ਭਗਤ ਪੂਰਨ ਸਿੰਘ ਸਕੂਲ ਨੇ ਪਹਿਲਾ, ਅਗੋਸ਼ ਸਪੈਸ਼ਲ ਸਕੂਲ ਨੇ ਦੂਜਾ, ਆਸ਼ਾ ਸਪੈਸ਼ਲ ਸਕੂਲ ਨੇ ਤੀਜਾ ਸਥਾਨ ਲਿਆ*
ਅੰਮ੍ਰਿਤਸਰ 28 ਮਾਰਚ (ਵਰਲਡ ਪੰਜਾਬੀ ਟਾਈਮਜ਼ )
ਜ਼ਿਲ੍ਹੇ ਦੇ ਸਕੂਲ ਮੁੱਖੀਆਂ, ਸਮਾਜ ਸੇਵੀਆ,ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ ‘ਤੇ ਖੜ੍ਹੇ ਕਰ ਕੇ ਭਰੂਣ ਹੱਤਿਆ ਖ਼ਿਲਾਫ਼ ਹਾਅ ਦਾ ਨਾਅਰਾ ਮਾਰਣ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ “ਮਾਣ ਧੀਆਂ ‘ਤੇ” ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਯੁਵਕ ਸੇਵਾਵਾਂ ਕਲੱਬ, ਕੋਟ ਖਾਲਸਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਨਵੇਂਕਲੀ ਪਹਿਲ ਕਰਦਿਆਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਹੇਠ ਅੱਜ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਦੇ ਖੇਡ ਮੈਦਾਨ ਵਿਖ਼ੇ “ਜਿਲ੍ਹਾ ਸਪੈਸ਼ਲ ਖੇਡਾਂ-2025” ਕਰਾਈਆ ਗਈਆ ਜਿਸ ਦਾ ਸ਼ੁੱਭ ਆਰੰਭ ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ ਨੇ ਕੀਤਾ I
ਇਨਾਂ ਖੇਡਾਂ ਵਿੱਚ ਇਨਾਮ ਵੰਡਣ ਦੀ ਮੁੱਖ ਮਹਿਮਾਨ ਸ਼੍ਰੀ.ਐਮ.ਕੇ.ਸ਼ਰਮਾ (ਚੇਅਰਮੈਨ ਬਾਲ ਭਲਾਈ ਕਮੇਟੀ,ਅੰਮ੍ਰਿਤਸਰ) ਅਤੇ ਸਮਾਜ ਸੇਵਕ ਪਵਨ ਸ਼ਰਮਾ,ਅਮਰਪ੍ਰੀਤ ਸਿੰਘ (ਡਾਟਾ ਐਂਟਰੀ ਓਪਰੇਟਰ) ਨੇ ਸਾਂਝੇ ਤੌਰ ਤੇ ਕੀਤੀ ਇਸ ਮੌਕੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਵਾਲਾ ਨੇ 52 ਅੰਕ, ਅਗੋਸ਼ ਸਪੈਸ਼ਲ ਸਕੂਲ ਨੇ 31 ਅੰਕ, ਆਸ਼ਾ ਸਪੈਸ਼ਲ ਸਕੂਲ ਨੇ 15 ਅੰਕ, ਅਸ਼ੋਕ ਵਾਟਿਕਾ ਸਕੂਲ ਨੇ 4 ਅੰਕ ਅਤੇ ਸਟਾਲਵਾਟਸ ਵਰਲਡ ਸਕੂਲ ਨੇ 3 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ,ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ਇਹਨਾਂ ਜੇਤੂ ਸਪੈਸ਼ਲ ਖਿਡਾਰੀਆਂ ਨੂੰ ਮੈਰਿਟ ਸਰਟੀਫਿਕੇਟ, ਮੈਡਲ ਅਤੇ ਟ੍ਰੋਫੀਆਂ ਪ੍ਰਦਾਨ ਕਰਦਿਆਂ ਮੁੱਖ ਮਹਿਮਾਨ ਸ਼੍ਰੀ ਐਮਕੇ ਸ਼ਰਮਾ ਨੇ ਕਿਹਾ ਕੇ ਮਾਣ ਧੀਆਂ ‘ਤੇ” ਸਮਾਜ ਭਲਾਈ ਸੋਸਾਇਟੀ ਪੰਜਾਬ ਇੱਕੋ ਇੱਕ ਸਮਾਜ ਸੇਵੀ ਸੋਸਾਇਟੀ ਹੈ ਜਿਸਨੇ ਸਪੈਸ਼ਲ ਬੱਚਿਆਂ ਦੀਆਂ ਖੇਡਾਂ ਕਰਾਓਣ ਦਾ ਉਪਰਾਲਾ ਕੀਤਾ ਹੈ I ਪ੍ਰਧਾਨ ਮੱਟੂ ਅਤੇ ਉਹਨਾਂ ਦੀ ਟੀਮ ਵਧਾਈ ਦੀ ਪਾਤਰ ਹੈ I ਇਸ ਮੌਕੇ ਪ੍ਰਿੰਸੀਪਲ ਅਨੀਤਾ ਬਤਰਾ,ਸਿਮਰਨਜੀਤ ਕੌਰ, ਸੰਦੀਪ ਕੌਰ, ਸੁਮੇਸ਼, ਕੁਨਾਲ ਸਹਿੰਦੇਵ, ਮਨਿੰਦਰਜੀਤ ਕੌਰ, ਬਲਜਿੰਦਰ ਸਿੰਘ, ਲਵਪ੍ਰੀਤ ਸਿੰਘ ਮੌਜੂਦ ਸੀ I
ਓਪਨ ਬਲਾਇੰਡ ਜੂਨੀਅਰ ਮਹਿਲਾ (25 ਮੀਟਰ ਦੌੜ) ਸੰਦੀਪ,ਪਾਰਵਤੀ ਤੇ ਸਾਨੀਆ ਬੀਬੀ ਭਾਨੀ ਕੰਨਿਆ ਨੈਤਰਹੀਨ ਵਿਦਿਆਲਿਆ ਛੇਹਰਟਾ
ਓਪਨ ਬਲਾਇੰਡ ਸੀਨੀਅਰ ਮਹਿਲਾ (25 ਮੀਟਰ ਦੌੜ) ਪ੍ਰਮਪ੍ਰੀਤ ਅਤੇ ਕਮਲਾ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅੰਡਰ-11 ਸਾਲ ਉਮਰ ਵਰਗ ਲੜਕੇ ( 25 ਮੀਟਰ ਦੌੜ ) ਚ ‘ ਦੀਪਕ ਅਤੇ ਕੰਮੂ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਵਾਲਾ,ਅੱਕੁਲ ਡੋਗਰਾ ਸਟਾਲਵਾਰਟ ਵਰਲਡ ਸਕੂਲ, ਲੜਕੀਆਂ ਚ’ ਜਸਲੀਨ ਕੌਰ ਆਸ਼ਾ ਸਪੈਸ਼ਲ ਸਕੂਲ, ਕਰੀਤੀ ਅਸ਼ੋਕ ਵਾਟਿਕਾ ਸਕੂਲ, ਮਨਿੰਦਰ ਕੌਰ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, (25 ਮੀਟਰ ਵਾਕ ਲੜਕੇ ) ਚ ‘ ਬ੍ਰਿਜੇਸ਼ ਭਗਤ ਪੂਰਨ ਸਿੰਘ ਸਕੂਲ,ਸੋਹਮ ਅਗੋਸ਼ ਸਪੈਸ਼ਲ ਸਕੂਲ, ਰੁਦਰਾਂ ਸਟਾਲਵਾਰਟ ਵਰਲਡ ਸਕੂਲ,ਪ੍ਰਾਨਕਿਤ ਆਸ਼ਾ ਸਪੈਸ਼ਲ ਸਕੂਲ, ਲੜਕੀਆਂ ਚ’ ਸ਼ਾਲਿਨੀ ਅਤੇ ਪ੍ਰਭਜੋਤ ਕੌਰ ਭਗਤ ਪੂਰਨ ਸਿੰਘ ਸਕੂਲ, ਅੰਡਰ-15 ਸਾਲ ਉਮਰ ਵਰਗ ਲੜਕੇ ( 25 ਮੀਟਰ ਦੌੜ ) ਚ’ ਹੰਸ਼ਵੀਰ ਅਗੋਸ਼ ਸਪੈਸ਼ਲ ਸਕੂਲ, ਗੁਰਸ਼ਾਨ ਅਤੇ ਵੰਸ਼ਦੀਪ ਆਸ਼ਾ ਸਪੈਸ਼ਲ ਸਕੂਲ, ਲੜਕੀਆਂ ‘ਚ ਨੂਰ ਅਗੋਸ਼ ਸਪੈਸ਼ਲ ਸਕੂਲ, ਵਿੰਕੁਲ ਆਸ਼ਾ ਸਪੈਸ਼ਲ ਸਕੂਲ,ਸੁੱਖੀ ਭਗਤ ਪੂਰਨ ਸਿੰਘ ਸਕੂਲ, (25 ਮੀਟਰ ਵਾਕ ਲੜਕੇ ) ਜਾਵੇਸ਼ ਅਗੋਸ਼ ਸਪੈਸ਼ਲ ਸਕੂਲ, ਹੈਰੀ ਭਗਤ ਪੂਰਨ ਸਿੰਘ ਸਕੂਲ, ਲੜਕੀਆਂ ਰਣਬੀਰ ਭਗਤ ਪੂਰਨ ਸਿੰਘ ਸਕੂਲ, ਦਿਲਜੋਤ ਅਗੋਸ਼ ਸਪੈਸ਼ਲ ਸਕੂਲ,ਵਰਿੰਦਾ ਆਸ਼ਾ ਸਪੈਸ਼ਲ ਸਕੂਲ, ਅੰਡਰ-21 ਸਾਲ ਉਮਰ ਵਰਗ ਲੜਕੇ ( 25 ਮੀਟਰ ਦੌੜ ) ਚ’ ਪ੍ਰਿੰਸ ਭਗਤ ਪੂਰਨ ਸਿੰਘ ਸਕੂਲ, ਰਾਹੁਲ ਮਹਿਰਾ ਅਗੋਸ਼ ਸਪੈਸ਼ਲ ਸਕੂਲ,ਅੰਗਦ ਅਸ਼ੋਕ ਵਾਟਿਕਾ ਲੜਕੀਆਂ ‘ਚ ਖੁਸ਼ੀ ਤੇ ਕਿਰਨਦੀਪ ਭਗਤ ਪੂਰਨ ਸਿੰਘ ਸਕੂਲ, ਜਸ਼ਨਦੀਪ ਆਸ਼ਾ ਸਪੈਸ਼ਲ ਸਕੂਲ, (25 ਮੀਟਰ ਵਾਕ ਲੜਕੇ ) ਇਸ਼ਾਨ ਅਗੋਸ਼ ਸਪੈਸ਼ਲ ਸਕੂਲ, ਸ਼ਹਿਬੀਰ ਤੇ ਕਰਨ ਭਗਤ ਪੂਰਨ ਸਿੰਘ ਸਕੂਲ ਲੜਕੀਆਂ ਗਰੀਮਾਂ ਅਗੋਸ਼ ਸਪੈਸ਼ਲ ਸਕੂਲ,ਪੂਜਾ ਤੇ ਚਿੰਕੀ ਭਗਤ ਪੂਰਨ ਸਿੰਘ ਸਕੂਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ I
ਫੋਟੋ
ਜੇਤੂ ਖਿਡਾਰੀਆਂ ਨੂੰ ਟ੍ਰੋਫੀ ਦਿੰਦੇ ਹੋਏ ਸ਼੍ਰੀ.ਐਮ.ਕੇ. ਸ਼ਰਮਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ,ਪਵਨ ਸ਼ਰਮਾ, ਅਮਰਪ੍ਰੀਤ ਸਿੰਘ, ਬਲਜਿੰਦਰ ਸਿੰਘ ਮੱਟੂ ਤੇ ਹੋਰ I

