ਫਰੀਦਕੋਟ 01 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਦੇ ਮਾਊਂਟ ਲਰਨਿੰਗ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਜਿਸ ਨਾਲ ਪੂਰੇ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਸੀ। ਸਕੂਲ ਨੂੰ ਸਜਾਵਟ, ਰੰਗੋਲੀ ਅਤੇ ਲਾਈਟਾਂ ਨਾਲ ਰੌਸ਼ਨ ਕੀਤਾ ਗਿਆ। ਬੱਚਿਆਂ ਵੱਲੋਂ ਡਾਂਸ, ਸੰਗੀਤ ਅਤੇ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਦੀਵਾਲੀ ਨਾਲ ਸਬੰਧਤ ਰਮਾਇਣੀ ਦੇ ਦਿ੍ਰਸ਼ ਦਿਖਾਏ ਗਏ। ਬੱਚਿਆਂ ਨੇ ਰਵਾਇਤੀ ਪਹਿਰਾਵੇ ਵਿੱਚ ਆ ਕੇ ਤਿਉਹਾਰ ਦਾ ਆਨੰਦ ਮਾਣਿਆ। ਦੀਵਾਲੀ ਦੇ ਸਬੰਧ ਵਿੱਚ ਬੱਚਿਆਂ ਵਿਚਲੀ ਖੁਸ਼ੀ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਸਜਾਵਟੀ ਵਸਤੂਆਂ ਅਤੇ ਮਠਿਆਈਆਂ ਲੈ ਕੇ ਆਏ। ਇਸ ਦਿਨ ਦੀ ਸਮਾਪਤੀ ਦੀਵੇ ਜਗਾ ਕੇ ਅਤੇ ਪਟਾਕੇ ਚਲਾ ਕੇ ਸੱਭਿਆਚਾਰਕ ਪ੍ਰੋਗਰਾਮ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਏਕਤਾ ਦੀ ਭਾਵਨਾ ਪੈਦਾ ਕੀਤੀ ਗਈ। ਸਕੂਲ ਦੀ ਪਿ੍ਰੰਸੀਪਲ ਮੈਡਮ ਸੀਮਾ ਗੁਲਾਟੀ ਨੇ ਬੱਚਿਆਂ ਦਾ ਮਨੋਬਲ ਵਧਾਇਆ, ਉਨ੍ਹਾਂ ਨੂੰ ਇਸ ਦਿਨ ਦੀ ਵਧਾਈ ਦਿੱਤੀ ਅਤੇ ਦੀਵਾਲੀ ਦੀ ਮਹੱਤਤਾ ਬਾਰੇ ਦੱਸਿਆ। ਦੀਵਾਲੀ ਦਾ ਤਿਉਹਾਰ ਸਕੂਲ ਲਈ ਇੱਕ ਸ਼ਾਨਦਾਰ ਸਫਲਤਾ ਸੀ।