ਫਰੀਦਕੋਟ, 11 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮਾਊਂਟ ਲਿਟਰਾ ਜੀ ਸਕੂਲ ਫਰੀਦਕੋਟ ਵਿੱਚ ਆਯੋਜਿਤ 4 ਦਿਨਾਂ ਦਾ ਅਧਿਆਪਕ ਪ੍ਰਸਕਿਸ਼ਣ ਕੈਂਪ ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਕੈਂਪ ਦਾ ਆਯੋਜਨ ਕਲਸਟਰ ਸਕੂਲ ਡਾਇਰੈਕਟਰ ਸ਼੍ਰੀਮਤੀ ਕਿਰਨ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਨਵੀਂ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਪਾਠਕ੍ਰਮ ਢਾਂਚਾ 2023 ਅਨੁਸਾਰ ਅਧਿਆਪਕਾਂ ਨੂੰ ਅਧੁਨਿਕ ਸਿੱਖਿਆ ਨੀਤੀਆਂ ਅਤੇ ਸਿੱਖਣ ਤਕਨੀਕਾਂ ਬਾਰੇ ਜਾਣੂ ਕਰਨਾ ਸੀ। ਚਾਰ ਦਿਨਾਂ ਤਕ ਚੱਲੇ ਇਸ ਪ੍ਰਸਕਿਸ਼ਣ ਕੈਂਪ ’ਚ ਅਧਿਆਪਕਾਂ ਨੇ ਨਵੀਂ ਸਿੱਖਿਆ ਨੀਤੀ ਦੇ ਕਈ ਪਹਿਲੂਆਂ ਨੂੰ ਵਧੇਰੇ ਸਮਝਿਆ ਅਤੇ ਸਿੱਖਿਆ ਵਿੱਚ ਪ੍ਰਯੋਗਾਤਮਕ ਅਤੇ ਵਿਹਾਰਕ ਪਹੁੰਚ ਨੂੰ ਕਿਵੇਂ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ, ਇਸ ਬਾਰੇ ਗਹਿਰਾਈ ਨਾਲ ਜਾਣਕਾਰੀ ਪ੍ਰਾਪਤ ਕੀਤੀ। ਕੈਂਪ ਦੌਰਾਨ ਅਧਿਆਪਕਾਂ ਨੂੰ ਡਿਜਟਿਲ ਸੰਦਾਂ ਦੀ ਵਰਤੋਂ, ਨਵੀਨ ਸਿੱਖਣ ਤਕਨੀਕਾਂ ਅਤੇ ਵਿਦਿਆਰਥੀਆਂ ਦੇ ਮਨੋਵਿਗਿਆਨਿਕ ਵਿਕਾਸ ਲਈ ਨਵੀਂ ਸਿੱਖਿਆ ਰਣਨੀਤੀਆਂ ਬਾਰੇ ਅਵਗਤ ਕਰਵਾਇਆ ਗਿਆ। ਸਮਾਪਨ ਸਮਾਰੋਹ ਵਿੱਚ ਸਕੂਲ ਦੇ ਪਿ੍ਰੰਸਿਪਲ, ਡਾ. ਸੁਰੇਸ਼ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰਸਕਿਸ਼ਣ ਕੈਂਪ ਅਧਿਆਪਕਾਂ ਦੇ ਵਿਅਕਤੀਗਤ ਅਤੇ ਪੇਸਾਵਰਿਕ ਵਿਕਾਸ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਇਆ ਹੈ। ਉਨ੍ਹਾਂ ਕਲਸਟਰ ਸਕੂਲ ਡਾਇਰੈਕਟਰ ਸ਼੍ਰੀਮਤੀ ਕਿਰਨ ਸਿੰਘ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਪ੍ਰਸਕਿਸਣ ਦਾ ਸਫਲ ਆਯੋਜਨ ਕੀਤਾ ਅਤੇ ਅਧਿਆਪਕਾਂ ਨੂੰ ਨਵੀਆਂ ਸਿੱਖਣ ਤਕਨੀਕਾਂ ਨਾਲ ਸਜਗ ਕੀਤਾ। ਡਾ. ਸ਼ਰਮਾ ਨੇ ਕਿਹਾ ਕਿ ਇਸ ਪ੍ਰਸਕਿਸ਼ਣ ਦੇ ਸਮਾਪਨ ਤੋਂ ਬਾਅਦ ਅਧਿਆਪਕ ਇੱਕ ਨਵੀਂ ਉਰਜਾ ਅਤੇ ਸੰਕਲਪ ਨਾਲ ਆਪਣੀ ਕਲਾਸ ’ਚ ਨਵੀਆਂ ਸਿੱਖਣ ਤਕਨੀਕਾਂ ਲਾਗੂ ਕਰਨਗੇ, ਜਿਸ ਨਾਲ ਵਿਦਿਆਰਥੀਆਂ ਦੇ ਸਮੁੱਚੇ ਵਿਕਾਸ ਨੂੰ ਮਜਬੂਤੀ ਮਿਲੇਗੀ। ਪ੍ਰਸਕਿਸ਼ਣ ਦੇ ਅੰਤ ’ਚ ਸਾਰੇ ਅਧਿਆਪਕਾਂ ਨੇ ਇਸ ਯਤਨ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਕੈਂਪ ਉਨ੍ਹਾਂ ਦੇ ਸਿੱਖਿਆ ਦੇਸ਼ ਵਿੱਚ ਨਵਾਂ ਜੋਸ ਅਤੇ ਉਤਸਾਹ ਭਰਨ ਵਾਲਾ ਸਾਬਤ ਹੋਇਆ।

