ਪਟਿਆਲਾ 18 ਸਤੰਬਰ ( ਵਰਲਡ ਪੰਜਾਬੀ ਟਾਈਮਜ)
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਵਿਖੇ ਬਲਾਕ ਪੱਧਰੀ ਸਾਇੰਸ ਮੁਕਾਬਲਾ ਬਲਾਕ ਨੋਡਲ ਅਫਸਰ ਲਲਿਤ ਸਿੰਗਲਾ ਅਤੇ ਪ੍ਰਿੰਸੀਪਲ ਸਸਸਸ ਕਲਿਆਣ ਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਸਫਲਤਾਪੂਰਵਕ ਸੰਪੰਨ ਹੋਇਆ।ਇਸ ਮੁਕਾਬਲੇ ਵਿੱਚ ਕੁੱਲ 18 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਆਰਟੀਫਿਸ਼ੀਅਲ ਇੰਨਟੈਲੀਜੈਂਸੀ ਵਿਸ਼ੇ ਦੇ ਉੱਪਰ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ।ਇਸ ਮੁਕਾਬਲੇ ਵਿੱਚ ਜੱਜਮੈਂਟ ਦੀ ਡਿਊਟੀ ਮੰਜੂ ਬਾਲਾ ਲੈਕਚਰਾਰ ਫਿਜੀਕਸ, ਅਮਨਜੋਤ ਕੌਰ ਲੈਕਚਰਾਰ ਫਿਜੀਕਸ ਅਤੇ ਦਲਬੀਰ ਸਿੰਘ ਕੰਪਿਊਟਰ ਫੈਕਿਲਟੀ ਨੇ ਨਿਭਾਈ।ਸਟੇਜ਼ ਦਾ ਸੰਚਾਲਨ ਜਸਵਿੰਦਰ ਸਿੰਘ ਲੈਕਚਰਾਰ ਫਿਜੀਕਸ ਵੱਲੋਂ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਲਲਿਤ ਸਿੰਗਲਾ ਬੀਐਨਓ ਨੇ ਸਮੂਹ ਅਧਿਆਪਕਾਂ ਅਤੇ ਬੱਚਿਆਂ ਦਾ ਸਵਾਗਤ ਕਰਦੇ ਹੋਏ ਉਹਨਾਂ ਨੂੰ ਮੁਕਾਬਲੇ ਸੰਬੰਧੀ ਜਰੂਰੀ ਹਦਾਇਤਾਂ ਬਾਰੇ ਜਾਣੂ ਕਰਵਾਇਆ।ਇਸ ਬਲਾਕ ਪੱਧਰੀ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੀ ਅੰਮਰਿਤਾ ਸਿੰਘ ਨੇ ਪਹਿਲਾ ਸਥਾਨ ਸਥਾਨ ਪ੍ਰਾਪਤ ਕੀਤਾ।ਸਸਸਸ ਕਲਿਆਣ ਦੀ ਦਮਨਪ੍ਰੀਤ ਕੌਰ ਦੂਜੇ ਸਥਾਨ ਤੇ ਰਹੀ।ਤੀਜਾ ਸਥਾਨ ਸਰਕਾਰੀ ਹਾਈ ਸਕੂਲ ਰਣਬੀਰਪੁਰਾ ਦੇ ਗੁਰਕੀਰਤ ਸਿੰਘ ਨੇ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆਂ ਦੇ ਗਾਈਡ ਅਧਿਆਪਕਾਂ ਅਮਨਦੀਪ ਕੌਰ, ਜਸਵਿੰਦਰ ਸਿੰਘ ਅਤੇ ਅਮਨਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਰਮਨਦੀਪ ਕੌਰ ਨੇ ਦੱਸਿਆ ਕਿ ਬਲਾਕ ਪੱਧਰੀ ਸਾਇੰਸ ਮੁਕਾਬਲੇ ਨੂੰ ਸਫਲ ਬਣਾਉਣ ਵਿੱਚ ਹਿਮਾਂਸ਼ੂ ਅਗਰਵਾਲ ਬੀਆਰਸੀ, ਚਮਨ ਸ਼ਰਮਾ ਬੀਆਰਸੀ, ਜਸਵਿੰਦਰ ਸਿੰਘ, ਬਲਜੀਤ ਸਿੱਧੂ ਗਣਿਤ ਅਧਿਆਪਕਾ, ਅਰਪਨਜੋਤ ਕੌਰ ਵੋਕੇਸ਼ਨਲ ਅਧਿਆਪਕਾ (ਐਗਰੋ), ਅੰਜੂ ਬਾਲਾ ਕੰਪਿਊਟਰ ਅਧਿਆਪਕਾ, ਸੁਮਾ ਵਰਮਾ ਕੰਪਿਊਟਰ ਟੀਚਰ ਆਦਿ ਦਾ ਖਾਸ ਰੋਲ ਰਿਹਾ।ਇਸ ਮੌਕੇ ਅਧਿਆਪਕਾਂ ਅਤੇ ਬੱਚਿਆਂ ਦੇ ਲਈ ਰਿਫਰੈਸਮੈਂਟ ਦਾ ਪ੍ਰਬੰਧ ਕੀਤਾ ਹੋਇਆ ਸੀ। ਡੀਈਓ (ਸੈਸਿੱ) ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਰਵਿੰਦਰਪਾਲ ਸਿੰਘ, ਰਜਨੀਸ ਹਾਂਡਾ ਪ੍ਰਿੰਸੀਪਲ ਸਿਉਣਾ, ਪ੍ਰਿੰਸੀਪਲ ਦਵਿੰਦਰਜੀਤ ਕੌਰ ਲਚਕਾਣੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੱਤੀਆਂ। ਪ੍ਰੋਗਰਾਮ ਦੇ ਅੰਤ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਅਤੇ ਗਾਈਡ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।