰਕ ਕਸਰਤ ਦੀ ਮਹੱਤਤਾ, ਕੁਦਰਤ ਦੀ ਕਦਰ, ਆਤਮ ਵਿਸ਼ਵਾਸ਼ ਅਤੇ ਅਗਵਾਈ ਤੱਕ ਸ਼ਾਮਲ ਹਨ। ਇਸ ਲਈ ਸਕੂਲ ਆਉਣ ਵਾਲੇ ਸਮੇਂ ’ਚ ਵੀ ਅਜਿਹੀਆਂ ਗਤੀਵਿਧੀਆਂ ਦਾ ਆਯੋਜਨ ਕਰਦਾ ਰਹੇਗਾ।